ਕਪੂਰਥਲਾ ਜ਼ਿਲ੍ਹੇ ''ਚ 36 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ, 21 ਨਵੇਂ ਮਾਮਲੇ ਆਏ ਸਾਹਮਣੇ

10/20/2020 1:49:52 AM

ਕਪੂਰਥਲਾ,(ਮਹਾਜਨ)-ਪਿਛਲੇ ਕਰੀਬ ਤਿੰਨ ਦਿਨ ਤੋਂ ਕੋਰੋਨਾ ਮੁਕਤ ਚੱਲ ਰਹੇ ਸੁਲਤਾਨਪੁਰ ਲੋਧੀ ਖੇਤਰ 'ਚ ਦੁਬਾਰਾ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਜਿੱਥੇ ਖੇਤਰ ਵਾਸੀਆਂ 'ਚ ਖੌਫ ਇਕ ਵਾਰ ਫਿਰ ਵੱਧ ਗਿਆ ਹੈ, ਉੱਥੇ ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਲਈ ਵੀ ਇਹ ਇਕ ਚੁਣੌਤੀ ਬਣ ਗਿਆ ਹੈ। ਹਾਲਾਂਕਿ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸੈਂਪਲਿੰਗ ਮੁਹਿੰਮ 'ਚ ਤੇਜ਼ੀ ਲਿਆਂਦੀ ਗਈ ਹੈ, ਜਿਸਦਾ ਅਸਰ ਦਿਖਣ ਵੀ ਲੱਗਾ। ਇਸੇ ਤੇਜ਼ੀ ਕਾਰਨ ਪਿਛਲੇ ਕਈ ਦਿਨਾਂ ਨਾਲ ਤੋਂ ਮੌਤ ਦੀ ਰਫਤਾਰ 'ਤੇ ਅੰਕੁਸ਼ ਲੱਗ ਗਿਆ ਹੈ। ਸੋਮਵਾਰ ਨੂੰ ਜਿੱਥੇ 21 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਉੱਥੇ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਮਰੀਜ਼ਾਂ 'ਚੋਂ 36 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਇਨ੍ਹਾਂ ਠੀਕ ਹੋਏ ਮਰੀਜ਼ਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਨ੍ਹਾਂ ਦੇ ਘਰਾਂ 'ਚ ਭੇਜ ਦਿੱਤਾ ਗਿਆ।
ਉੱਧਰ, ਜ਼ਿਲੇ 'ਚ ਪਾਜ਼ੇਟਿਵ ਪਾਏ ਗਏ 21 ਮਰੀਜ਼ਾਂ 'ਚ ਸਿਰਫ 14 ਦੀ ਹੀ ਰਿਪੋਰਟ ਪ੍ਰਾਪਤ ਹੋ ਗਈ ਹੈ। ਰਿਪੋਰਟ ਲਈ ਕਪੂਰਥਲਾ ਸਬ ਡਵੀਜ਼ ਨਾਲ 8, ਸੁਲਤਾਨਪੁਰ ਲੋਧੀ ਤੋਂ 2 ਤੇ ਭੁਲੱਥ ਸਬ ਡਵੀਜ਼ਨ ਤੋਂ 3 ਮਰੀਜਾਂ ਦੀ ਪੁਸ਼ਟੀ ਹੋਈ ਹੇ। ਜਦਕਿ 1 ਹੋਰ ਮਰੀਜ਼ ਜਲੰਧਰ ਨਾਲ ਸਬੰਧਤ ਹੈ। ਉੱਥੇ ਹੀ ਫਗਵਾੜਾ ਸਬ ਡਵੀਜ਼ਨ 'ਚ ਸੋਮਵਾਰ ਨੂੰ ਕਿਸੇ ਵੀ ਮਰੀਜ਼ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਨਹੀਂ ਆਈ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲ 'ਚ ਸੋਮਵਾਰ ਨੂੰ 1662 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ 'ਚ ਕਪੂਰਥਲਾ ਤੋਂ 271, ਫਗਵਾੜਾ ਤੋਂ 251, ਭੁਲੱਥ ਤੋਂ 83, ਸੁਲਤਾਨਪੁਰ ਲੋਧੀ ਤੋਂ 154, ਬੇਗੋਵਾਲ ਤੋਂ 112, ਢਿਲਵਾਂ ਤੋਂ 148, ਕਾਲਾ ਸੰਘਿਆਂ ਤੋਂ 131, ਫੱਤੂਢੀਂਗਾ ਤੋਂ 151, ਪਾਂਛਟਾ ਤੋਂ 210 ਤੇ ਟਿੱਬਾ ਤੋਂ 151 ਲੋਕਾਂ ਦੀ ਸੈਂਪਲਿੰਗ ਕੀਤੀ ਗਈ।

Deepak Kumar

This news is Content Editor Deepak Kumar