ਅਨੰਤਨਾਗ ’ਚ ਸਰਹੱਦੀ ਪੀੜਤ ਪਰਿਵਾਰਾਂ ਨੂੰ ਵੰਡੀ ਗਈ 660ਵੇਂ ਟਰੱਕ ਦੀ ਰਾਹਤ ਸਮੱਗਰੀ

04/18/2022 6:14:44 PM

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਪਾਕਿਸਤਾਨ ਦੀ ਗੋਲ਼ੀਬਾਰੀ ਅਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ 660ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਅੱਤਵਾਦ ਪ੍ਰਭਾਵਿਤ ਲੋੜਵੰਦ ਲੋਕਾਂ ਨੂੰ ਸਾਬਕਾ ਐੱਮ. ਐੱਲ. ਸੀ. ਮੁਹੰਮਦ ਯੂਸੁਫ ਸੂਫੀ ਦੀ ਪ੍ਰਧਾਨਗੀ ਹੇਠ ਆਯੋਜਿਤ ਸਮਾਗਮ ਵਿਚ ਭੇਟ ਕੀਤੀ ਗਈ, ਜੋਕਿ ਨਿਹਾਲਸਿੰਘ ਵਾਲਾ (ਪੰਜਾਬ) ਦੇ ਗੁਲਸ਼ਨ ਕੁਮਾਰ ਗਰਗ ਅਤੇ ਦੀਪਕ ਰਾਏ ਗਰਗ ਵੱਲੋਂ ਆਪਣੀ ਸਵ. ਮਾਤਾ ਸ਼੍ਰੀਮਤੀ ਆਸ਼ਾ ਰਾਣੀ (ਪਤਨੀ ਸ਼੍ਰੀ ਰਾਜ ਕੁਮਾਰ ਗਰਗ) ਦੀ ਪਵਿੱਤਰ ਯਾਦ ’ਚ ਭਿਜਵਾਈ ਗਈ ਸੀ। ਇਸ ਵਿਚ 300 ਪਰਿਵਾਰਾਂ ਲਈ ਰਜਾਈਆਂ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਪਨਗਰ ਵਿਖੇ ਭਾਖ਼ੜਾ ਨਹਿਰ ’ਚ ਡਿੱਗੀ ਕਾਰ, ਬੱਚੇ ਸਣੇ 5 ਲੋਕਾਂ ਦੀ ਮੌਤ

ਜਨਾਬ ਸੂਫ਼ੀ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦੇ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਦੇ ਦਿਲ ਵਿਚ ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤਾਂ ਲਈ ਜੋ ਦਰਦ ਅਤੇ ਹਮਦਰਦੀ ਹੈ, ਉਸ ਦਾ ਜ਼ਿਕਰ ਸ਼ਬਦਾਂ ਵਿਚ ਸੰਭਵ ਨਹੀਂ ਹੈ। ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਅਸੀਂ ਜਦੋਂ ਤੋਂ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਮਾਰਗਦਰਸ਼ਨ ’ਚ ਸੇਵਾ ਕਾਰਜ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਸਾਡੇ ਜੀਵਨ ਵਿਚ ਵੀ ਖੁਸ਼ੀਆਂ ਦੀ ਬਰਸਾਤ ਹੋ ਰਹੀ ਹੈ।

ਭਾਜਪਾ ਨੇਤਾ ਮੀਨੂ ਸ਼ਰਮਾ ਅਤੇ ਡਿੰਪਲ ਸੂਰੀ ਨੇ ਕਿਹਾ ਕਿ ਨਰ ਸੇਵਾ ਹੀ ਅਸਲ ’ਚ ਨਾਰਾਇਣ ਸੇਵਾ ਹੈ ਅਤੇ ਇਸ ਸੇਵਾ ਦਾ ਫਲ ਵੀ ਹਮੇਸ਼ਾ ਮਿੱਠਾ ਮਿਲਦਾ ਹੈ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਜਦੋਂ ਤਕ ਅੱਤਵਾਦ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੁੰਦੀਆਂ, ਰਾਹਤ ਮੁਹਿੰਮ ਜਾਰੀ ਰਹੇਗੀ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਸਮੇਂ ਮੁਹੰਮਦ ਯੂਸੁਫ ਸੂਫੀ, ਰਾਕੇਸ਼ ਜੈਨ, ਰਮਾ ਜੈਨ, ਰਿੱਧੀ ਜੈਨ, ਦਿਵਿਆਂਸ਼ ਜੈਨ, ਲਤੀਫ ਅਹਿਮਦ, ਸਰਪੰਚ ਰਿਫਤ ਸੂਫੀ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਮੌਜੂਦ ਸਨ। 

ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਦੀ ਘਟਨਾ, ਕੁੜੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਵੀਡੀਓ, ਜਦ ਖੁੱਲ੍ਹਾ ਭੇਤ ਤਾਂ ਉੱਡੇ ਸਭ ਦੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News