ਜੂਸ ਵੇਚਣ ਵਾਲਾ ਜਲਦੀ ਅਮੀਰ ਬਣਨ ਲਈ ਕਰਨ ਲੱਗਾ ਸ਼ਰਾਬ ਦੀ ਸਮੱਗਲਿੰਗ, ਕਾਬੂ

01/17/2019 6:45:54 AM

ਜਲੰਧਰ,   (ਕਮਲੇਸ਼)-   ਥਾਣਾ ਲਾਂਬੜਾ ਦੀ ਪੁਲਸ ਨੇ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ  ਕਾਬੂ ਕੀਤਾ ਹੈ। ਐੱਸ. ਐੱਚ. ਓ. ਪੁਸ਼ਪ ਬਾਲੀ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ  ਕਿ ਲਾਂਬੜਾ ਦੇ ਇਕ ਸਮੱਗਲਰ ਨੇ ਆਪਣੇ ਟਿਕਾਣੇ ’ਤੇ ਸ਼ਰਾਬ ਸਟੋਰ ਕੀਤੀ ਹੋਈ ਸੀ, ਜਿਸ ਤੋਂ  ਬਾਅਦ ਪੁਲਸ ਨੇ ਉਕਤ ਟਿਕਾਣੇ ’ਤੇ ਛਾਪੇਮਾਰੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਕੇ ਉਨ੍ਹਾਂ  ਤੋਂ ਨਾਜਾਇਜ਼ ਸ਼ਰਾਬ ਦੀਆਂ 34 ਬੋਤਲਾਂ ਅਰੁਣਾਚਲ ਪ੍ਰਦੇਸ਼ ਮਾਰਕਾ ਬਰਾਮਦ ਕੀਤੀਅਾਂ। ਮੁਲਜ਼ਮ  ਦੀ ਪਛਾਣ ਵਰਿੰਦਰ ਕੁਮਾਰ ਉਰਫ ਗੋਲâਡੀ ਪੁੱਤਰ ਸੁਦਰਸ਼ਨ ਕੁਮਾਰ ਵਾਸੀ ਲਾਂਬੜਾ ਵਜੋਂ ਹੋਈ  ਹੈ। ਮੁਲਜ਼ਮ ਵਰਿੰਦਰ ਦੇ ਖਿਲਾਫ ਥਾਣਾ ਲਾਂਬੜਾ ਵਿਚ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ  ਕਰ ਲਿਆ ਗਿਆ ਹੈ। ਪੁਲਸ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਵਰਿੰਦਰ ਉਰਫ ਗੋਲਡੀ  ਜੂਸ ਦੀ ਰਹੇੜੀ ਲਗਾਉਂਦਾ ਹੈ ਅਤੇ ਜਲਦੀ ਅਮੀਰ ਬਣਨ ਦੇ ਚੱਕਰ ਵਿਚ ਪਿਛਲੇ ਕਾਫੀ ਸਮੇਂ  ਤੋਂ ਸ਼ਰਾਬ ਦੀ ਸਮੱਗਲਿੰਗ ਕਰ ਰਿਹਾ ਸੀ। ਮੁਲਜ਼ਮ ਦੇ ਖਿਲਾਫ ਥਾਣਾ ਲਾਂਬੜਾ ਅਤੇ ਥਾਣਾ  ਸਦਰ ਵਿਚ ਪਹਿਲਾਂ ਵੀ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਹੈ।
ਇਕ ਹੋਰ ਮਾਮਲੇ ਵਿਚ  ਲਾਂਬੜਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨਾਜਾਇਜ਼ ਸ਼ਰਾਬ ਡਲਿਵਰੀ ਕਰਨ ਲਈ  ਵੰਡਰਲੈਂਡ ਦੇ ਨੇੜੇ ਰੋਡ ਦੇ ਕੰਢੇ ਖੜ੍ਹਾ ਹੈ। ਐੱਸ. ਐੱਚ. ਓ. ਪੁਸ਼ਪ ਬਾਲੀ ਨੇ ਦੱਸਿਆ  ਕਿ ਸੂਚਨਾ ਦੇ ਬਾਅਦ ਉਹ ਪੁਲਸ ਪਾਰਟੀ  ਨਾਲ ਮੌਕੇ ’ਤੇ ਪਹੁੰਚੇ। ਇਸ  ਦੌਰਾਨ ਉਥੇ ਇਕ  ਵਿਅਕਤੀ ਬੋਰੀ ਲੈ ਕੇ ਸੜਕ ਕੰਢੇ ਖੜ੍ਹਾ ਸੀ, ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ  ਮੌਜੂਦ ਬੋਰੇ ਵਿਚ 11 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਮੁਲਜ਼ਮ ਖਿਲਾਫ ਪਹਿਲਾਂ ਵੀ ਥਾਣਾ ਲਾਂਬੜਾਂ  ’ਚ ਐਕਸਾਈਜ਼ ਐਕਟ  ਤਹਿਤ ਮਾਮਲਾ ਦਰਜ ਹੈ।