ਗਰਮੀ ਤੋਂ ਮਿਲੀ ਰਾਹਤ, 38.4 ਐੱਮ. ਐੱਮ. ਬਾਰਿਸ਼ ਨਾਲ ਜਲ ਮਗਨ ਹੋਇਆ ਕਪੂਰਥਲਾ ਸ਼ਹਿਰ

07/28/2021 1:39:41 PM

ਕਪੂਰਥਲਾ (ਮਹਾਜਨ)- ਬੀਤੇ ਇਕ-ਦੋ ਦਿਨਾਂ ਤੋਂ ਹੁੰਮਸ ਭਰੇ ਮੌਸਮ ਤੋਂ ਬੇਹਾਲ ਲੋਕਾਂ ਨੂੰ ਮੰਗਲਵਾਰ ਦੀ ਸਵੇਰ ਕਾਫ਼ੀ ਰਾਹਤ ਮਿਲੀ। ਆਸਮਾਨ ’ਚ ਛਾਏ ਸੰਘਣੇ ਬੱਦਲਾਂ ਤੋਂ ਬਾਅਦ ਹੋਈ ਤੇਜ਼ ਬਾਰਿਸ਼ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ। ਕਰੀਬ 3 ਘੰਟੇ ਹੋਈ ਭਾਰੀ ਬਾਰਿਸ਼ ਨਾਲ ਪੂਰਾ ਸ਼ਹਿਰ ਜਲ ਮਗਨ ਹੋ ਗਿਆ। ਸੀਵਰੇਜ ਓਵਰਫਲੋਅ ਹੋਣ ਕਾਰਨ ਸ਼ਹਿਰ ਦੇ ਮੁੱਖ ਚੌਕਾਂ ਸੜਕਾਂ, ਬਾਜ਼ਾਰਾਂ ਅਤੇ ਗਲੀਆਂ ’ਚ ਪਾਣੀ ਖੜ੍ਹਾ ਰਿਹਾ। ਕਈ ਨੀਵੇਂ ਥਾਵਾਂ ’ਤੇ ਕਰੀਬ 2 ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ। ਕਈ ਲੋਕਾਂ ਦੇ ਘਰਾਂ ’ਚ ਬਰਸਾਤ ਦਾ ਪਾਣੀ ਦਾਖਲ ਹੋ ਗਿਆ, ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਨਗਰ ਨਿਗਮ ਨੂੰ ਕੋਸਦੇ ਨਜ਼ਰ ਆਏ।

ਇਹ ਵੀ ਪੜ੍ਹੋ: ਕੈਪਟਨ ਇਨ ਐਕਸ਼ਨ, ਸਾਬਕਾ ਸੈਨਿਕਾਂ ਨਾਲ ਬਦਸਲੂਕੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

PunjabKesari

ਬਰਸਾਤ ਕਾਰਨ ਕੋਟੂ ਚੌਕ, ਅੰਮ੍ਰਿਤਸਰ ਰੋਡ, ਸ਼ਿਵ ਮੰਦਰ ਚੌਕ, ਕਾਇਮਪੁਰਾ, ਭਗਤ ਸਿੰਘ ਗਲੀ, ਚਾਰਬੱਤੀ ਚੌਕ, ਮੁਹੱਬਤ ਨਗਰ, ਪੁਰਾਣੀ ਦਾਣਾ ਮੰਡੀ, ਫੁਆਰਾ ਚੌਕ, ਸਬਜ਼ੀ ਮੰਡੀ ਸਮੇਤ ਸ਼ਹਿਰ ਦੇ ਵੱਖ-ਵੱਖ ਥਾਵਾਂ ’ਚ ਪਾਣੀ ਭਰ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਕਰੀਬ 38.4 ਐੱਮ. ਐੱਮ. ਬਾਰਿਸ਼ ਦਰਜ ਕੀਤੀ ਗਈ, ਜਿਸ ’ਚ ਤਾਪਮਾਨ ’ਚ 2 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ। ਘੱਟੋ ਘੱਟ ਤਾਪਮਾਨ 26 ਡਿਗਰੀ ਤੱਕ ਪਹੁੰਚ ਗਿਆ। ਸ਼ਹਿਰ ਵਾਸੀਆਂ ਦਿਨੇਸ਼ ਆਨੰਦ, ਰਾਹੁਲ ਕੁਮਾਰ, ਸਾਹਿਲ ਮਹਾਜਨ, ਸੰਦੀਪ ਕੁਮਾਰ, ਮਨੀ ਮਹਿਰਾ ਆਦਿ ਨੇ ਕਿਹਾ ਕਿ ਲੰਬੇ ਸਮੇਂ ਤੋਂ ਸ਼ਹਿਰ ਵਾਸੀ ਸੀਵਰੇਜ ਸਮੱਸਿਆਵਾਂ ਨਾਲ ਜੂਝ ਰਹੇ ਹਨ। ਹਰ ਵਾਰ ਨਗਰ ਨਿਗਮ ਸਫਾਈ ਕਰਵਾਉਣ ਦਾ ਭਰੋਸਾ ਦੇ ਕੇ ਪੱਲਾ ਝਾੜ ਲੈਂਦੀ ਹੈ ਤੇ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਸ਼ਹਿਰ ਪਾਣੀ ਦੀ ਲਪੇਟ ’ਚ ਆ ਜਾਂਦਾ ਹੈ।

ਇਹ ਵੀ ਪੜ੍ਹੋ:  ਪੰਜਾਬ 'ਤੇ ਮੰਡਰਾਉਣ ਲੱਗਾ ਇਕ ਹੋਰ ਖ਼ਤਰਾ, ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਿਆ, ਅਲਰਟ ਜਾਰੀ

ਨਿਕਾਸੀ ਨਾਲਿਆਂ ਦੀ ਸਹੀ ਢੰਗ ਨਾਲ ਸਫਾਈ ਨਾ ਹੋਣ ਕਾਰਨ ਪਾਣੀ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ’ਚ ਦਾਖ਼ਲ ਹੋ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਚੁੱਕਣਾ ਪੈਂਦਾ ਹੈ। ਇਸ ਨਾਲ ਹੀ ਬੀਮਾਰੀਆਂ ਦੇ ਫੈਲਣ ਦਾ ਵੀ ਖ਼ਤਰਾ ਬਣ ਜਾਂਦਾ ਹੈ। ਜ਼ਿਕਰਯੋਗ ਹੈ ਕਿ ਰਾਤ ਕਰੀਬ 9.15 ਵਜੇ ਦੁਬਾਰਾ ਆਸਮਾਨ ’ਚ ਬੱਦਲ ਛਾਉਣ ਨਾਲ ਤੇਜ਼ ਬਾਰਿਸ਼ ਸ਼ੁਰੂ ਹੋ ਗਈ, ਜੋ ਕਿ ਦੇਰ ਸਮੇਂ ਤੱਕ ਜਾਰੀ ਰਹੀ। ਉੱਥੇ ਹੀ ਬਿਜਲੀ ਲਿਸ਼ਕਣ ਤੋਂ ਬਾਅਦ ਪੂਰੇ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ, ਜਿਸ ਨਾਲ ਹਰ ਪਾਸੇ ਹੇਨੇਰਾ ਛਾ ਗਿਆ।

ਇਹ ਵੀ ਪੜ੍ਹੋ: ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News