ਕਪੂਰਥਲਾ ਜ਼ਿਲ੍ਹੇ ''ਚ 12 ਨਵੇਂ ਕੋਰੋਨਾ ਮਰੀਜ਼ਾ ਦੀ ਪੁਸ਼ਟੀ, 21 ਮਰੀਜ਼ ਹੋਏ ਸਿਹਤਮੰਦ

10/29/2020 1:00:45 AM

ਕਪੂਰਥਲਾ/ਫਗਵਾੜਾ,(ਮਹਾਜਨ, ਹਰਜੋਤ)- ਬੁੱਧਵਾਰ ਨੂੰ ਜ਼ਿਲ੍ਹੇ 'ਚ 12 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਭਾਵੇਂ ਹੀ ਕਿਸੇ ਵੀ ਮਰੀਜ਼ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ ਪਰ ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚ 9 ਸ਼ਹਿਰ ਨਾਲ ਸਬੰਧਤ ਹਨ। ਇਨ੍ਹਾਂ 9 ਮਰੀਜ਼ਾਂ 'ਚੋਂ 3 ਅਰਬਨ ਅਸਟੇਟ ਕਪੂਰਥਲਾ ਤੇ 1 ਓਟ ਕਲੀਨਿਕ ਕਪੂਰਥਲਾ ਨਾਲ ਸਬੰਧਤ ਹੈ। ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਸਕਰੀਨਿੰਗ 'ਚ ਜੁਟ ਗਈਆਂ ਹਨ। ਇਸ ਤੋਂ ਇਲਾਵਾ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਮਰੀਜ਼ਾਂ 'ਚ 21 ਇਸ ਬੀਮਾਰੀ ਨੂੰ ਹਰਾ ਕੇ ਘਰ ਪਰਤ ਗਏ ਹਨ। ਪਾਜ਼ੇਟਿਵ ਪਾਏ ਗਏ 12 ਮਰੀਜ਼ਾਂ 'ਚੋਂ 9 ਕਪੂਰਥਲਾ ਸਬ-ਡਵੀਜ਼ਨ ਨਾਲ, 1 ਬੇਗੋਵਾਲ ਤੇ 1 ਫਗਵਾੜਾ ਨਾਲ ਸਬੰਧਤ ਹੈ।

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ 'ਚ ਸੈਂਪਲਿੰਗ ਦਾ ਦੌਰ ਜਾਰੀ ਹੈ। ਬੁੱਧਵਾਰ ਨੂੰ ਜ਼ਿਲ੍ਹੇ 'ਚ 1633 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਕਪੂਰਥਲਾ 'ਚ 264, ਫਗਵਾੜਾ ਤੋਂ 249, ਭੁਲੱਥ ਤੋਂ 83, ਸੁਲਤਾਨਪੁਰ ਲੋਧੀ ਤੋਂ 113, ਬੇਗੋਵਾਲ ਤੋਂ 117, ਢਿਲਵਾਂ ਤੋਂ 134, ਕਾਲਾ ਸੰਘਿਆਂ ਤੋਂ 202, ਫੱਤੂਢੀਂਗਾ ਤੋਂ 122, ਪਾਂਛਟਾ ਤੋਂ 206 ਤੇ ਟਿੱਬਾ ਤੋਂ 143 ਲੋਕਾਂ ਦੀ ਸੈਂਪਲਿੰਗ ਕੀਤੀ ਗਈ।


Deepak Kumar

Content Editor

Related News