ਰੌਸ਼ਨੀ ਦੀ ਤਲਾਸ਼ 'ਚ ਹਨ੍ਹੇਰੇ ਨਾਲ ਜੂਝ ਰਹੇ ਸਰਹੱਦੀ ਲੋਕ

03/03/2020 7:14:16 PM

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਰਹਿਣ ਵਾਲੇ ਭਾਵ ਪਰਿਵਾਰਾਂਨੂੰ ਦੇਸ਼ ਦੀ ਵੰਡ ਤੋਂ 7 ਦਹਾਕੇ ਬਾਅਦ ਵੀ ਉਸ ਰੌਸ਼ਨੀ ਦੀ ਤਲਾਸ਼ ਹੈ, ਜਿਸ ਅਧੀਨ ਉਹ ਅਮਨ-ਸ਼ਾਂਤੀ ਨਾਲ ਜੀਵਨ ਗੁਜ਼ਾਰ ਸਕਣ ਅਤੇ ਆਪਣੇ ਮੈਂਬਰਾਂ  ਦਾ ਆਮ ਵਾਂਗ ਪਾਲਣ-ਪੋਸ਼ਣ ਕਰ ਸਕਣੇ। ਤ੍ਰਾਸਦੀ ਇਹ ਹੈ ਕਿ ਇਨ੍ਹਾਂ ਦੇ ਜੀਵਨ  ਹੁਣ ਤੱਕ ਕੋਈ ਅਜਿਹਾ ਸੁਖਾਵਾਂ ਮੋੜ ਨਹੀਂ ਆਇਆ, ਜਿਹੜਾ ਉਨ੍ਹਾਂ ਦੁੱਖਾਂ-ਮੁਸੀਬਤਾਂ ਦੇ ਵਹਿਣ ਨੂੰ ਬੰਨ੍ਹ ਲਾ ਸਕੇ। ਜ਼ਮੀਨੀ ਹਕੀਕਤ ਇਹ ਹੈ ਕਿ ਸਰਹੱਦੀ ਲੋਕ, ਖਾਸ ਕਰਕੇ ਜੰਮੂ-ਕਸ਼ਮੀਰ ਨਾਲ ਸਬੰਧਤ ਪਰਿਵਾਰ, ਇਕ ਵੇਲੇ ਕਈ ਤਰ੍ਹਾਂ ਦੇ ਸੰਕਟ ਹੰਢਾਅ ਰਹੇ ਹਨ। ਇਨ੍ਹਾਂ 'ਚੋਂ ਸਭ ਤੋਂ ਵੱਡਾ ਖਤਰਾ ਆਪਣੀ ਜਾਨ ਦਾ ਹੈ, ਜਿਸ 'ਤੇ ਹਰ ਵੇਲੇ ਪਾਕਿਸਤਾਨੀ ਸੈਨਿਕਾਂ ਦੀਆਂ ਬੰਦੂਕਾਂ  ਤਣੀਆਂ ਰਹਿੰਦੀਆਂ ਹਨ। ਇਸ ਦੇ ਨਾਲ ਹੀ ਰੋਟੀ ਦਾ ਮਸਲਾ ਵੀ ਇਨ੍ਹਾਂ ਲੋਕਾਂਲਈ ਪਹਾੜ ਵਰਗਾ ਬਣ ਗਿਆ ਹੈ। ਲੱਖ ਜੋਖਿਮਾਂ ਕਰਨ ਦੇ ਬਾਵਜੂਦ ਜੇ ਰੁੱਖੀ-ਮਿੱਸੀ ਖਾਣ ਲਈ ਮਿਲ ਜਾਵੇ  ਤਾਂ ਉਹ ਪ੍ਰਮਾਤਮਾ  ਦਾ ਸ਼ੁਕਰ ਮਨਾਉਂਦੇ ਹਨ।

ਪਾਕਿਸਤਾਨੀ  ਖਤਰਿਆਂ  ਦਾ ਸਾਹਮਣਾ ਕਰ ਰਹੇ ਲੋਕਾਂ ਪ੍ਰਤੀ ਸਾਡੀਆਂ ਸਰਕਾਰਾਂ ਦੀ ਕਾਰਗੁਜ਼ਾਰੀ  ਵੀ  ਕਈ  ਸੁਆਲ ਖੜੇ ਕਰਦੀ ਹੈ। ਜਿਹੜੇ ਖੇਤਰਾਂ 'ਚ ਸੰਭਵ  ਹੈ, ਉੱਥੇ ਵੀ ਸੜਕਾਂ, ਬਿਜਲੀ, ਪਾਣੀ ਦੀ ਵੱਡੀ ਘਾਟ ਹੈ। ਸਿਹਤ ਸਹੂਲਤਾਂ ਦਾ ਨਾਮੋ-ਨਿਸ਼ਾਨ ਨਹੀਂ ਹੈ, ਸਿੱਖਿਆ ਦੀ ਪ੍ਰਾਪਤੀ ਵੀ  ਕੁਝ ਲੋਕ ਆਪਣੀਆਂ ਕੋਸ਼ਿਸ਼ਾਂ ਦੇ ਬਲਬੂਤੇ ਦੂਰ-ਦੁਰਾਡੇ ਬੱਚਿਆਂ ਨੂੰ ਭੇਜ ਕੇ ਹੀ ਕਰ ਰਹੇ ਹਨ। ਸਰਹੱਦੀ ਖੇਤਰਾਂ ਲਈ ਕੋਈ  ਵਿਸ਼ੇਸ਼ ਭੱਤਾ ਨਹੀ, ਫਸਲਾਂ  ਦੀ ਬਰਬਾਦੀ ਦਾ ਕੋਈ ਮੁਆਵਜ਼ਾ ਨਹੀਂ ਮਿਲਦਾ। ਇਥੋਂ ਤਕ ਕਿ ਕਿਸੇ ਵਿਅਕਤੀ  ਜਾਂ ਜਾਨਵਰ ਦੀ ਮੌਤ ਹੋ ਜਾਵੇ ਤਾਂ ਉਸ ਦੇ ਬਦਲੇ ਵੀ ਕੋਈ ਵਿਸ਼ੇਸ਼ ਮਾਲੀ ਮਦਦ ਪ੍ਰਾਪਤ ਨਹੀਂ ਹੁੰਦੀ। ਅਜਿਹੇ ਹਾਲਾਤ 'ਚ ਲੋਕ ਹਨ੍ਹੇਰਿਆਂ ਨਾਲ ਜੂਝ ਰਹੇ ਹਨ। ਸਰਹੱਦੀ ਖੇਤਰਾਂ ਦੇ ਅਜਿਹੇ ਪੀੜਤ ਪਰਿਵਾਰਾਂ  ਨੂੰ ਸਹਾਇਤਾ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਵਿਸ਼ੇਸ ਰਾਹਤ ਮੁਹਿੰਮ ਚਲਾਈ  ਜਾ ਰਹੀ ਹੈ, ਜਿਸ ਅਧੀਨ 561ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਅਖਨੂਰ ਸੈਕਟਰ ਦੇ ਜੀ਼ਰੋ ਲਾਈਨ ਨੇੜੇ ਸਥਿਤ ਪਿੰਡ ਨਜ਼ਵਾਲ ਵਿਖੇ ਵੰਡੀ ਗਈ ਸੀ। ਇਸ ਮੌਕੇ 'ਤੇ ਵੱਖ-ਵੱਖ ਪਿੰਡਾਂ ਨਾਲ ਸਬੰਧਤ 300 ਪਰਿਵਾਰਾਂ ਨੂੰ ਰਜਾਈਆਂ ਮੁਹੱਈਆ ਕਰਵਾਈਆਂ ਗਈਆਂ। ਇਹ ਰਾਹਤ ਸਮੱਗਰੀ ਮਹਾਰਾਜਾ ਅਹਰਸੇਨ  ਸੇਵਾ ਸੰਘ(ਰਜਿ.) ਲੁਧਿਆਣਾ ਵੱਲੋਂ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ, ਪ੍ਰਧਾਨ ਵਿਨੇ ਗੁਪਤਾ ਅਤੇ ਹੋਰ ਮੈਂਬਰਾਂ  ਦੇ ਯਤਨਾਂ ਸਦਕਾ ਭਿਜਵਾਈ ਗਈ ਸੀ।

ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਬੀ. ਐੱਸ. ਐੱਫ ਦੇ ਕਮਾਡੈਂਟ ਸ਼੍ਰੀ ਅਰੁਣ ਸਿੰਘ ਨੇ ਕਿਹਾ ਕਿ ਪਾਕਿਸਤਾਨ ਕਈ ਦਹਾਕਿਆਂ ਤੋਂ ਸਰਹੱਦੀ ਖੇਤਰਾਂ 'ਚ ਜ਼ਿਆਦਤੀਆਂ ਕਰ ਰਿਹਾ ਹੈ, ਜਿਸ ਦੇ ਨਤੀਜੇ ਵਜੋਂ  ਇਥੋਂ ਦੇ ਲੋਕ ਬੇਹੱਦ ਮੁਸ਼ਕਲਾਂ 'ਚ ਜੀਵਨ ਗੁਜ਼ਾਰ ਰਹੇ ਹਨ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੀ ਇਹ ਵੱਡੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਹਰ ਖਤਰੇ ਤੋਂ ਬਚਾਇਆ ਜਾਵੇ ਅਤੇ ਮੁਸ਼ਕਲ ਸਮੇਂ 'ਚ ਉਨ੍ਹਾਂ  ਦੀ ਸਹਾਇਤਾ ਕੀਤੀ ਜਾਵੇ। ਇਸ ਦੇ ਬਾਵਜੂਦ ਕਦੇ-ਕਦਾਈ ਨੁਕਸਾਨ ਵੀ  ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ  ਸੈਨਿਕਾਂ  ਵਲੋਂ ਕੀਤੀ ਜਾਂਦੀ ਗੋਲੀਬਾਰੀ ਸਾਡੇ ਨਾਲੋਂ ਜ਼ਿਆਦਾ ਆਮ ਲੋਕ ਸਹਿਣ ਕਰਦੇ ਹਨ। ਸੁਰੱਖਿਆ  ਫੋਰਸ ਕੋਲ ਤਾਂ ਕਈ ਤਰ੍ਹਾਂ  ਦੇ ਸਾਧਨ ਹੁੰਦੇ ਹਨ ਪਰ ਆਮ ਲੋਕ ਨਿਹੱਥੇ ਅਤੇ ਪ੍ਰਬੰਧਾਂ  ਤੋਂ ਵਾਂਝੇ ਹੁੰਦੇ ਹਨ, ਫਿਰ ਵੀ  ਉਹ ਹਰ ਸਥਿਤੀ  ਦਾ ਬਹਾਦਰੀ ਸਾਹਮਣਾ ਕਰਦੇ ਹਨ। ਕਮਾਡੈਂਟ ਅਰੁਣ ਸਿੰਘ ਨੇਕਿਹਾ ਕਿ ਬੀ.ਐੱਸ.ਐੱਫ. ਵੀ ਆਪਣੇ ਕਾਰਜ ਵਿਚ ਆਮ ਲੋਕਾਂ  ਦੇ ਸਹਿਯੋਗ ਬਿਨ੍ਹਾਂ ਸਫਲ  ਨਹੀਂ ਹੋ ਸਕਦੀ। ਇਸ ਕਰਕੇ ਹੀ ਅਸੀਂ ਇਹ ਸਮਝਦੇ ਹਾਂ ਕਿ ਸਰਹੱਦੀ  ਖੇਤਰਾਂ  'ਚ ਬੈਠੇ ਆਪ ਲੋਕ ਵੀ ਦੇਸ਼ ਦੇ ਰਖਵਾਲਿਆਂ  ਦੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ  ਚਲਾਈ ਜਾ ਰਹੀ ਰਾਹਤ ਮੁਹਿੰਮ-ਦਾ ਇਨ੍ਹਾਂ ਪਰਿਵਾਰਾਂ ਨੂੰ ਬਹੁਤ ਵੱਡਾ ਸਹਾਰਾ  ਹੈ ਅਤੇ ਜਦੋਂ  ਵੀ  ਲੋੜ ਪਵੇਗੀ ਬੀ.ਐੱਸ.ਐੱਫ. ਰਾਹਤ ਸਮੱਗਰੀ ਵੰਡਣ ਵਿਚ ਪੂਰਾ  ਸਹਿਯੋਗ ਕਰੇਗੀ।

ਖਤਰੇ ਦੇ ਬਾਵਜੂਦ ਦੇਸ਼ ਦੀ ਰਖਵਾਲੀ  ਕਰ ਰਹੇ ਨੇ ਲੋਕ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕ ਭਾਰੀ ਖਤਰੇ ਦੇ ਬਾਵਜੂਦ ਦੇਸ਼ ਦੇ ਰਖਵਾਲਿਆਂ ਦੀ ਭੂਮਿਕਾ  ਨਿਭਾਅ  ਰਹੇ ਹਨ।  ਇਹ ਲੋਕ ਸਹੀ ਅਰਥਾਂ 'ਚ ਬਹਾਦਰ ਹਨ ਜਿਹੜੇ ਹਰ ਵੇਲੇ ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਹਨ। ਬੁਜ਼ਦਿਲ ਅਤੇ ਡਰਪੋਕ ਲੋਕਾਂ ਅਜਿਹੀਆਂ ਸਥਿਤੀਆਂ 'ਚ ਰਹਿਣ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕ ਸਿਰਫ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਦਾ ਸਾਹਮਣਾ ਹੀ ਨਹੀਂ ਕਰਦੇ ਸਗੋਂ  ਜੰਗੀ ਜਾਨਵਰਾਂ   ਦਾ ਸਾਹਮਣਾ ਵੀ  ਕਰਦੇ ਹਨ। ਇਹ ਜਾਨਵਰ ਵਧੇਰੇ ਕਰਕੇ ਪਾਕਿਸਤਾਨ   ਵਲੋਂ ਹੀ  ਆਉਂਦੇ ਹਨ ਜਿਹੜੇ ਕਿਸਾਨਾਂ ਦੀਅਂ ਫਸਲਾਂ ਤਬਾਹ ਕਰ ਜਾਂਦੇ ਹਨ।
ਸ਼੍ਰੀ ਸ਼ਰਮਾ ਨੇ ਕਿਹਾ ਕਿ  ਸਾਡੀਆਂ  ਸਰਕਾਰਾਂ ਨੂੰ ਸਰਹੱਦੀ ਪਰਿਵਾਰਾਂ ਦੀ ਭਲਾਈ ਲਈ ਵਿਸ਼ੇਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਕੇਸਰੀ ਪੱਤਰ ਸਮੂਹ ਕਰੋੜਾਂ ਰੁਪਏ ਦੀ ਸਮੱਗਰੀ  ਲੋੜਵੰਦਾਂ  ਅਤੇ ਪੀੜਤਾਂ ਲਈ ਭਿਜਵਾ ਸਕਦਾ ਹੈ ਤਾਂ ਸਰਕਾਰ ਨੂੰ ਵੀ ਇਨ੍ਹਾਂ ਖੇਤਰਾਂ ਲਈ ਰਾਹਤ ਦਾ ਐਲਾਨ  ਕਰਨਾ ਚਾਹੀਦਾ ਹੈ। ਇਹ ਲੋਕ ਬਿਨਾਂ ਤਨਖਾਹ ਅਤੇ ਬੰਦੂਕ ਤੋਂ ਸਰੱਹੱਦਾਂ ਦੀ ਰਾਖੀ ਲਈ ਹਰ ਵੇਲੇ ਡਟ ਕੇ ਪਹਿਰਾ ਦੇ ਰਹੇ ਹਨ। ਇਹ ਦੁਖਦਾਈ  ਗੱਲ ਹੈ  ਿਕ ਫਿਰ ਵੀ  ਇਹ ਲੋਕ ਆਮ ਸ਼ਹਿਰੀ ਸਹੂਲਤਾਂ  ਤੋਂ ਵਾਂਝੇ ਹਨ ਅਤੇ ਸਰਕਾਰ ਇਸ ਪਾਸੇ ਧਿਆਨ ਨਹੀਂ  ਦੇ ਰਹੀ।

ਸਰਹੱਦੀ ਲੋਕਾਂ ਦੇ ਦੁੱਖ ਗਿਣੇ ਨਹੀਂ ਜਾ ਸਕਦੇ : ਅਰੁਣ ਸ਼ਰਮਾ
ਬਲਾਕ ਸੰਮਤੀ ਸੁੰਦਰਬਨੀ ਦੇ ਚੇਅਰਮੈਨ ਅਰੁਣ ਸ਼ਰਮਾ ਸੂਦਨ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਦੇ ਦੁੱਖਾਂ ਅਤੇ ਮੁਸੀਬਤਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪਾਕਿਸਤਾਨ ਦੇਸ਼ ਦੀ ਵੰਡ ਵੇਲੇ ਤੋਂ ਹੀ ਇਨ੍ਹਾਂ ਲੋਕਾਂ 'ਤੇ ਕਹਿਰ ਢਾਹ ਰਿਹਾ ਹੈ ਅਤੇ ਅਜੇ ਵੀ ਇਸ ਗੱਲ ਦੀ ਕੋਈ ਉਮੀਦ ਨਹੀਂ ਕਿ ਦੇਸ਼ ਨੂੰ ਸੁਮੱਤ ਆ ਜਾਵੇ ਅਤੇ ਸਾਡੇ ਲੋਕਾਂ ਦੇ ਲੇਖਾਂ 'ਚ ਬਰਬਾਦੀ ਲਿਖਣੀ ਬੰਦ ਕਰ ਦੇਵੇ। ਇਸ ਮੌਕੇ 'ਤੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ ਨਾਲ ਪੀੜਤ ਪਰਿਵਾਰਾਂ ਨੂੰ ਵੱਡਾ ਸਹਾਰਾ ਮਿਲਿਆ ਹੈ। ਇਸ ਮੌਕੇ 'ਤੇ ਕਮਾਂਡੈਂਟ ਬ੍ਰਿਜੇਸ਼ ਕੁਮਾਰ, ਕਮਾਂਡੈਂਟ ਪ੍ਰਦੀਪ ਕੁਮਾਰ, ਪੰਜਾਬ ਕੇਸਰੀ ਦੇ ਜੰਮੂ ਤੋਂ ਪ੍ਰਤੀਨਿਧੀ ਉਦੈ ਭਾਸਕਰ ਅਤੇ ਸੋਹਣ ਜੀ ਵੀ ਮੌਜੂਦ ਸਨ।


shivani attri

Content Editor

Related News