ਕਪੂਰਥਲਾ ਜ਼ਿਲ੍ਹੇ ''ਚ 14 ਨਵੇਂ ਕੇਸ ਆਏ ਸਾਹਮਣੇ

08/11/2020 12:38:55 AM

ਕਪੂਰਥਲਾ, (ਮਹਾਜਨ)- ਜ਼ਿਲਾ ਕਪੂਰਥਲਾ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਜੇਕਰ ਇਹੀ ਰਫਤਾਰ ਰਹੀ ਤਾਂ ਕੋਰੋਨਾ ਮਰੀਜ਼ਾਂ ਦਾ ਅੰਕਡ਼ਾ 500 ਤੋਂ ਪਾਰ ਹੋਇਆ ਇਹ ਅੰਕਡ਼ਾ ਕੁਝ ਹੀ ਦਿਨਾਂ ’ਚ 1000 ’ਚ ਵੀ ਤਬਦੀਲ ਹੋ ਸਕਦਾ ਹੈ। ਜ਼ਿਲੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 200 ਤੋਂ ਪਾਰ ਹੋ ਗਈ ਹੈ। ਆਉਣ ਵਾਲੇ ਦਿਨਾਂ ’ਚ ਜਨਮ ਅਸ਼ਟਮੀ ਤੇ ਆਜਾਦੀ ਦਿਵਸ ਮੌਕੇ ਬਾਜ਼ਾਰਾਂ ’ਚ ਲੋਕਾਂ ਦੀ ਕਾਫੀ ਭੀਡ਼ ਰਹਿਣ ਵਾਲੀ ਹੈ, ਅਜਿਹੇ ’ਚ ਪਹਿਲਾ ਨਾਲੋਂ ਵੱਧ ਸੁਚੇਤ ਰਹਿਣ ਦੀ ਲੋਡ਼ ਹੈ। ਸੋਮਵਾਰ ਨੂੰ ਜ਼ਿਲ੍ਹਾ ਕਪੂਰਥਲਾ ’ਚ ਕੋਰੋਨਾ ਦੇ 14 ਨਵੇਂ ਮਾਮਲੇ ਆਉਣ ਨਾਲ ਦਹਿਸ਼ਤ ਤੇ ਡਰ ਦੇ ਮਾਹੌਲ ’ਚ ਇਜਾਫਾ ਹੋ ਗਿਆ।

ਸੋਮਵਾਰ ਨੂੰ ਪਾਜ਼ੇਟਿਵ ਆਏ 14 ਮਰੀਜ਼ਾਂ ’ਚ 41 ਸਾਲਾ ਪੁਰਸ਼ ਲਕਸ਼ਮੀ ਨਗਰ, ਕਪੂਰਥਲਾ, 58 ਸਾਲਾ ਪੁਸ਼ ਗੋਪਾਲ ਪਾਰਕ ਕਪੂਰਥਲਾ, 14 ਸਾਲਾ ਲਡ਼ਕਾ ਗੋਪਾਲ ਪਾਰਕ ਕਪੂਰਥਲਾ ਤੇ 32 ਸਾਲਾ ਪੁਰਸ਼ ਚੰਡੀਗਡ਼੍ਹ ਬਸਤੀ ਸੁਲਤਾਨਪੁਰ ਲੋਧੀ ਸ਼ਾਮਲ ਹਨ ਜਦਕਿ 10 ਕੇਸ ਫਗਵਾਡ਼ਾ ਨਾਲ ਸਬੰਧਤ ਵਿਅਕਤੀਆਂ ਦੇ ਹਨ।

ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਦੱਸਿਆ ਕਿ ਸੋਮਵਾਰ ਨੂੰ ਕੁੱਲ 226 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਜਿਸ ’ਚ ਕਪੂਰਥਲਾ ਤੋਂ 78, ਆਰ. ਸੀ. ਐੱਫ ਤੋਂ 11, ਭੁਲੱਥ ਤੋਂ 17, ਬੇਗੋਵਾਲ ਤੋਂ 24, ਕਾਲਾ ਸੰਘਿਆ ਤੋਂ 23, ਫੱਤੂਢੀਂਗਾ ਤੋਂ 35, ਟਿੱਬਾ ਤੋਂ 18, ਸੁਲਤਾਨਪੁਰ ਲੋਧੀ ਤੋਂ 20 ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾ ਵੱਲੋਂ ਸੈਂਪਲਿੰਗ ਦਾ ਦੌਰ ਜਾਰੀ ਹੈ। ਵੱਖ-ਵੱਖ ਖੇਤਰਾਂ ’ਤੇ ਸਰਵੇ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦਾ ਇਨ ਬਿਨ ਪਾਲਣ ਕਰਨ।


Bharat Thapa

Content Editor

Related News