ਜੰਮੂ ਕਸ਼ਮੀਰ ਤੋਂ ਆ ਰਹੇ ਟਰੱਕ ''ਚੋਂ ਟਾਂਡਾ ਪੁਲਸ ਨੇ ਬਰਾਮਦ ਕੀਤਾ 10 ਕੁਇੰਟਲ ਚੂਰਾ ਪੋਸਤ

06/23/2020 1:56:27 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼, ਸ਼ਰਮਾ, ਮੋਮੀ): ਟਾਂਡਾ ਪੁਲਸ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਜੰਮੂ ਕਸ਼ਮੀਰ ਤੋਂ ਆ ਰਹੇ ਟਰੱਕ 'ਚੋਂ 10 ਕੁਇੰਟਲ ਚੂਰਾ ਡੋਡੇ, ਚੂਰਾ ਪੋਸਤ ਬਰਾਮਦ ਕਰਦੇ ਹੋਏ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਸ ਮੁਖੀ ਗੌਰਵ ਗਰਗ ਦੇ ਦਿਸ਼ਾ-ਨਿਰਦੇਸ਼ਾਂ 'ਚ ਡੀ. ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਦੀ ਅਗਵਾਈ 'ਚ ਮਾੜੇ ਅਨਸਰਾਂ ਖ਼ਿਲਾਫ਼ ਸਰਗਰਮ ਥਾਣਾ ਮੁਖੀ ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਟੀਮ ਨੂੰ ਇਹ ਸਫਲਤਾ ਹਾਸਲ ਹੋਈ ਹੈ। ਪੁਲਸ ਵਲੋਂ ਚੂਰਾ ਪੋਸਤ ਸਮੇਤ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਟਰੱਕ ਚਾਲਕ ਮੁਹੰਮਦ ਆਸਿਫ਼ ਪੁੱਤਰ ਸੁਨ ਉੱਲਾ ਅਤੇ ਉਸਦੇ ਸਾਥੀ ਮਹਿਰਾਜ ਉਦੀਨ ਪੁੱਤਰ ਮੁਹੰਮਦ ਯੂਸਫ ਦੋਵੇਂ ਨਿਵਾਸੀ ਸ਼ਾਰ ਸ਼ਾਲੀ ਖਰੀ ਊ ਪਾਮਪੁਰਾ (ਪੁਲਵਾਮਾ) ਜੰਮੂ ਕਸ਼ਮੀਰ ਦੇ ਰੂਪ ਵਿਚ ਹੋਈ ਹੈ। |  ਐੱਸ.ਐੱਚ.ਓ.ਇੰਸਪੈਕਟਰ ਹਰਗੁਰਦੇਵ ਸਿੰਘ, ਐੱਸ.ਆਈ. ਅਜੀਤ ਸਿੰਘ, ਥਾਣੇਦਾਰ ਸੁਖਜਿੰਦਰ ਸਿੰਘ, ਅਮਰੀਕ ਸਿੰਘ, ਤਾਰਾ ਸਿੰਘ, ਗੁਰਮੀਤ ਸਿੰਘ ਆਦਿ ਦੀ ਟੀਮ ਨੇ ਜਦੋਂ ਮਾੜੇ ਅਨਸਰਾਂ ਦੀ ਭਾਲ 'ਚ ਹਾਈਵੇ ਤੇ ਹੁਸ਼ਿਆਰਪੁਰ ਟੀ-ਪੁਆਇੰਟ ਨੇੜੇ ਸਪੈਸ਼ਲ ਨਾਕੇਬੰਦੀ ਕੀਤੀ ਹੋਈ ਸੀ ਤਾਂ ਕਿਸੇ ਖਾਸ ਮੁਖਬਰ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਜੰਮੂ ਕਸ਼ਮੀਰ ਆ ਰਹੇ ਹਨ ਅਤੇ ਮੁਕੇਰੀਆਂ ਤੋਂ ਜਲੰਧਰ ਵੱਲ ਜਾ ਰਹੇ ਹਨ ਅਤੇ ਟਰੱਕ 'ਚ ਲੱਦੀਆਂ ਲੱਸਣ ਦੀਆਂ ਬੋਰੀਆਂ 'ਚ ਭਾਰੀ ਮਾਤਰਾ 'ਚ ਡੋਡੇ ਚੂਰਾ ਪੋਸਤ ਲੁਕੋਏ ਹੋਏ ਹਨ।

ਇਹ ਵੀ ਪੜ੍ਹੋ:  ਫ਼ਰੀਦਕੋਟ: ਥਾਣਾ ਸਿਟੀ 'ਚ ਬੰਦ ਹਵਾਲਾਤੀ ਨੂੰ ਹੋਇਆ ਕੋਰੋਨਾ, ਥਾਣੇ 'ਚ ਪਈਆਂ ਭਾਜੜਾਂ

ਸੂਚਨਾ ਦੇ ਆਧਾਰ 'ਤੇ ਟਾਂਡਾ ਪੁਲਸ ਦੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਕੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਲੱਸਣ ਦੀਆਂ ਬੋਰੀਆਂ 'ਚ ਲੁਕੋ ਕੇ ਰੱਖਿਆ 10 ਕੁਇੰਟਲ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ। |ਉਨ੍ਹਾਂ ਦੱਸਿਆ ਕਿ ਟਾਂਡਾ ਪੁਲਸ ਉਕਤ ਮੁਲਜ਼ਮਾਂ ਕੋਲੋਂ ਪੁੱਛਗਿਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ 'ਚ ਜੁਟੀ ਹੈ ਕਿ ਇਸ ਧੰਦੇ 'ਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ ਅਤੇ ਇਸ ਦੀ ਸਪਲਾਈ ਲਾਈਨ ਕੀ ਹੈ।  


Shyna

Content Editor

Related News