ਕਮਲ ਆਨੰਦ ਦੀ ਮੌਤ ਦੇ ਮਾਮਲੇ ''ਚ ਦੋਸ਼ੀ ਬਿੱਟੂ ਚਾਵਲਾ ਦੇ ਭਰਾ ਲੱਕੀ ਦੀ ਬੇਲ ਹੋਈ ਰਿਜੈਕਟ

03/13/2019 3:47:17 PM

ਜਲੰਧਰ (ਮ੍ਰਿਦੁਲ)— ਟੈਗੋਰ ਨਗਰ ਵਿਚ ਜੂਏ ਦੇ ਪੈਸਿਆਂ  ਦੇ ਲੈਣ-ਦੇਣ ਕਾਰਨ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰਨ ਵਾਲੇ ਆਨੰਦ ਸਪੋਰਟਸ ਕਾਰੋਬਾਰੀ ਦੇ ਮਾਲਕ ਕਮਲ ਆਨੰਦ ਦੀ ਹੋਈ ਮੌਤ ਦੇ ਮਾਮਲੇ 'ਚ ਬੀਤੇ ਦਿਨ ਅਦਾਲਤ ਵਿਚ ਚਾਵਲਾ ਵੈਲਡਿੰਗ ਮਟੀਰੀਅਲ ਦੇ ਮਾਲਕ ਸਰਬਜੀਤ ਸਿੰਘ ਚਾਵਲਾ ਉਰਫ ਬਿੱਟੂ ਚਾਵਲਾ ਦੇ ਸਕੇ ਭਰਾ ਲਖਵੀਰ ਸਿੰਘ ਉਰਫ  ਲੱਕੀ ਦੀ ਜ਼ਮਾਨਤ ਅਦਾਲਤ ਨੇ ਰਿਜੈਕਟ ਕਰ ਦਿੱਤੀ ਹੈ। ਭਾਵੇਂ ਕਿ ਇਸ ਸਬੰਧ ਵਿਚ ਅਦਾਲਤ ਜਜਮੈਂਟ ਅੱਜ ਦੇਵੇਗੀ। ਉਥੇ ਦੂਜੇ ਪਾਸੇ ਕੇਸ 'ਚ ਫਰਾਰ ਦੋਸ਼ੀ ਬੰਟੂ ਸਾਰੰਗਲ ਅਤੇ ਅਰੁਣ ਸਹਿਗਲ ਨੇ ਪੀੜਤ ਪੱਖ ਦੇ ਨਾਲ ਰਾਜ਼ੀਨਾਮੇ ਦੀਆਂ ਅਫਵਾਹਾਂ ਫੈਲਾਅ ਦਿੱਤੀਆਂ। 

ਧਿਆਨਯੋਗ ਹੈ ਕਿ ਬੀਤੇ ਦਿਨੀਂ ਗੁਰਜੇਪਾਲ ਨਗਰ ਦੇ ਰਹਿਣ ਵਾਲੇ ਸਪੋਰਟਸ ਕਾਰੋਬਾਰੀ ਕਮਲਜੀਤ ਸਿੰਘ ਆਨੰਦ ਟੈਗੋਰ ਨਗਰ ਸਥਿਤ ਆਪਣੇ ਦੋਸਤ ਸਰਬਜੀਤ ਉਰਫ ਬਿੱਟੂ ਚਾਵਲਾ ਦੇ ਘਰ ਜਾ ਕੇ ਜੂਆ ਖੇਡ ਰਹੇ ਸਨ, ਜਿਸ ਵਿਚ ਕਮਲਜੀਤ ਸਿੰਘ ਆਨੰਦ ਨੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਜੂਆ ਖੇਡ ਰਹੇ ਕਮਰੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕੀਤਾ।

ਕਾਂਗਰਸੀ ਲੀਡਰ ਅਰੁਣ ਸਹਿਗਲ ਅਤੇ ਬੰਟੂ ਸਾਰੰਗਲ ਅਜੇ ਵੀ ਫਰਾਰ ਹਨ
ਜ਼ਿਕਰਯੋਗ ਹੈ ਕਿ ਪੁਲਸ ਕੇਸ ਦੀ ਜਾਂਚ ਕਰਨ ਦੌਰਾਨ ਕਾਫੀ ਸ਼ਸ਼ੋਪੰਜ 'ਚ ਨਜ਼ਰ ਆਉਂਦੀ ਦਿਖਾਈ ਦੇ ਰਹੀ ਹੈ ਕਿਉਂਕਿ ਪੁਲਸ ਨੇ ਇਸ ਕੇਸ ਵਿਚ ਪਹਿਲਾਂ ਦੋਸ਼ੀ ਬਣਾਏ ਗਏ ਪਿੰਕੂ ਅਤੇ ਰਾਜੂ ਵਰਮਾ ਨੂੰ ਸਪਲੀਮੈਂਟਰੀ ਨੋਟ ਕਰ ਕੇ ਕਲੀਨ ਚਿੱਟ ਦੇ ਦਿੱਤੀ ਸੀ। ਦੂਜੇ ਪਾਸੇ ਦੋਸ਼ੀ ਅਰੁਣ ਸਹਿਗਲ ਅਤੇ ਬੰਟੂ ਸਾਰੰਗਲ ਨੂੰ ਫੜਨ ਵਿਚ ਵੀ ਪੁਲਸ ਦੇ ਹੱਥ ਖਾਲੀ ਹਨ, ਜਦਕਿ ਸੂਤਰਾਂ ਦੀ ਮੰਨੀਏ ਤਾਂ ਉਹ ਅਜੇ ਵੀ ਸ਼ਹਿਰ ਵਿਚ ਹੀ ਦੱਸੇ ਜਾ ਰਹੇ ਹਨ, ਜੋ ਕਿ ਆਪਣੇ-ਆਪ ਵਿਚ ਇਕ ਸਵਾਲ ਖੜ੍ਹਾ ਕਰ ਰਿਹਾ ਹੈ। ਉਥੇ ਹੀ ਦੂਜੇ ਪਾਸੇ ਬੰਟੂ ਅਤੇ ਅਰੁਣ ਸਹਿਗਲ ਨੇ ਬੇਲ ਐਪਲੀਕੇਸ਼ਨ ਵੀ ਦਾਇਰ ਕੀਤੀ ਸੀ।


shivani attri

Content Editor

Related News