ਹੈਵੀ ਵੇਟ ਚੁੱਕਣ ਲਈ ਐਕਸਰਸਾਈਜ਼ ਤੋਂ ਪਹਿਲਾ ਪੀਂਦਾ ਸੀ ਹੈਰੋਇਨ, ਜਿਮ ਟਰੇਨਰ ਗ੍ਰਿਫਤਾਰ

05/04/2019 5:26:38 PM

ਜਲੰਧਰ ( ਜ.ਬ.)— ਚੌਕੀ ਬੱਸ ਸਟੈਂਡ ਦੀ ਪੁਲਸ ਸਰਾਏ ਖਾਸ ਦੇ ਜਿਨ੍ਹਾਂ ਟਰੇਨਰਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਹੈਰਾਨੀ ਦੀ ਗੱਲ ਹੈ, ਜਿਮ ਟਰੇਨਰ ਹੈਵੀ ਵੇਟ ਚੁੱਕਣ ਲਈ ਐਕਸਰਸਾਈਜ਼ ਤੋਂ ਪਹਿਲਾਂ ਹੈਰੋਇਨ ਪੀਂਦਾ ਸੀ । ਉਹ ਹੈਰੋਇਨ ਵੇਚਣ ਦਾ ਕੰਮ ਵੀ ਕਰਦਾ ਸੀ । ਚੌਕੀ ਬੱਸ ਸਟੈਂਡ ਦੇ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨੇ ਮਾਡਲ ਟਾਊਨ ਦੇ ਇਲਾਕੇ 'ਚ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਨਾਕਾ ਦੇਖ ਕੇ ਇਕ ਵਿਅਕਤੀ ਪਿੱਛੇ ਮੁੜਨ ਲੱਗਾ ਤਾਂ ਉਸ ਨੂੰ ਕਾਬੂ ਕੀਤਾ ਗਿਆ। ਨੌਜਵਾਨ ਦੀ ਪਛਾਣ ਅਰੁਣ ਉਰਫ ਰਾਜੂ ਪੁੱਤਰ ਯਸ਼ਪਾਲ ਵਾਸੀ ਸਰਾਏਖਾਸ ਵਜੋਂ ਹੋਈ ਹੈ । ਤਲਾਸ਼ੀ ਲੈਣ 'ਤੇ ਉਸ ਦੀ ਜੇਬ 'ਚੋਂ ਡੇਢ ਗ੍ਰਾਮ ਹੈਰੋਇਨ ਬਰਾਮਦ ਹੋਈ। ਚੌਕੀ ਇੰਚਾਰਜ ਮਦਨ ਸਿੰਘ ਨੇ ਕਿਹਾ ਕਿ ਅਰੁਣ ਖੁਦ ਵੀ ਨਸ਼ਾ ਕਰਦਾ ਹੈ। ਅਰੁਣ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਹੈਰੋਇਨ ਖਰੀਦ ਕੇ ਲਿਆਉਂਦਾ ਸੀ ।

shivani attri

This news is Content Editor shivani attri