ਜਲੰਧਰ : ਫਿਸ਼ਚਰ ਚੈੱਸ ਕਲੱਬ ਵੱਲੋਂ ਕੀਤੀ ਗਈ ਸਟ੍ਰੀਟ ਚੈੱਸ ਲੀਗ ਦੀ ਸ਼ੁਰੂਆਤ (ਵੀਡੀਓ)

02/03/2020 10:51:13 AM

ਜਲੰਧਰ-ਚੈੱਸ ਪ੍ਰਤੀ ਲੋਕਾਂ ਨੂੰ ਆਕਰਸ਼ਤ ਕਰਨ ਲਈ ਜਲੰਧਰ ਦੇ ਫਿਸ਼ਚਰ ਚੈੱਸ ਕਲੱਬ ਵੱਲੋਂ ਇਕ ਵੱਖਰਾ ਉਪਰਾਲਾ ਕੀਤਾ ਗਿਆ। ਇਸ ਉਪਰਾਲੇ ਤਹਿਤ ਸਟ੍ਰੀਟ ਚੈੱਸ ਲੀਗ ਸ਼ੁਰੂ ਕੀਤੀ ਗਈ ਹੈ ਜਿਸ 'ਚ ਓਪਨ ਚੈੱਸ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਵੇਗਾ ਤਾਂ ਕਿ ਲੋਕ ਵਧ ਤੋਂ ਵਧ ਚੈੱਸ ਪ੍ਰਤੀ ਜਾਣਕਾਰੀ ਹਾਸਲ ਕਰ ਸਕਣ ਅਤੇ ਇਸ ਖੇਡ ਨਾਲ ਜੁੜ ਸਕਣ। ਇਸ ਤਹਿਤ ਜਲੰਧਰ ਦੇ ਮਾਡਲ ਟਾਊਨ 'ਚ ਸਟ੍ਰੀਟ ਚੈੱਸ ਲੀਗ ਦੀ ਸ਼ੁਰੂਆਤ ਕੀਤੀ ਗਈ ਜਿਸ 'ਚ ਕਈ ਵੱਡੇ ਖਿਡਾਰੀਆਂ ਨੇ ਸ਼ਮੂਲੀਅਤ ਕਰਦੇ ਹੋਏ ਇਸ ਨਵੇਂ ਉਪਰਾਲੇ ਦੀ ਸ਼ਲਾਘਾ ਕੀਤੀ।

PunjabKesari

ਓਪਨ ਚੈੱਸ ਲੀਗ ਦੀ ਸ਼ੁਰੂਆਤ ਉਨ੍ਹਾਂ ਖਿਡਾਰੀਆਂ ਲਈ ਚੰਗੀ ਸਾਬਤ ਹੋ ਸਕਦੀ ਹੈ ਜੋ ਚੈੱਸ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ ਪਰ ਕੋਈ ਪਲੇਟਫਾਰਮ ਨਾ ਹੋਣ ਕਾਰਨ ਉਹ ਇਸ ਤੋਂ ਵਾਂਝੇ ਰਹਿ ਜਾਂਦੇ ਹਨ।


Karan Kumar

Content Editor

Related News