25 ਕਰੋੜ ਦਾ ਬਜਟ: ਲੁੱਕ, ਬੱਜਰੀ, ਮਸ਼ੀਨਰੀ ਹੋਣ ਦੇ ਬਾਵਜੂਦ ਵੀ ਸੜਕਾਂ ''ਤੇ ਪੈਚਵਰਕ ਨਹੀਂ ਕਰਵਾਉਂਦੇ ਕੌਂਸਲਰ

10/19/2020 3:21:30 PM

ਜਲੰਧਰ (ਸੋਮਨਾਥ)— ਸ਼ਹਿਰ ਦੀਆਂ ਸੜਕਾਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਕਦਮ-ਕਦਮ 'ਤੇ ਟੋਏ ਪਏ ਨਜ਼ਰ ਆਉਂਦੇ ਹਨ। ਕੁਝ ਸੜਕਾਂ ਤਾਂ ਅਜਿਹੀਆਂ ਹਨ, ਜਿਨ੍ਹਾਂ 'ਚ ਪਏ ਛੋਟੇ-ਮੋਟੇ ਟੋਇਆਂ ਨੂੰ ਗਿਣਨਾ ਵੀ ਮੁਸ਼ਕਲ ਹੈ ਅਤੇ ਬਹੁਤ ਸਾਰੇ ਅਧਿਕਾਰੀ ਅਤੇ ਆਗੂ ਰੋਜ਼ਾਨਾ ਇਨ੍ਹਾਂ ਸੜਕਾਂ ਉੱਤੋਂ ਲੰਘਦੇ ਹਨ ਪਰ ਸਭ ਕੁਝ ਜਾਣਦੇ ਹੋਏ ਵੀ ਇਨ੍ਹਾਂ ਟੋਇਆਂ 'ਤੇ ਪੈਚਵਰਕ ਦਾ ਮੱਲ੍ਹਮ ਨਹੀਂ ਲਾਇਆ ਜਾ ਰਿਹਾ। ਉਦਾਹਰਣ ਲਈ ਉੱਤਰੀ ਹਲਕੇ ਦੀਆਂ ਸੜਕਾਂ ਦਾ ਹਾਲ ਵੇਖ ਕੇ ਖੁਦ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਗਰ ਨਿਗਮ ਟੋਏ ਭਰਨ ਪ੍ਰਤੀ ਕਿੰਨਾ ਗੰਭੀਰ ਹੈ। ਉੱਤਰੀ ਹਲਕੇ 'ਚ ਹਰ ਸਾਲ ਬਾਬਾ ਸੋਢਲ ਦਾ ਮੇਲਾ ਲੱਗਦਾ ਹੈ ਅਤੇ ਲੀਡਰ ਵਾਲਵਸ ਵੱਲੋਂ ਜੋ ਸੜਕ ਬਾਬਾ ਸੋਢਲ ਵੱਲ ਆਉਂਦੀ ਹੈ, ਉਸ ਦੀ ਹਾਲਤ ਬਹੁਤ ਖ਼ਸਤਾ ਹੈ। ਖੁਦ ਲੀਡਰ ਵਾਲਵਸ ਅੱਗੇ ਸੜਕ ਦਾ ਕਾਫ਼ੀ ਹਿੱਸਾ ਸਾਲਾਂ ਤੋਂ ਟੁੱਟਿਆ ਪਿਆ ਹੈ ਪਰ ਉਸ ਦੀ ਰਿਪੇਅਰ ਨਹੀਂ ਕੀਤੀ ਜਾ ਰਹੀ। ਇਸੇ ਤਰ੍ਹਾਂ ਬੈਂਕ ਆਫ ਇੰਡੀਆ ਦੇ ਅੱਗੇ ਜਿਹੜੀ ਸੜਕ ਹੈ, ਵਿਚ ਅਣਗਿਣਤ ਟੋਏ ਹਨ। ਜਗ੍ਹਾ-ਜਗ੍ਹਾ ਤੋਂ ਸੜਕ ਟੁੱਟੀ ਹੋਈ ਹੈ। ਇਸ 'ਤੇ ਕੋਈ ਪੈਚਵਰਕ ਨਹੀਂ ਹੋ ਰਿਹਾ। ਉਥੇ ਹੀ ਜਿਹੜੀ ਸੜਕ ਆਈ. ਡੀ. ਬੀ. ਆਈ. ਬੈਂਕ ਵੱਲ ਜਾਂਦੀ ਹੈ, ਉਸ ਦੀ ਮੁਰੰਮਤ ਦਾ ਕੰਮ ਵਿਚਾਲੇ ਛੱਡ ਦਿੱਤਾ ਗਿਆ ਹੈ। ਸੜਕ ਦੀ ਮੁਰੰਮਤ ਦੌਰਾਨ ਲਗਭਗ ਚੌਥੇ ਹਿੱਸੇ 'ਤੇ ਨਾ ਤਾਂ ਬੱਜਰੀ ਪਾਈ ਗਈ ਅਤੇ ਨਾ ਹੀ ਲੁੱਕ ਪਾਈ ਗਈ ਹੈ।

ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ 'ਚ ਹੋਈ ਵੱਡੀ ਵਾਰਦਾਤ ਦਿਹਾਤੀ ਪੁਲਸ ਵੱਲੋਂ ਟਰੇਸ, ਇਕ ਮੁਲਜ਼ਮ ਗ੍ਰਿਫ਼ਤਾਰ

PunjabKesari

ਇਹ ਹਾਲ ਸਿਰਫ ਵਿਧਾਨ ਸਭਾ ਹਲਕਾ ਉੱਤਰੀ ਿਵਚ ਪੈਂਦੀਆਂ ਸੜਕਾਂ ਦਾ ਨਹੀਂ ਹੈ। ਸੈਂਟਰਲ ਵਿਧਾਨ ਸਭਾ ਹਲਕੇ ਵਿਚ ਵੀ ਕਈ ਅਜਿਹੀਆਂ ਸੜਕਾਂ ਹਨ, ਜਿਨ੍ਹਾਂ 'ਤੇ ਪੈਚਵਰਕ ਕਰਵਾਉਣ ਦੀ ਲੋੜ ਹੈ। ਇਨ੍ਹਾਂ ਵਿਚ ਕਮਲ ਪੈਲੇਸ ਦੇ ਨੇੜੇ, ਸ਼ਾਸਤਰੀ ਮਾਰਕੀਟ, ਡਿਪਟੀ ਕਮਿਸ਼ਨਰ ਦਫਤਰ ਦੇ ਨੇੜੇ, ਡਿਵੀਜ਼ਨਲ ਕਮਿਸ਼ਨਰ ਦਫਤਰ ਦੇ ਸਾਹਮਣੇ ਅਤੇ ਗੁਰੂ ਨਾਨਕਪੁਰਾ ਵਿਚ ਵੀ ਕਈ ਸੜਕਾਂ ਅਜਿਹੀਆਂ ਹਨ, ਜਿਨ੍ਹਾਂ 'ਚ ਟੋਏ ਪਏ ਹੋਏ ਹਨ। ਸੜਕਾਂ 'ਤੇ ਪੈਚਵਰਕ ਨਾ ਹੋਣ ਸਬੰਧੀ ਜਦੋਂ ਨਿਗਮ ਦੀ ਬੀ. ਐਂਡ ਆਰ. ਬ੍ਰਾਂਚ ਦੇ ਚੇਅਰਮੈਨ ਜਗਦੀਸ਼ ਦਕੋਹਾ ਅਤੇ ਸੁਪਰਡੈਂਟ ਨਾਲ ਗੱਲ ਕੀਤੀ ਤਾਂ ਇਸ ਦਾ ਵੱਡਾ ਕਾਰਨ ਵਿਭਾਗ ਕੋਲ ਲੇਬਰ ਦੀ ਕਮੀ ਸਾਹਮਣੇ ਆਇਆ। ਅਜਿਹੀ ਸਥਿਤੀ ਵਿਚ ਨਗਰ ਨਿਗਮ ਜਲੰਧਰ ਵਿਚ ਵੀ ਅੰਮ੍ਰਿਤਸਰ ਦੀ ਤਰਜ਼ 'ਤੇ ਕੰਪਨੀ ਹਾਇਰ ਕਰਕੇ ਪੈਚਵਰਕ ਦਾ ਕੰਮ ਠੇਕੇ 'ਤੇ ਦੇਣ ਬਾਰੇ ਵਿਚਾਰ ਕਰ ਰਹੀ ਹੈ। ਇਸ ਸਬੰਧੀ ਕੰਪਨੀ ਨਿਗਮ ਅਧਿਕਾਰੀਆਂ ਨੂੰ ਡੈਮੋ ਵੀ ਦੇ ਚੁੱਕੀ ਹੈ। ਇਸ ਦੇ ਨਾਲ ਹੀ ਿਨਗਮ ਆਪਣੀ ਮਸ਼ੀਨਰੀ ਵੀ ਖਰੀਦਣ ਬਾਰੇ ਵਿਚਾਰ ਕਰ ਸਕਦੀ ਹੈ। ਇਸ ਦੌਰਾਨ ਇਕ ਗੱਲ ਇਹ ਸਾਹਮਣੇ ਆਈ ਹੈ ਕਿ ਆਪਣੇ ਇਲਾਕੇ ਅਧੀਨ ਸੜਕਾਂ 'ਤੇ ਪੈਚਵਰਕ ਲਈ ਕੋਈ ਵੀ ਕੌਂਸਲਰ ਨਿਗਮ ਦੀ ਲੇਬਰ ਨੂੰ ਬੁਲਾ ਕੇ ਪੈਚਵਰਕ ਕਰਵਾ ਸਕਦਾ ਹੈ ਪਰ ਕੌਂਸਲਰਾਂ ਵੱਲੋਂ ਮੰਗ ਹੀ ਨਹੀਂ ਕੀਤੀ ਜਾਂਦੀ।

ਇਹ ਵੀ ਪੜ੍ਹੋ: ਇਸ ਗ਼ਰੀਬ ਪਰਿਵਾਰ ਲਈ ਫ਼ਰਿਸ਼ਤਾ ਬਣ ਕੇ ਬਹੁੜਿਆ ਐੱਸ. ਪੀ. ਓਬਰਾਏ, ਇੰਝ ਕੀਤੀ ਮਦਦ

PunjabKesari

ਅੰਮ੍ਰਿਤਸਰ 'ਚ ਮੈਟਲਾਈਟ ਇੰਡੀਆ ਕੰਪਨੀ ਕਰ ਰਹੀ ਪੈਚਵਰਕ ਦਾ ਕੰਮ
ਅੰਮ੍ਰਿਤਸਰ ਨਗਰ ਨਿਗਮ ਅਧੀਨ ਵਾਰਡਾਂ ਵਿਚ ਵੀ ਸੜਕਾਂ ਦੀ ਹਾਲਤ ਕਾਫੀ ਖਸਤਾ ਸੀ ਅਤੇ ਲੇਬਰ ਦੀ ਕਮੀ ਨੂੰ ਵੇਖਦੇ ਹੋਏ ਨਿਗਮ ਨੇ ਪੈਚਵਰਕ ਦਾ ਕੰਮ ਮੈਟਲਾਈਟ ਇੰਡੀਆ ਕੰਪਨੀ ਨੂੰ 48 ਲੱਖ 'ਚ ਦੇ ਦਿੱਤਾ ਸੀ। ਇਹ ਕੰਪਨੀ ਪਿਛਲੇ ਕਈ ਮਹੀਨਿਆਂ ਤੋਂ ਅੰਿਮ੍ਰ੍ਰਤਸਰ 'ਚ ਪੈਚਵਰਕ ਦਾ ਕੰਮ ਕਰ ਰਹੀ ਹੈ। ਇਸੇ ਕੰਪਨੀ ਨੇ ਜਲੰਧਰ ਨਗਰ ਨਿਗਮ ਵਿਚ ਡੈਮੋ ਦਿੱਤਾ ਸੀ। ਕੰਪਨੀ ਵੱਲੋਂ ਪੈਚਵਰਕ ਲਈ ਵਰਤੀ ਜਾ ਰਹੀ ਮਸ਼ੀਨ ਵਿਚ ਬਲੋਅਰ ਲੁੱਕ ਅਤੇ ਬੱਜਰੀ ਨੂੰ ਇਕ ਨਿਸ਼ਚਿਤ ਤਾਪਮਾਨ ਤਕ ਗਰਮ ਕਰਦੇ ਹਨ, ਜਿਸ ਨਾਲ ਲੁੱਕ ਅਤੇ ਬੱਜਰੀ ਦੀ ਪਕੜ ਮਜ਼ਬੂਤ ਹੁੰਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਲੰਮੇ ਸਮੇਂ ਤੋਂ ਬਾਅਦ ਸਕੂਲਾਂ 'ਚ ਪਰਤੀ ਰੌਣਕ, ਖਿੜ੍ਹੇ ਵਿਦਿਆਰਥੀਆਂ ਦੇ ਚਿਹਰੇ

PunjabKesari

ਸੜਕਾਂ ਦੀ ਲੰਬਾਈ ਦੇ ਹਿਸਾਬ ਨਾਲ ਘੱਟ ਹੈ ਮੈਨਪਾਵਰ : ਸੁਪਰਡੈਂਟ ਇੰਜੀਨੀਅਰ
ਸੜਕਾਂ 'ਤੇ ਪੈਚਵਰਕ ਨਹੀਂ ਹੋ ਰਿਹਾ। ਇਸ ਸਬੰਧ 'ਚ ਜਦੋਂ ਬੀ. ਐਂਡ ਆਰ. ਬ੍ਰਾਂਚ ਦੇ ਸੁਪਰਡੈਂਟ ਇੰਜੀਨੀਅਰ ਰਜਨੀਸ਼ ਡੋਗਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਿਗਮ ਅਧੀਨ ਆਉਂਦੀਆਂ ਵਾਰਡਾਂ ਤੇ ਮੁੱਖ ਸੜਕਾਂ ਦੀ ਕੁਲ ਲੰਬਾਈ 2412 ਿਕਲੋਮੀਟਰ ਹੈ। ਇਸ ਵਿਚ 2010 ਕਿਲੋਮੀਟਰ ਸਰਫੇਸਡ ਸੜਕਾਂ (6 ਕਿਲੋਮੀਟਰ ਡਬਲਿਊ ਬੀ. ਐੱਮ./ਡਬਲਯੂ. ਐੱਮ. ਐੱਮ.+2010 ਕਿਲੋਮੀਟਰ ਬੀ. ਟੀ. ਐਂਡ ਸੀ. ਸੀ.) ਅਤੇ 396 ਕਿਲੋਮੀਟਰ ਅਨਸਰਫੇਸਡ ਸੜਕਾਂ ਹਨ। ਨਿਗਮ ਕੋਲ ਸੜਕਾਂ ਦੇ ਨਿਰਮਾਣ ਅਤੇ ਰੱਖ-ਰਖਾਅ ਲਈ 25 ਕਰੋੜ ਰੁਪਏ ਦਾ ਬਜਟ ਹੈ।
ਉਨ੍ਹਾਂ ਦੱਿਸਆ ਕਿ ਨਿਗਮ ਵੱਲੋਂ ਸ਼ਹਿਰ ਨੂੰ 7 ਜ਼ੋਨਾਂ ਵਿਚ ਵੰਡਿਆ ਗਿਆ ਹੈ। ਜ਼ੋਨਾਂ ਵਿਚ 7 ਦੀ ਬਜਾਇ 4 ਹੀ ਐੱਸ. ਡੀ. ਓ. ਮੌਜੂਦ ਹਨ। 3 ਅਹੁਦੇ ਖਾਲੀ ਪਏ ਹਨ। ਇਸੇ ਤਰ੍ਹਾਂ 7 ਜ਼ੋਨਾਂ ਵਿਚ ਕੁਲ 20 ਦੇ ਲਗਭਗ ਲੇਬਰ ਹੈ, ਿਜਨ੍ਹਾਂ ਦੇ ਜ਼ਿੰਮੇ 80 ਵਾਰਡਾਂ ਤੇ ਮੁੱਖ ਸੜਕਾਂ ਦੇ ਪੈਚਵਰਕ ਦਾ ਕੰਮ ਹੈ। ਸੜਕਾਂ ਦੇ ਪੈਚਵਰਕ ਲਈ ਨਿਗਮ ਕੋਲ ਲੁੱਕ, ਬੱਜਰੀ ਤੇ ਮਸ਼ੀਨਰੀ ਤੱਕ ਮੌਜੂਦ ਹੈ ਪਰ ਲੇਬਰ ਦੀ ਕਮੀ ਕਾਰਣ ਸਾਰੀਆਂ ਥਾਵਾਂ 'ਤੇ ਪੈਚਵਰਕ ਨਹੀਂ ਹੋ ਪਾ ਰਿਹਾ। ਉਨ੍ਹਾਂ ਦੱਸਿਆ ਕਿ ਕੋਈ ਵੀ ਕੌਂਸਲਰ ਆਪਣੇ ਹਲਕੇ 'ਚ ਪੈਚਵਰਕ ਲਈ ਲੇਬਰ ਨੂੰ ਬੁਲਾ ਕੇ ਪੈਚਵਰਕ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ ਟਰੈਫਿਕ ਪੁਲਸ 'ਚ ਵੱਡਾ ਫੇਰਬਦਲ, 93 ਮੁਲਾਜ਼ਮਾਂ ਦੇ ਤਬਾਦਲੇ

ਘੱਟ ਤੋਂ ਘੱਟ 100 ਬੇਲਦਾਰ ਭਰਤੀ ਕਰਨ ਦੀ ਲੋੜ : ਚੇਅਰਮੈਨ ਜਗਦੀਸ਼ ਦਕੋਹਾ
ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਬੀ. ਐਂਡ ਆਰ. ਬ੍ਰਾਂਚ ਦੇ ਚੇਅਰਮੈਨ ਜਗਦੀਸ਼ ਦਕੋਹਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਿਨਆ ਕਿ ਮਹਿਕਮੇ 'ਚ ਲੇਬਰ ਦੀ ਬਹੁਤ ਕਮੀ ਹੈ, ਜਿਸ ਕਾਰਨ ਪੈਚਵਰਕ ਨਹੀਂ ਹੋ ਪਾ ਰਿਹਾ। ਉਨ੍ਹਾਂ ਦੱਸਿਆ ਕਿ ਸੜਕ ਦੀ ਮੁਰੰਮਤ ਦੌਰਾਨ ਸਵੀਪਿੰਗ ਮਸ਼ੀਨ ਦੀ ਲੋੜ ਹੁੰਦੀ ਹੈ। ਸੜਕ ਉੱਤੋਂ ਵਧੀਆ ਢੰਗ ਨਾਲ ਮਿੱਟੀ ਹਟੇ ਤਾਂ ਪੈਚਵਰਕ ਟਿਕਾਊ ਹੁੰਦਾ ਹੈ ਪਰ ਨਗਰ ਨਿਗਮ ਕੋਲ ਬੇਲਦਾਰਾਂ ਦੀ ਕਮੀ ਹੋਣ ਕਾਰਨ ਸਫ਼ਾਈ ਨਹੀਂ ਹੋ ਪਾਉਂਦੀ। ਨਿਗਮ ਕੋਲ ਪੈਸਿਆਂ ਦੀ ਕਮੀ ਨਹੀਂ ਹੈ। ਸਵੀਪਿੰਗ ਮਸ਼ੀਨਾਂ ਖਰੀਦੀਆਂ ਜਾ ਸਕਦੀਆਂ ਹਨ ਪਰ ਮਸ਼ੀਨਾਂ ਨੂੰ ਚਲਾਉਣ ਲਈ ਬੇਲਦਾਰਾਂ ਦੀ ਲੋੜ ਪੈਂਦੀ ਹੈ, ਜੋਕਿ ਨਿਗਮ ਕੋਲ ਨਹੀਂ ਹਨ। ਚੇਅਰਮੈਨ ਨੇ ਦੱਸਿਆ ਕਿ ਬੇਲਦਾਰਾਂ ਦੀ ਭਰਤੀ ਲਈ ਉਹ ਮੇਅਰ ਤੇ ਨਿਗਮ ਕਮਿਸ਼ਨਰ ਨੂੰ ਲਿਖਤੀ ਰਿਕੁਆਇਰਮੈਂਟ ਦੇ ਚੁੱਕੇ ਹਨ। ਇਸ ਦੇ ਨਾਲ ਹੀ ਨਿਗਮ ਵੱਲੋਂ ਐੱਸ. ਡੀ. ਓ., ਜੇ. ਈ. ਇੰਸਪੈਕਟਰ, ਡਰਾਫਟਸਮੈਨ, ਏ. ਟੀ. ਪੀ. ਤੇ ਆਰਚੀਟੈਕਟ ਦੇ ਅਹੁਦੇ ਆਊਟਸੋਰਸਿੰਗ ਨਾਲ ਭਰੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼


shivani attri

Content Editor

Related News