ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਜਾਰੀ, 32 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

09/06/2020 2:48:42 AM

ਕਪੂਰਥਲਾ, (ਮਹਾਜਨ)- ਕੋਰੋਨਾ ਮਹਾਮਾਰੀ ਜਿੱਥੇ ਆਏ ਦਿਨ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਰਹੀ ਹੈ ਉੱਥੇ ਡਾਕਟਰੀ ਟੀਮ ਦੀ ਸਖਤ ਮਿਹਨਤ ਤੇ ਜ਼ਿਲਾ ਪ੍ਰਸ਼ਾਸਨ ਦੀ ਨਿਗਰਾਨੀ ’ਚ ਕੋਵਿਡ ਨਾਲ ਜੰਗ ਲਡ਼ ਰਹੇ ਮਰੀਜ਼ ਇਸ ’ਤੇ ਜਿੱਤ ਪਾਉਣ ’ਚ ਸਮਰਥ ਹੋ ਰਹੇ ਹਨ। ਜੇਰੇ ਇਲਾਜ ਮਰੀਜਾਂ ’ਚੋਂ ਸ਼ਨੀਵਾਰ ਨੂੰ 54 ਮਰੀਜਾਂ ਨੇ ਇਸ ਬੀਮਾਰੀ ਨੂੰ ਹਰਾਇਆ। ਪੂਰੀ ਤਰ੍ਹਾਂ ਸਿਹਤਮੰਦ ਹੋਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਪਣੇ-ਆਪਣੇ ਘਰ ਭੇਜ ਦਿੱਤਾ। ਇਸਦੇ ਇਲਾਵਾ ਸ਼ਨੀਵਾਰ ਨੂੰ ਜ਼ਿਲੇ ’ਚ 32 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਜਿਨ੍ਹਾਂ ’ਚ 25 ਕਪੂਰਥਲਾ ਤੇ ਆਸ-ਪਾਸ ਪਿੰਡਾਂ ਦੇ ਤੇ 7 ਮਰੀਜ ਫਗਵਾਡ਼ਾ ਨਾਲ ਸਬੰਧਤ ਹਨ। ਸ਼ਨੀਵਾਰ ਦਾ ਦਿਨ ਜ਼ਿਲਾ ਵਾਸੀਆਂ ਲਈ ਰਾਹਤ ਭਰਿਆ ਰਿਹਾ ਕਿਉਂਕਿ ਜਿੱਥੇ ਇੱਕ ਪਾਸੇ 50 ਤੋਂ ਵੱਧ ਮਰੀਜ ਠੀਕ ਹੋ ਕੇ ਘਰ ਪਰਤ ਗਏ। ਉੱਥੇ ਕਿਸੇ ਵੀ ਮਰੀਜ ਦੀ ਕੋਰੋਨਾ ਦੇ ਕਾਰਨ ਮੌਤ ਨਹੀ ਹੋਈ।

ਪਾਜ਼ੇਟਿਵ ਮਰੀਜਾਂ ਦੀ ਸੂਚੀ

50 ਸਾਲਾ ਪੁਰਸ਼ ਰਾਇਕਾ ਮੁਹੱਲਾ, 71 ਸਾਲਾ ਪੁਰਸ਼ ਸੁਭਾਸ਼ ਚੌਂਕ, 51 ਸਾਲਾ ਪੁਰਸ਼ ਐੱਸ. ਬੀ. ਆਈ. ਕਰਮਚਾਰੀ ਕਪੂਰਥਲਾ, 27 ਸਾਲਾ ਪੁਰਸ਼ ਸ਼ਹੀਦ ਦੀਪ ਸਿੰਘ ਨਗਰ ਕਪੂਰਥਲਾ, 50 ਸਾਲਾ ਪੁਰਸ਼ ਐੱਸ. ਐੱਸ. ਪੀ. ਦਫਤਰ ਕਪੂਰਥਲਾ, 12 ਸਾਲਾ ਲਡ਼ਕੀ ਬੱਗੀ ਖਾਨਾ, 18 ਸਾਲਾ ਨੌਜਵਾਨ ਹਕੀਮ ਜਾਫਰ ਅਲੀ ਮੁਹੱਲਾ, 15 ਸਾਲ ਨੌਜਵਾਨ ਹਕੀਮ ਜਾਫਰ ਅਲੀ ਮੁਹੱਲਾ, 62 ਸਾਲਾ ਪੁਰਸ਼ ਹਕੀਮ ਜਾਫਰ ਅਲੀ ਮੁਹੱਲਾ, 32 ਸਾਲਾ ਪੁਰਸ਼ ਢਿਲਵਾਂ, 20 ਸਾਲਾ ਪੁਰਸ਼ ਫੱਤੂਢੀਂਗਾ, 28 ਸਾਲਾ ਪੁਰਸ਼ ਆਰ.ਸੀ.ਐਫ, 32 ਸਾਲਾ ਔਰਤ ਕਪੂਰਥਲਾ, 26 ਸਾਲਾ ਔਰਤ ਆਰ.ਸੀ.ਐਫ ਕਪੂਰਥਲਾ, 33 ਸਾਲਾ ਪੁਰਸ਼ ਮਾਡਲ ਟਾਊਨ ਕਪੂਰਥਲਾ, 9 ਸਾਲਾ ਬੱਚੀ ਪਿੰਡ ਸੋਫੀ ਸੁਲਤਾਨਪੁਰ ਲੋਧੀ, 5 ਸਾਲਾ ਬੱਚਾ ਮਾਡਲ ਟਾਊਨ ਸੁਲਤਾਨਪੁਰ ਲੋਧੀ, 37 ਸਾਲਾ ਪੁਰਸ਼ ਸੀ. ਐੱਚ. ਸੀ. ਬੇਗੋਵਾਲ, 24 ਸਾਲਾ ਔਰਤ ਮਾਲ ਰੋਡ ਕਪੂਰਥਲਾ, 23 ਸਾਲਾ ਔਰਤ ਦਾਦਾ ਬਾਜਾਰ ਕਪੂਰਥਲਾ, 65 ਸਾਲਾ ਔਰਤ ਮੁਹੱਲਾ ਜੱਟਪੁਰਾ, 36 ਸਾਲਾ ਪੁਰਸ਼ ਮੁਹੱਲਾ ਸ਼ੇਰਾਂਵਾਲਾ, 62 ਸਾਲਾ ਪੁਰਸ਼ ਮੁਹੱਲਾ ਮਹਿਤਾਬਗਡ਼੍ਹ, 60 ਸਾਲਾ ਔਰਤ ਅੰਮ੍ਰਿਤ ਬਾਜਾਰ, 33 ਸਾਲਾ ਪੁਰਸ਼ ਕਪੂਰਥਲਾ ਤੇ 62 ਸਾਲਾ ਕਾਲਾ ਸੰਘਿਆ ਕਪੂਰਥਲਾ।

553 ਲੋਕਾਂ ਦੀ ਹੋਈ ਸੈਂਪਲਿੰਗ

ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲੇ ਨਾਲ ਸਬੰਧਤ 553 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ’ਚ ਕਪੂਰਥਲਾ ਤੋਂ 137, ਸੁਲਤਾਨਪੁਰ ਲੋਧੀ ਤੋਂ 4, ਟਿੱਬਾ ਤੋਂ 31, ਫੱਤੂਢੀਂਗਾ ਤੋਂ 28, ਕਾਲਾ ਸੰਘਿਆ ਤੋਂ 65, ਢਿਲਵਾਂ ਤੋਂ 49, ਮਾਡਰਨ ਜੇਲ੍ਹ ਕਪੂਰਥਲਾ ਤੋਨ 60, ਫਗਵਾਡ਼ਾ ਤੋਂ 36 ਤੇ ਪਾਂਛਟਾ ਤੋਂ 143 ਲੋਕਾਂ ਦੀ ਸੈਂਪਲਿੰਗ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਕਾਰਨ ਹੁਣ ਤੱਕ ਜ਼ਿਲੇ ’ਚ 1599 ਲੋਕ ਪਾਜ਼ੇਟਿਵ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 1009 ਮਰੀਜ ਠੀਕ ਹੋ ਚੁੱਕੇ ਹਨ ਤੇ 417 ਮਰੀਜ ਐਕਟਿਵ ਚੱਲ ਰਹੇ ਹਨ। ਇਸ ਤੋਂ ਇਲਾਵਾ ਜ਼ਿਲੇ ’ਚ ਹੁਣ ਤੱਕ 67 ਲੋਕ ਕੋਰੋਨਾ ਦੇ ਕਾਰਨ ਮਰ ਚੁੱਕੇ ਹਨ।


Bharat Thapa

Content Editor

Related News