ਠੰਡ ਨਾਲ ਠੁਰ-ਠੁਰ ਕਰਨ ਲੱਗਾ ਜਲੰਧਰ, ਪਾਰਾ 3 ਡਿਗਰੀ ਤੋਂ ਵੀ ਹੇਠਾਂ

12/25/2018 1:14:02 PM

ਜਲੰਧਰ (ਰਾਹੁਲ)— ਪੱਛਮੀ ਦਬਾਅ ਸਰਗਰਮ ਹੋਣ ਕਾਰਨ ਪਿਛਲੇ 24 ਘੰਟਿਆਂ 'ਚ ਜਲੰਧਰ ਸਮੇਤ ਪੰਜਾਬ ਦੇ ਜ਼ਿਆਦਾਤਰ ਭਾਗਾਂ 'ਚ ਘੱਟ ਤੋਂ ਘੱਟ 1 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ 'ਚ ਬੀਤੇ ਦਿਨ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਅਤੇ ਵੱਧ ਤੋਂ ਵੱਧ 19 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੀ 28 ਦਸੰਬਰ ਤੱਕ ਦੇਰ ਰਾਤ ਅਤੇ ਸਵੇਰ ਦੇ ਸਮੇਂ ਧੁੰਦ ਸੰਘਣੀ ਅਤੇ ਦਿਨ ਵੇਲੇ ਆਸਮਾਨ ਸਾਫ ਰਹਿਣ ਦੇ ਆਸਾਰ ਹਨ। 

29 ਦਸੰਬਰ ਤੋਂ ਬਾਅਦ ਧੁੰਦ ਸੰਘਣੀ ਅਤੇ ਤਾਪਮਾਨ 'ਚ 1 ਤੋਂ 2 ਡਿਗਰੀ ਸੈਲਸੀਅਸ ਦਾ ਉਤਾਰ-ਚੜ੍ਹਾਅ ਰਹਿਣ ਦੇ ਆਸਾਰ ਹਨ। ਰਾਤ ਅਤੇ ਸਵੇਰ ਵੇਲੇ ਧੁੰਦ ਸੰਘਣੀ ਦੇ ਨਾਲ-ਨਾਲ ਠੰਡ ਵਧਣ ਦੇ ਆਸਾਰ ਵੀ ਹਨ। 25 ਤੋਂ 26 ਦਸੰਬਰ ਨੂੰ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 18 ਤੋਂ 19 ਡਿਗਰੀ ਸੈਲਸੀਅਸ, 27 ਦਸੰਬਰ ਨੂੰ ਘੱਟ ਤੋਂ ਘੱਟ ਤਾਪਮਾਨ 2.6 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਾਨ 19 ਡਿਗਰੀ ਸੈਲਸੀਅਸ, 28 ਦਸੰਬਰ ਨੂੰ ਘੱਟ ਤੋਂ ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 20 ਡਿਗਰੀ ਸੈਲਸੀਅਸ, 29 ਤੋਂ 30 ਦਸੰਬਰ ਨੂੰ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 20 ਤੋਂ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

shivani attri

This news is Content Editor shivani attri