ਚੀਮਾ ਪਾਰਕ ਵਿਖੇ ਕੀਤੀ ਗਈ ਸਾਂਝੀ ਰੋਸ ਰੈਲੀ

11/19/2018 2:43:34 AM

 ਸ੍ਰੀ ਅਨੰਦਪੁਰ ਸਾਹਿਬ,  (ਦਲਜੀਤ)  ਆਪਣੀਆਂ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਮੁਲਾਜਮ ਜਥੇਬੰਦੀਆਂ ਵਲੋਂ ਅੱਜ ਸਥਾਨਕ ਚੀਮਾ ਪਾਰਕ ਵਿਖੇ ਸਾਂਝੇ ਤੌਰ ’ਤੇ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਦੋਰਾਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਐੱਸ. ਐੱਸ. ਏ. ਅਤੇ ਰਮਸਾ ਅਧਿਆਪਕਾਂ  ਨੂੰ ਰੈਗੂਲਰ ਕਰਨ ਦੇ ਬਹਾਨੇ ਹੇਠ ਕੀਤੀ ਗਈ ਤਨਖਾਹ ਕਟੌਤੀ ਦਾ ਭਾਰੀ ਵਿਰੋਧ ਕੀਤਾ ਗਿਆ ਅਤੇ ਅਧਿਆਪਕਾਂ ਦੇ ਸਾਂਝੇ ਮੋਰਚੇ ਵਲੋਂ ਲਡ਼ੇ ਜਾ ਰਹੇ ਸੰਘਰਸ਼ ਦੀ ਪੁਰਜੋਰ ਹਮਾਇਤ ਕੀਤੀ ਗਈ । ਇਸ ਮੋਕੇ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਪੂਰੀ ਤਨਖਾਹ ’ਤੇ ਰੈਗੂਲਰ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਬੰਦ ਕੀਤਾ ਜਾਵੇ, ਸਮੂਹ ਅਦਾਰਿਆਂ ਅੰਦਰ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਮਹਿਕਮਿਆਂ ਅੰਦਰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਆਦਿ। ਇਸ ਮੋਕੇ ਤਰਸੇਮ ਲਾਲ, ਸੰਤੋਖ ਸਿੰਘ, ਕਮਲ ਸਿੰਘ , ਕਰਨੈਲ ਸਿੰਘ , ਜੈਮਲ ਸਿੰਘ ਭਡ਼ੀ, ਰਾਮ ਕੁਮਾਰ, ਮੰਗਤ ਰਾਮ , ਦਿਆ ਨੰਦ, ਗੁਰਪ੍ਰਸ਼ਾਦਿ , ਕਪਿਲ ਮੈਹੰਦਲੀ, ਭੁਪਿੰਦਰ ਕੁਮਾਰ , ਬਲਦੇਵ ਸਿੰਘ , ਚੇਤ ਰਾਮ ਆਦਿ ਹਾਜ਼ਰ ਸਨ ।