ਜਲੰਧਰ ਸੈਸ਼ਨ ਕੋਰਟ ਦੇ ਤੀਜੇ ਜੱਜ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

07/23/2020 12:38:51 AM

ਜਲੰਧਰ,(ਜਤਿੰਦਰ, ਭਾਰਦਵਾਜ)- ਜਲੰਧਰ ਦੇ ਐਡੀਸ਼ਨਲ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਕੋਰੋਨਾ ਮਹਾਮਾਰੀ ਦੀ ਟੈਸਟ ਰਿਪੋਰਟ ਪਾਜ਼ੇਟਿਵ ਆਉਣ 'ਤੇ ਜ਼ਿਲਾ ਸੈਸ਼ਨ ਜੱਜ (ਕਾਰਜਕਾਰੀ) ਜੱਜ ਮਨਜਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਘਰ ਵਿੱਚ ਏਕਾਂਤਵਾਸ ਅਤੇ ਸਿਹਤ ਵਿਭਾਗ ਦੀ ਗਾਈਡ ਲਾਈਨ ਦੇ ਮੁਤਾਬਕ ਆਪਣਾ ਇਲਾਜ ਕਰਵਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸਟਾਫ ਵਿਚ ਵਿਵੇਕ ਜੱਜਮੈਂਟ ਰਾਇਟਰ, ਸ਼੍ਰੀਮਤੀ ਸਿਮਰਨਜੀਤ ਕੌਰ ਐਡੀਸ਼ਨਲ ਅਹਿਲਮਦ, ਰਾਮ ਚੰਦਰ ਪਿਅਨ, ਨਰਬਹਾਦਰ ਪਿਅਨ, ਜਸਬੀਰ ਸਿੰਘ ਗੰਨਮੈਨ ਨੂੰ ਵੀ 14 ਦਿਨਾ ਲਈ ਏਕਾਂਤਵਾਸ ਕਰਨ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਸਰਕਾਰੀ ਵਕੀਲ ਮਨਮੀਤ ਦੁੱਗਲ ਨੂੰ ਵੀ ਜ਼ਿਲਾ ਅਟਾਰਨੀ ਸਤਪਾਲ ਨੇ ਵੀ ਸਹਾਇੱਕ ਅਟਾਰਨੀ ਮਨਮੀਤ ਦੁੱਗਲ ਨੂੰ 14 ਦਿਨਾ ਲਈ ਏਕਾਂਤਵਾਸ ਵਿਚ ਘਰ ਰਹਿਣ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਵੀ ਜੂਡੀਸ਼ੀਅਲ ਮੈਜਿਸਟ੍ਰੇਟ ਮਨਮੋਹਨ ਸਿੰਘ ਭੱਟੀ, ਹਰਮੀਤ ਕੌਰ ਪੁਰੀ ਦੀ ਟੈਸਟ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਅਤੇ ਉਹ ਵੀ ਆਪਣਾ ਇਲਾਜ ਸਿਹਤ ਵਿਭਾਗ ਦੀ ਗਾਈਡ ਲਾਈਨ ਮੁਤਾਬਕ ਕਰਵਾ ਰਹੇ ਹਨ।
 


Deepak Kumar

Content Editor

Related News