ਕਪੂਰਥਲਾ ਵਿਖੇ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ’ਚ 2 ਦੀ ਨੌਜਵਾਨਾਂ ਦੀ ਮੌਤ

09/25/2021 1:51:46 PM

ਕਪੂਰਥਲਾ (ਮਹਾਜਨ)-ਵੱਖ-ਵੱਖ ਥਾਵਾਂ ’ਤੇ ਵਾਪਰੇ 2 ਸੜਕ ਹਾਦਸਿਆਂ ’ਚ ਇਕ ਸਕੂਲ ਦੇ ਵਿਦਿਆਰਥੀ ਸਮੇਤ 2 ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚਰੀ ਘਰ ਵਿਚ ਰਖਵਾ ਦਿੱਤੀਆਂ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥੀ ਦਾਨਵੀਰ ਸਿੰਘ (17) ਨਿਵਾਸੀ ਬਾਬਾ ਦੀਪ ਸਿੰਘ ਨਗਰ ਨਜ਼ਦੀਕ ਆਰ. ਸੀ. ਐੱਫ. ਜੋਗੀ, ਜੋਕਿ ਆਪਣੇ ਦੋਸਤ ਵਰੁਣ ਨਿਵਾਸੀ ਜਲੋਖਾਨਾ ਦੇ ਨਾਲ ਸਕੂਲ ਛੁੱਟੀ ਤੋਂ ਬਾਅਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਾਈਪਾਸ ਚੌਂਕ ਨੂੰ ਜਾ ਰਿਹਾ ਸੀ। ਜਦ ਉਹ ਬਾਬਾ ਝੋਟੇ ਸ਼ਾਹ ਦੀ ਸਮਾਧ ਦੇ ਕੋਲ ਪਹੁੰਚੇ ਤਾਂ ਸਾਹਮਣੇ ਆ ਰਹੀ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਚਲਾ ਰਹੇ ਦਾਨਵੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠਾ ਵਰੁਣ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ : ਟਾਂਡਾ ਵਿਖੇ ਇਕੋ ਚਿਖਾ 'ਚ ਬਲੀਆਂ ਪਿਓ-ਪੁੱਤ ਤੇ ਧੀ ਦੀਆਂ ਮ੍ਰਿਤਕ ਦੇਹਾਂ, ਦਰਦਨਾਕ ਮੰਜ਼ਰ ਵੇਖ ਹਰ ਅੱਖ ਹੋਈ ਨਮ

ਇਸੇ ਤਰ੍ਹਾਂ ਔਜਲਾ ਰੋੜ ’ਤੇ ਫੈਕਟਰੀ ਨਜ਼ਦੀਕ ਟਰੱਕ ਦੀ ਚਪੇਟ ’ਚ ਆਉਣ ਨਾਲ ਐਕਟਿਵਾ ਸਵਾਰ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਨੀਸ਼ਾ (22) ਪੁੱਤਰੀ ਦਰਸ਼ਨ ਨਿਵਾਸੀ ਜੱਗੂ ਸ਼ਾਹ ਡੇਰੇ ਦੇ ਰੂਹ ਵਿਚ ਹੋਈ। ਮ੍ਰਿਤਕਾ ਰਮਣੀਕ ਚੌਕ ਵਿਚ ਸਥਿਤ ਇਕ ਪੀਜ਼ਾ ਸ਼ਾਪ ’ਚ ਕੰਮ ਕਰਦੀ ਸੀ, ਜੋ ਕਿ ਸਕੂਟੀ ’ਤੇ ਸਵਾਰ ਹੋਵੇ ਜਾ ਰਹੀ ਸੀ। ਜਦ ਉਹ ਇਕ ਨਿੱਜੀ ਫੈਕਟਰੀ ਕੋਲ ਪਹੁੰਚੀ ਦਾ ਦੂਜੇ ਪਾਸੇ ਆ ਰਹੇ ਟਰੱਕ ਦੀ ਲਪੇਟ ਵਿਚ ਆ ਗਈ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਥਾਣਾ ਸਿਟੀ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉੱਥੇ ਹੀ ਪੁਲਸ ਨੇ ਸਾਰੇ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਲੰਧਰ: ਰਿਟਾਇਰਡ ਪੁਲਸ ਮੁਲਾਜ਼ਮ ਪ੍ਰੇਮਿਕਾ ਨੂੰ ਕਰਵਾ ਰਿਹਾ ਸੀ ਸ਼ਾਪਿੰਗ, ਪਤਨੀ ਤੇ ਧੀ ਨੇ ਰੰਗੇ ਹੱਥੀਂ ਫੜਿਆ

 

shivani attri

This news is Content Editor shivani attri