ਸੰਜੇ ਗਾਂਧੀ ਨਗਰ ਦੇ ਬਾਹਰ ਨਾਜਾਇਜ਼ ਕੱਟ ਕਾਰਨ ਜਾਮ ''ਚ ਫਸ ਰਹੇ ਨੇ ਲੋਕ

02/08/2020 10:52:17 AM

ਜਲੰਧਰ (ਵਰੁਣ)— ਸੰਜੇ ਗਾਂਧੀ ਨਗਰ ਦੇ ਬਾਹਰ ਕੁਝ ਸਮੇਂ ਪਹਿਲਾਂ ਖੋਲ੍ਹੇ ਗਏ ਨਾਜਾਇਜ਼ ਕੱਟ ਕਾਰਨ ਸਰਵਿਸ ਲੇਨ 'ਤੇ ਲੰਮਾ ਜਾਮ ਲੱਗ ਗਿਆ। ਹੌਲੀ-ਹੌਲੀ ਵਾਹਨਾਂ ਦੀਆਂ ਲਾਈਨਾਂ ਪਠਾਨਕੋਟ ਚੌਕ ਦੇ ਨੇੜੇ ਤੱਕ ਪਹੁੰਚ ਗਈਆਂ। ਦੋਵਾਂ ਸਾਈਡਾਂ 'ਤੇ ਲੱਗੇ ਜਾਮ ਦਾ ਕਾਰਨ ਸਰਵਿਸ ਲੇਨ 'ਤੇ ਚੱਲ ਰਹੇ ਪੈਚਵਰਕ ਦਾ ਕੰਮ ਦੱਸਿਆ ਜਾ ਰਿਹਾ ਹੈ।

ਸਥਾਨਕ ਲੋਕਾਂ ਦੀ ਸਹੂਲਤ ਲਈ ਕੁਝ ਸਮਾਂ ਪਹਿਲਾਂ ਸੰਜੇ ਗਾਂਧੀ ਨਗਰ ਦੇ ਸਾਹਮਣਿਓਂ ਸਰਵਿਸ ਲੇਨ ਤੋਂ ਹਾਈਵੇਅ 'ਤੇ ਜਾਣ ਲਈ ਇਸ ਕੱਟ ਨੂੰ ਖੋਲ੍ਹਿਆ ਗਿਆ ਸੀ ਪਰ ਪਿਛਲੇ ਚਾਰ ਦਿਨਾਂ ਤੋਂ ਇਸ ਕੱਟ ਕਾਰਨ ਜਾਮ ਲੱਗ ਰਿਹਾ ਹੈ। ਸ਼ੁੱਕਰਵਾਰ ਸ਼ਾਮ ਬਾਅਦ ਦੁਪਹਿਰ ਵੀ ਇਸ ਕੱਟ ਕਾਰਨ ਜਾਮ ਲੱਗ ਗਿਆ। ਇਸ ਕੱਟ ਕਾਰਨ ਕੁਝ ਦਿਨਾਂ ਤੋਂ ਐਕਸੀਡੈਂਟ ਵੀ ਚੁੱਕੇ ਹਨ।

ਹਾਲਾਂਕਿ ਐੱਨ. ਐੱਚ. ਏ. ਆਈ. ਸਾਰੇ ਨਾਜਾਇਜ਼ ਕੱਟਾਂ ਨੂੰ ਬੰਦ ਕਰ ਰਹੀ ਸੀ, ਉਦੋਂ ਇਸ ਕੱਟ ਨੂੰ ਵੀ ਬੰਦ ਕੀਤਾ ਗਿਆ ਸੀ ਪਰ ਸਥਾਨਕ ਲੋਕਾਂ ਅਤੇ ਕੁਝ ਟਰਾਂਸਪਰੋਟਰਾਂ ਨੂੰ ਸਹੂਲਤ ਦੇਣ ਲਈ ਕੱਟ ਨੂੰ ਖੋਲ੍ਹ ਦਿੱਤਾ ਸੀ। ਓਧਰ ਐੱਨ. ਐੱਚ. ਏ. ਆਈ. ਦੇ ਇੰਜੀਨੀਅਰਾਂ ਦੀ ਮੰਨੀਏ ਤਾਂ ਟ੍ਰੈਫਿਕ ਪੁਲਸ ਨੇ ਪੈਚਵਰਕ ਲਈ ਜੋ ਲਿਸਟ ਦਿੱਤੀ ਹੋਈ ਸੀ, ਉਸ 'ਤੇ ਕੰਮ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਇਸ ਸਰਵਿਸ 'ਤੇ ਟੋਇਆਂ ਨੂੰ ਭਰਨ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਇਹ ਜਾਮ ਲੱਗਾ।

shivani attri

This news is Content Editor shivani attri