ਨਗਰ ਕੀਰਤਨ ਨੂੰ ਲੈ ਕੇ ਨਗਰ ਨਿਗਮ ਬੇਖਬਰ, ਸੜਕਾਂ 'ਤੇ ਲੱਗਾ ਕੂੜੇ ਦਾ ਢੇਰ

11/03/2019 1:17:06 PM

ਜਲੰਧਰ (ਖੁਰਾਣਾ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਅੰਤਰਰਾਸ਼ਟਰੀ ਪੱਧਰ 'ਤੇ ਕੱਢਿਆ ਜਾਣ ਵਾਲਾ ਨਗਰ ਕੀਰਤਨ ਐਤਵਾਰ ਅਤੇ ਸੋਮਵਾਰ ਨੂੰ ਸ਼ਹਿਰ 'ਚ ਹੋਵੇਗਾ। ਇਹ ਨਗਰ ਕੀਰਤਨ ਵੱਖ-ਵੱਖ ਰਸਤਿਆਂ ਤੋਂ ਗੁਜ਼ਰੇਗਾ, ਜਿਸ ਲਈ ਗੁਰਦੁਆਰਾ ਕਮੇਟੀਆਂ, ਸੰਗਠਨਾਂ ਅਤੇ ਸਿੱਖ ਸੰਗਤ ਨੇ ਆਪਣੇ ਵੱਡੇ ਪੱਧਰ 'ਤੇ ਇੰਤਜ਼ਾਮ ਕਰ ਰੱਖੇ ਹੋਏ ਹਨ।

ਦੂਜੇ ਪਾਸੇ ਨਗਰ ਨਿਗਮ ਇਸ ਮਹੱਤਵਪੂਰਨ ਆਯੋਜਨ ਨੂੰ ਲੈ ਕੇ ਬੇਖਬਰ ਨਜ਼ਰ ਆ ਰਿਹਾ ਹੈ ਕਿਉਂਕਿ ਜਿਨ੍ਹਾਂ ਰਸਤਿਆਂ ਤੋਂ ਇਹ ਨਗਰ ਕੀਰਤਨ ਗੁਜ਼ਰਨਾ ਹੈ, ਉਥੋਂ ਦੀਆਂ ਜ਼ਿਆਦਾਤਰ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਸੜਕਾਂ ਦੇ ਕਿਨਾਰਿਆਂ ਤੋਂ ਕੂੜਾ ਵੀ ਚੁੱਕਿਆ ਨਹੀਂ ਗਿਆ।

ਸ਼ਨੀਵਾਰ ਨੂੰ ਨਿਗਮ ਵੱਲੋਂ ਨਗਰ ਕੀਰਤਨ ਦੇ ਮੱਦੇਨਜ਼ਰ ਕੋਈ ਇੰਤਜ਼ਾਮ ਨਹੀਂ ਕੀਤੇ ਗਏ। ਜੇਕਰ ਐਤਵਾਰ ਨੂੰ ਵੀ ਸ਼ਹਿਰ 'ਚ ਸਫਾਈ ਨਾ ਹੋਈ ਨਗਰ ਕੀਰਤਨ 'ਚ ਸ਼ਾਮਲ ਵਾਹਨਾਂ ਅਤੇ ਸੰਗਤਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

shivani attri

This news is Content Editor shivani attri