ਬੱਦਲਾਂ ਨੇ ਫਿਰ ਪਾਇਆ ਸੂਰਜ ਨੂੰ ਘੇਰਾ, ਤਾਪਮਾਨ ''ਚ ਆਈ ਗਿਰਾਵਟ

01/16/2020 12:28:43 PM

ਜਲੰਧਰ (ਰਾਹੁਲ)— ਮੰਗਲਵਾਰ ਨੂੰ ਛਾਈ ਧੁੱਪ ਕਾਰਨ ਬੁੱਧਵਾਰ ਨੂੰ ਅਚਾਨਕ ਮੌਸਮ ਨੇ ਮਿਜਾਜ਼ ਬਦਲਿਆ ਅਤੇ ਜਲੰਧਰ ਵਾਸੀਆਂ ਨੂੰ ਸਵੇਰੇ ਛਾਈ ਧੁੰਦ ਨੇ ਘਰ 'ਚ ਦੁਬਕਣ ਲਈ ਮਜਬੂਰ ਕਰ ਦਿੱਤਾ। ਮਾਘੀ ਵਾਲੇ ਦਿਨ ਜਿੱਥੇ ਸੂਰਜ ਦੀ ਗਰਮਾਹਟ ਨਾਲ ਜਲੰਧਰ ਵਾਸੀ ਪ੍ਰਸੰਨ ਰਹੇ ਉਥੇ ਹੀ ਸਵੇਰੇ ਧੁੰਦ ਕਾਰਨ ਜਲੰਧਰ ਦਾ ਹੇਠਲਾ ਤਾਪਮਾਨ ਮੰਗਲਵਾਰ ਨੂੰ 4.8 ਤੋਂ ਘਟ ਕੇ 3.6 ਡਿਗਰੀ ਸੈਲਸੀਅਸ ਤੱਕ ਜਾ ਪਹੁੰਚਿਆ ਹੈ। ਉਥੇ ਉਪਰਲਾ ਤਾਪਮਾਨ 13.4 ਤੋਂ ਸੁਧਰ ਕੇ 16.8 ਡਿਗਰੀ ਸੈਲਸੀਅਸ ਤੱਕ ਜਾ ਪਹੁੰਚਿਆ ਹੈ। ਮੌਸਮ ਮਾਹਿਰਾਂ ਅਨੁਸਾਰ 16 ਤੇ 18 (ਅਗਲੇ ਤਿੰਨ ਦਿਨ) ਜਨਵਰੀ ਨੂੰ ਹਲਕੇ ਬੱਦਲ ਛਾਏ ਰਹਿਣ ਅਤੇ ਗਰਜ ਚਮਕ ਦੇ ਨਾਲ ਹਰ ਰੋਜ਼ ਦੋ ਤੋਂ ਤਿੰਨ ਵਾਰ ਹਲਕਾ ਤੇਜ਼ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਧੁੰਦ ਪੈਣ ਕਾਰਨ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਮੌਸਮ ਦੇ ਕਦੀ ਵੀ ਬੇਈਮਾਨ ਹੋਣ ਦੀ ਉਮੀਦ ਪ੍ਰਗਟ ਕੀਤੀ ਹੈ। 19 ਜਨਵਰੀ ਨੂੰ ਦਿਨ ਦੀ ਸ਼ੁਰੂਆਤ ਧੁੰਦ ਦੇ ਨਾਲ ਹੋਣ 'ਤੇ ਬਾਅਦ 'ਚ ਮੌਸਮ ਖੁੱਲ੍ਹਣ ਦੀ ਭਵਿੱਖਬਾਣੀ ਮੌਸਮ ਮਾਹਿਰਾਂ ਨੇ ਕੀਤੀ ਹੈ। 20 ਜਨਵਰੀ ਨੂੰ ਧੁੰਦ ਦਾ ਕਹਿਰ ਵਧਣ ਦੀ ਉਮੀਦ ਹੈ। ਉਥੇ 21 ਜਨਵਰੀ ਨੂੰ ਮੁੱਖ ਤੌਰ 'ਤੇ ਆਸਮਾਨ ਿਵਚ ਬੱਦਲ ਛਾਏ ਰਹਿਣ ਤੇ ਹਲਕੀ ਬੂੰਦਾ-ਬਾਂਦੀ ਦੇ ਨਾਲ ਹੀ ਦਿਨ ਦੇ ਸਮੇਂ ਸੂਰਜ ਚੜ੍ਹਨ ਦੀ ਵੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਅਗਲੇ ਦਿਨਾਂ ਦੌਰਾਨ ਉਪਰਲਾ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ ਦਰਮਿਆਨ ਅਤੇ ਹੇਠਲਾ 4 ਤੋਂ 6 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦੀ ਉਮੀਦ ਜਤਾਈ ਗਈ ਹੈ।


shivani attri

Content Editor

Related News