ਜਸਵੀਰ ਰਾਜਾ ਨੇ ਉੜਮੁੜ ਟਾਂਡਾ ਅਤੇ ਕਰਮਵੀਰ ਘੁੰਮਣ ਨੇ ਦਸੂਹਾ ਦੇ ਵਿਧਾਇਕ ਵਜੋਂ ਚੁੱਕੀ ਸਹੁੰ

03/17/2022 4:24:46 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪੰਜਾਬ 'ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਵਜ਼ਾਰਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਕੱਲ੍ਹ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਉਪਰੰਤ ਅੱਜ ਚੰਡੀਗੜ੍ਹ ਵਿਖੇ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਤੋਂ 'ਆਪ' ਦੇ ਨਵੇਂ ਚੁਣੇ ਗਏ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪੰਜਾਬ ਦੇ 117 ਵਿਧਾਇਕਾਂ ਸਣੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਉਪਰੰਤ ਸਾਡੇ ਇਸ ਪ੍ਰਤੀਨਿਧ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਵਿਧਾਇਕ ਜਸਵੀਰ ਰਾਜਾ ਨੇ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਲਈ ਜੋ ਵੀ ਦਿਸ਼ਾ-ਨਿਰਦੇਸ਼ ਹੋਣਗੇ, ਉਨ੍ਹਾਂ 'ਤੇ ਉਹ ਫੁੱਲ ਚੜ੍ਹਾਉਣਗੇ।

ਇਹ ਵੀ ਪੜ੍ਹੋ : ਨਾਭਾ ਦੇ ਵਿਧਾਇਕ ਦੇਵ ਮਾਨ ਸਾਈਕਲ 'ਤੇ ਪਹੁੰਚੇ ਵਿਧਾਨ ਸਭਾ

PunjabKesari

ਉਨ੍ਹਾਂ ਇਹ ਗੱਲ ਫਿਰ ਤੋਂ ਦੁਹਰਾਈ ਕਿ ਜਿਨ੍ਹਾਂ ਆਸਾਂ ਤੇ ਉਮੀਦਾਂ ਨਾਲ ਹਲਕਾ ਉੜਮੁੜ ਟਾਂਡਾ ਨੇ ਉਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ 'ਤੇ ਪੂਰਾ ਉਤਰਨ ਲਈ ਸਾਰਿਆਂ ਦੇ ਸਹਿਯੋਗ ਨਾਲ ਦਿਨ-ਰਾਤ ਇਕ ਕਰਨਗੇ ਅਤੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰਨਗੇ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਦਸੂਹਾ ਤੋਂ 'ਆਪ' ਦੇ ਨਵ-ਨਿਯੁਕਤ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਵੀ ਸਹੁੰ ਚੁੱਕੀ ਅਤੇ ਹਲਕੇ ਦੀ ਬਿਹਤਰੀ ਲਈ ਕੰਮ ਕਰਨ ਦਾ ਪ੍ਰਣ ਲਿਆ।

ਇਹ ਵੀ ਪੜ੍ਹੋ : ਨਵੇਂ ਪ੍ਰਧਾਨ ਦੀ ਤਲਾਸ਼ 'ਚ ਕਾਂਗਰਸ, ਕੀ ਹੋਵੇਗਾ ਸਿੱਧੂ ਦਾ ਭਵਿੱਖ


Harnek Seechewal

Content Editor

Related News