ਹੋਲੀ ਵਾਲੇ ਦਿਨ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟੇ

03/12/2020 3:43:21 PM

ਜਲੰਧਰ (ਵਰੁਣ)— ਹੋਲੀ ਵਾਲੇ ਦਿਨ ਟ੍ਰੈਫਿਕ ਪੁਲਸ ਨੇ ਸ਼ਰਾਬ ਦੇ ਨਸ਼ੇ 'ਚ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟੇ। ਇਸ ਕਾਰਵਾਈ 'ਚ ਟ੍ਰਿਪਲ ਰਾਈਡਿੰਗ ਤੇ ਪਟਾਕੇ ਮਾਰਨ ਵਾਲੇ ਬੁਲੇਟ ਬਾਈਕਸ ਨੂੰ ਵੀ ਇੰਪਾਊਂਡ ਕੀਤਾ ਗਿਆ। ਹੋਲੀ ਵਾਲੇ ਦਿਨ ਸਵੇਰੇ ਹੀ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨੇ ਸ਼ਹਿਰ 'ਚ ਲੱਗੇ ਵੱਖ-ਵੱਖ ਨਾਕਿਆਂ ਦੀ ਸਮੀਖਿਆ ਕੀਤੀ। ਏ. ਸੀ. ਪੀ. ਟ੍ਰੈਫਿਕ ਹਰਬਿੰਦਰ ਸਿੰਘ ਭੱਲਾ ਵੀ ਫੀਲਡ ਵਿਚ ਸਨ। ਵੱਖ-ਵੱਖ ਜ਼ੋਨਾਂ 'ਚ ਵੰਡ ਕੇ ਟ੍ਰੈਫਿਕ ਪੁਲਸ ਨੇ ਨਾਕਾਬੰਦੀ ਕਰ ਕੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ 25 ਚਲਾਨ ਕੱਟੇ ਜਦੋਂਕਿ 12 ਦੋਪਹੀਆ ਵਾਹਨ ਵੀ ਇੰਪਾਊਂਡ ਕੀਤੇ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਦੋ ਪਹੀਆ ਵਾਹਨਾਂ ਨੂੰ ਇੰਪਾਊਂਡ ਕੀਤਾ ਿਗਆ ਸੀ ਉਨ੍ਹਾਂ 'ਤੇ ਟ੍ਰਿਪਲ ਰਾਈਡਿੰਗ ਕੀਤੀ ਗਈ ਸੀ ਜਦੋਂਕਿ ਕੁਝ ਬੁਲੇਟ ਵੀ ਸਨ, ਜਿਨ੍ਹਾਂ 'ਤੇ ਪਟਾਕੇ ਮਾਰਨ ਵਾਲਾ ਸਾਇਲੈਂਸਰ ਲੱਗਾ ਸੀ।

shivani attri

This news is Content Editor shivani attri