ਕਪੂਰਥਲਾ ਜ਼ਿਲ੍ਹੇ ''ਚ  ਸ਼ੁੱਕਰਵਾਰ ਨੂੰ 70 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ

09/26/2020 1:19:46 AM

ਕਪੂਰਥਲਾ,(ਮਹਾਜਨ)- ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਵਿਸ਼ਵ ਭਰ ਦੇ ਲੋਕਾਂ ਦੇ ਜੀਵਨ ਸਮੇਤ ਦਿਲ ਦਿਮਾਗ 'ਤੇ ਕਾਫੀ ਬੁਰਾ ਅਸਰ ਪਾ ਰਿਹਾ ਹੈ। ਸ਼ੁੱਕਰਵਾਰ ਨੂੰ ਕਿਸੇ ਵੀ ਮਰੀਜ਼ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ। ਜਦਕਿ ਪਹਿਲਾ ਤੋਂ ਜ਼ੇਰੇ ਇਲਾਜ ਚੱਲ ਰਹੇ ਕੋਰੋਨਾ ਪੀੜਤਾਂ 'ਚੋਂ 67 ਮਰੀਜ਼ਾਂ ਦੇ ਠੀਕ ਹੋਣ ਕਾਰਣ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਇਸ ਤੋਂ 70 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ। ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚ 4 ਮਰੀਜ਼ ਕਪੂਰਥਲਾ ਸਥਿਤ ਐੱਸ. ਐੱਸ. ਕੇ. ਦੀ ਯੂਨਿਟ-5 ਨਾਲ ਸਬੰਧਤ ਹਨ, ਜਦਕਿ 3 ਮਰੀਜ਼ ਭੁਲੱਥ ਸਥਿਤ ਬੈਂਕ ਆਫ ਇੰਡੀਆ ਦੇ ਕਰਮਚਾਰੀ ਹਨ।
ਪਾਜ਼ੇਟਿਵ ਪਾਏ ਗਏ 70 ਮਰੀਜ਼ਾਂ 'ਚੋਂ ਕਪੂਰਥਲਾ ਸਬ ਡਵੀਜਨ ਨਾਲ 28 ਮਰੀਜ਼, ਫਗਵਾੜਾ ਸਬ ਡਵੀਜਨ ਨਾਲ 11, ਭੁਲੱਥ ਸਬ ਡਵੀਜਨ ਨਾਲ 9 ਤੇ ਸੁਲਤਾਨਪੁਰ ਲੋਧੀ ਸਬ ਡਵੀਜਨ ਨਾਲ 8 ਮਰੀਜ਼ ਸਬੰਧਤ ਹਨ, ਜਦਕਿ 1 ਮਰੀਜ਼ ਜਲੰਧਰ ਨਾਲ ਸਬੰਧਤ ਹੈ। ਉੱਥੇਹੀ ਹੋਰ ਮਰੀਜ਼ ਕਪੂਰਥਲਾ ਤੇ ਆਸ-ਪਾਸ ਦੇ ਪਿੰਡਾਂ ਨਾਲ ਸਬੰਧਤ ਹਨ।
 

Deepak Kumar

This news is Content Editor Deepak Kumar