ਜਲੰਧਰ : ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਣੇ ਅੰਗਦ ਦੱਤਾ ਤੇ ਦਿਹਾਤੀ ਦੇ ਹਨੀ ਜੋਸ਼ੀ

12/07/2019 9:37:21 PM

ਜਲੰਧਰ :ਯੂਥ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ ਵਿਚ ਅੰਗਦ ਦੱਤਾ ਅਤੇ ਹਨੀ ਜੋਸ਼ੀ ਵੱਡੇ ਗੇਮ ਚੇਂਜਰ ਸਾਬਿਤ ਹੋਏ ਅਤੇ ਸਾਰੇ ਕਿਆਸਾਂ ਨੂੰ ਪਲਟਦਿਆਂ ਦੋਵਾਂ ਨੇ ਇਕ ਤਰ੍ਹਾਂ ਨਾਲ ਵੱਡੇ-ਵੱਡੇ ਮਹਾਰਥੀਆਂ ਨੂੰ ਧੂੜ ਚਟਾਈ ਹੈ। ਦੋਵੇਂ ਹੀ ਨੌਜਵਾਨ ਚਿਹਰੇ ਅਜਿਹੇ ਸਨ, ਜਿਨ੍ਹਾਂ ਨੂੰ ਸੀਨੀਅਰ ਆਗੂਆਂ ਦਾ ਬਹੁਤ ਘੱਟ ਸਮਰਥਨ ਹਾਸਲ ਸੀ ਪਰ ਚੋਣ ਨਤੀਜਿਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਦੋਵਾਂ ਆਗੂਆਂ ਨੇ ਜ਼ਮੀਨੀ ਪੱਧਰ 'ਤੇ ਯੂਥ ਵਿਚ ਚੰਗੀ ਪੈਂਠ ਬਣਾਈ ਹੋਈ ਸੀ। ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ, ਕਾਕੂ ਆਹਲੂਵਾਲੀਆ, ਕਈ ਚੇਅਰਮੈਨਾਂ ਸਣੇ ਜ਼ਿਲਾ ਕਾਂਗਰਸ ਸ਼ਹਿਰੀ ਨਾਲ ਸਬੰਧਤ ਜ਼ਿਆਦਾਤਰ ਕੌਂਸਲਰਾਂ ਦਾ ਸਮਰਥਨ ਰਾਜੇਸ਼ ਅਗਨੀਹੋਤਰੀ ਭੋਲਾ ਨੂੰ ਮਿਲਿਆ ਹੋਇਆ ਸੀ। ਭਾਵੇਂ ਕਿ ਕੁੱਝ ਆਗੂਆਂ ਨੇ ਪ੍ਰਧਾਨਗੀ ਦੇ ਇਕ ਹੋਰ ਦਾਅਵੇਦਾਰ ਪਰਮਜੀਤ ਬੱਲ ਨੂੰ ਵੀ ਲਾਲਚ ਦੇ ਕੇ ਭੋਲਾ ਦੇ ਸਮਰਥਨ ਵਿਚ ਬਿਠਾ ਦਿੱਤਾ ਸੀ। ਜਦੋਂਕਿ ਇਕ ਹੋਰ ਢੱਲ ਗਰੁੱਪ ਦੀਪਕ ਖੋਸਲਾ ਨੂੰ ਪ੍ਰਧਾਨ ਅਹੁਦੇ ਦੀਆਂ ਚੋਣਾਂ ਨੂੰ ਲੈ ਕੇ ਸਪੋਰਟ ਕਰ ਰਿਹਾ ਸੀ ਪਰ ਚੋਣ ਨਤੀਜਿਆਂ ਵਿਚ ਜਿਸ ਤਰ੍ਹਾਂ ਅੰਗਦ ਦੱਤਾ ਨੇ ਸਾਰਿਆਂ ਨੂੰ ਮਾਤ ਦਿੰਦਿਆਂ ਵੱਡੀ ਲੀਡ ਹਾਸਲ ਕਰ ਕੇ ਆਪਣੀ ਜਿੱਤ ਯਕੀਨੀ ਬਣਾਈ ਹੈ। ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸੇ ਤਰ੍ਹਾਂ ਯੂਥ ਕਾਂਗਰਸ ਜਲੰਧਰ ਲੋਕ ਸਭਾ ਹਲਕੇ ਦੇ ਸਾਬਕਾ ਪ੍ਰਧਾਨ ਅਸ਼ਵਨ ਭੱਲਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਸੋਨੂੰ ਢੇਸੀ ਗਰੁੱਪ ਨਾਲ ਸਬੰਧਤ ਹਨੀ ਜੋਸ਼ੀ ਨੇ ਵੀ ਦਿਹਾਤੀ ਵਿਚ ਕ੍ਰਿਸ਼ਮਾ ਕਰ ਵਿਖਾਇਆ ਹੈ ਅਤੇ ਜਿੱਤ ਹਾਸਲ ਕਰ ਪ੍ਰਧਾਨ ਬਣੇ ਹਨ।

ਜ਼ਿਕਰਯੋਗ ਹੈ ਕਿ ਇਕ ਸਾਲ ਤੋਂ ਵੱਧ ਲੰਬੀ ਚੋਣ ਪ੍ਰਕਿਰਿਆ ਅਤੇ ਪਿਛਲੇ 3 ਦਿਨਾਂ ਤਕ ਚੱਲੀ ਵੋਟਿੰਗ ਉਪਰੰਤ ਅੱਜ ਕਾਂਗਰਸ ਭਵਨ ਵਿਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਕੀਤਾ ਗਿਆ। ਜ਼ਿਲਾ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਦੇ ਦਫਤਰਾਂ ਵਿਚ ਡੀ. ਆਰ. ਓ. ਮਨੀਸ਼ ਟੈਗੋਰ ਅਤੇ ਪ੍ਰਮੋਦ ਬਿਸ਼ਟ ਨੇ ਆਪਣੀਆਂ ਟੀਮਾਂ ਦੇ ਨਾਲ ਗਿਣਤੀ ਦਾ ਕੰਮ ਕੀਤਾ। ਪਹਿਲਾਂ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਕਰਵਾਈ ਗਈ ਅਤੇ 1-1 ਕਰ ਕੇ ਸਾਰੇ ਹਲਕਿਆਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਅੰਤ ਵਿਚ ਜ਼ਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਅਹੁਦੇ ਲਈ ਗਿਣਤੀ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਵਿਚ ਯੂਥ ਆਗੂ ਅੰਗਦ ਦੱਤਾ ਨੂੰ ਜ਼ਿਲਾ ਸ਼ਹਿਰੀ ਅਤੇ ਹਨੀ ਜੋਸ਼ੀ ਨੂੰ ਦਿਹਾਤੀ ਦਾ ਪ੍ਰਧਾਨ ਐਲਾਨ ਕੀਤਾ ਗਿਆ। ਦੋਵਾਂ ਦੇ ਨਾਵਾਂ ਦਾ ਐਲਾਨ ਹੁੰਦਿਆਂ ਹੀ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਪੂਰੇ ਜੋਸ਼ ਨਾਲ ਨਾਅਰੇਬਾਜ਼ੀ ਕਰਦਿਆਂ ਅੰਗਦ ਤੇ ਹਨੀ ਨੂੰ ਮੋਢਿਆਂ 'ਤੇ ਚੁੱਕ ਕੇ ਖੂਬ ਜਸ਼ਨ ਮਨਾਏ। ਅੰਗਦ ਦੱਤਾ ਨੇ ਆਪਣੇ ਨੇੜਲੇ ਵਿਰੋਧੀ ਦੀਪਕ ਖੋਸਲਾ ਨੂੰ 248 ਵੋਟਾਂ ਦੇ ਫਰਕ ਨਾਲ ਹਰਾਇਆ ਅਤੇ ਹਨੀ ਜੋਸ਼ੀ ਨੇ ਮੁਕਾਬਲੇ ਵਿਚ ਸਭ ਤੋਂ ਮਜ਼ਬੂਤ ਉਮੀਦਵਾਰ ਮੰਨੇ ਜਾਂਦੇ ਮਨਵੀਰ ਸਿੰਘ ਚੀਮਾ ਨੂੰ 73 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ।

ਜ਼ਿਲਾ ਯੂਥ ਕਾਂਗਰਸ ਸ਼ਹਿਰੀ ਨਾਲ ਸਬੰਧਤ ਚੋਣਾਂ ਵਿਚ ਜੇਤੂਆਂ ਅਤੇ ਹੋਰ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ
ਪ੍ਰਧਾਨ ਅਹੁਦੇ ਦੇ 4 ਉਮੀਦਵਾਰਾਂ 'ਚ
1. ਅੰਗਦ ਦੱਤਾ-1000 ਵੋਟ
2. ਦੀਪਕ ਖੋਸਲਾ-758 ਵੋਟ
3. ਰਾਜੇਸ਼ ਅਗਨੀਹੋਤਰੀ-534 ਵੋਟ
4. ਪਰਮਜੀਤ ਬੱਲ-7 ਵੋਟ

ਜ਼ਿਲਾ ਸ਼ਹਿਰੀ ਜਨਰਲ ਸਕੱਤਰ ਅਹੁਦੇ ਦੇ 7 ਉਮੀਦਵਾਰਾਂ 'ਚ
1. ਚਰਨਪ੍ਰੀਤ ਸਿੰਘ-618 ਵੋਟ
2. ਬੌਬ ਮਲਹੋਤਰਾ-480 ਵੋਟ
3. ਚੰਦਨ ਕੁਮਾਰ-464 ਵੋਟ
4. ਰਣਜੀਤ ਸਿੰਘ-460 ਵੋਟ
5. ਜਸਕਰਨਵੀਰ ਸਿੰਘ-294 ਵੋਟ
6. ਜਤਿੰਦਰ ਕੁਮਾਰ-152 ਵੋਟ
7. ਜੈ ਅਭਿਸ਼ੇਕ-150 ਵੋਟ

ਵੈਸਟ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅਹੁਦੇ ਦੇ ਨਤੀਜੇ
1. ਕੁਨਾਲ ਸ਼ਰਮਾ-457 ਵੋਟ (ਪ੍ਰਧਾਨ)
2. ਪਾਰੂਲ ਅਰੋੜਾ-177 ਵੋਟ
3. ਭਾਰਤ ਭੂਸ਼ਨ-112 ਵੋਟ
4. ਸੰਦੀਪ ਕੁਮਾਰ-18 ਵੋਟ

ਸੈਂਟਰਲ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅਹੁਦੇ ਦੇ ਨਤੀਜੇ
1. ਪ੍ਰਵੀਨ ਕੁਮਾਰ-556 ਵੋਟ (ਪ੍ਰਧਾਨ)
2. ਜਗਦੀਪ ਰਾਏ-181 ਵੋਟ

ਨਾਰਥ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅਹੁਦੇ ਦੇ ਨਤੀਜੇ
1. ਸੰਨੀ ਕੁਮਾਰ-164 ਵੋਟ (ਪ੍ਰਧਾਨ)
2. ਅਮੁਲਿਆ ਯਾਦਵ-137 ਵੋਟ
3. ਆਕਾਸ਼ਪਾਲ-26 ਵੋਟ

ਕੈਟ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅਹੁਦੇ ਦੇ ਨਤੀਜੇ
1. ਪ੍ਰਦੀਪ ਸਿੰਘ ਸੰਧੂ-399 ਵੋਟ (ਪ੍ਰਧਾਨ)
2. ਅਖਿਲ ਸੂਰੀ-68 ਵੋਟ

ਜ਼ਿਲਾ ਯੂਥ ਕਾਂਗਰਸ ਦਿਹਾਤੀ ਨਾਲ ਸਬੰਧਤ ਚੋਣਾਂ ਵਿਚ ਜੇਤੂਆਂ ਅਤੇ ਹੋਰ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ
ਪ੍ਰਧਾਨ ਅਹੁਦੇ ਦੇ 4 ਉਮੀਦਵਾਰਾਂ ਵਿਚ
1. ਹਨੀ ਜੋਸ਼ੀ-692 ਵੋਟ (ਪ੍ਰਧਾਨ)
2. ਮਨਵੀਰ ਸਿੰਘ ਚੀਮਾ-619 ਵੋਟ
3. ਮਨਵੀਰ ਸਿੰਘ-26 ਵੋਟ
4.ਉਰਵਸ਼ੀ ਕੰਡਾ-7 ਵੋਟ

ਜ਼ਿਲਾ ਦਿਹਾਤੀ ਜਨਰਲ ਸਕੱਤਰ ਅਹੁਦੇ ਦੇ ਉਮੀਦਵਾਰਾਂ ਵਿਚ
1. ਜਸਕਰਨ ਸਿੰਘ-1025 ਵੋਟ
2. ਰੋਹਿਤ ਕੁਮਾਰ-318 ਵੋਟ

ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅਹੁਦੇ ਦੇ ਨਤੀਜੇ
1. ਦਮਨਪ੍ਰੀਤ ਸਿੰਘ-204 ਇਕਲੌਤਾ ਉਮੀਦਵਾ

ਆਦਮਪੁਰ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅਹੁਦੇ ਦੇ ਨਤੀਜੇ
1. ਮੇਹੁਲ ਬਾਂਸਲ-371 ਵੋਟ (ਪ੍ਰਧਾਨ)
2. ਪ੍ਰਦੀਪ ਕੁਮਾਰ-122 ਵੋਟ

ਨਕੋਦਰ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅਹੁਦੇ ਦੇ ਨਤੀਜੇ
1. ਗਗਨਦੀਪ ਸਿੰਘ-193 ਵੋਟ (ਪ੍ਰਧਾਨ)
2. ਮੋਹਿਤ-163 ਵੋਟ

ਸ਼ਾਹਕੋਟ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅਹੁਦੇ ਦੇ ਨਤੀਜੇ
1. ਹਰਮਨਰਾਜ ਸਿੰਘ-17 ਵੋਟ (ਪ੍ਰਧਾਨ)
2. ਖੁਸ਼ਦੀਪ ਸਿੰਘ-7 ਵੋਟ

ਫਿਲੌਰ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅਹੁਦੇ ਦੇ ਨਤੀਜੇ
1. ਨਵੀਨ ਸ਼ਰਮਾ-264 ਵੋਟ (ਪ੍ਰਧਾਨ)
2. ਨਵਤੇਜ ਸਿੰਘ-21 ਵੋਟ