ਰੇਲਵੇ ਅਧਿਕਾਰੀ ਸਾਰਾ ਦਿਨ ਲੱਗੇ ਰਹੇ ਤਿਆਰੀਆਂ ’ਚ, ਜੀ. ਐੱਮ. ਦਾ ਦੌਰਾ ਤੀਜੀ ਵਾਰ ਹੋਇਆ ਰੱਦ

03/13/2021 10:23:10 AM

ਜਲੰਧਰ (ਗੁਲਸ਼ਨ)–ਨਾਰਦਰਨ ਰੇਲਵੇ ਦੇ ਜੀ. ਐੱਮ. ਆਸ਼ੂਤੋਸ਼ ਗੰਗਲ ਦਾ ਫਿਰੋਜ਼ਪੁਰ ਮੰਡਲ ਵਿਚ ਇੰਸਪੈਕਸ਼ਨ ਦਾ ਪ੍ਰੋਗਰਾਮ ਤੀਜੀ ਵਾਰ ਰੱਦ ਹੋ ਗਿਆ ਹੈ। ਪਹਿਲਾਂ 19 ਫਰਵਰੀ ਅਤੇ ਫਿਰ 12 ਮਾਰਚ ਨੂੰ ਇੰਸਪੈਕਸ਼ਨ ਦਾ ਸ਼ਡਿਊਲ ਆਇਆ ਸੀ, ਜਿਸ ਲਈ ਰੇਲਵੇ ਅਧਿਕਾਰੀ ਕਈ ਦਿਨਾਂ ਤੋਂ ਤਿਆਰੀ ਵਿਚ ਲੱਗੇ ਹੋਏ ਸਨ ਪਰ ਇਕ ਦਿਨ ਪਹਿਲਾਂ ਅਚਾਨਕ ਜੀ. ਐੱਮ. ਦਾ ਦੌਰਾ ਰੱਦ ਹੋਣ ਦੀ ਸੂਚਨਾ ਮਿਲਣ ’ਤੇ ਅਧਿਕਾਰੀ ਮਾਯੂਸ ਹੋ ਗਏ ਅਤੇ ਉਨ੍ਹਾਂ ਵੱਲੋਂ ਕੀਤੀਆਂ ਸਾਰੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ।

ਇਹ ਵੀ ਪੜ੍ਹੋ :  ਬੋਰਵੈੱਲ ’ਚ ਜਾਨ ਗੁਆਉਣ ਵਾਲੇ ‘ਫਤਿਹਵੀਰ’ ਦੀ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰੀ, ਰੱਬ ਨੇ ਬਖ਼ਸ਼ੀ ਪੁੱਤ ਦੀ ਦਾਤ

PunjabKesari

12 ਮਾਰਚ ਨੂੰ ਹੀ ਮੰਡਲ ਵੱਲੋਂ ਫਿਰ ਸੂਚਨਾ ਆਈ ਕਿ ਹੁਣ 13 ਮਾਰਚ ਨੂੰ ਜੀ. ਐੱਮ. ਲੁਧਿਆਣਾ-ਬਿਆਸ ਰੇਲ ਸੈਕਸ਼ਨ ਦੀ ਜਾਂਚ ਕਰਨਗੇ ਅਤੇ ਸ਼ੁੱਕਰਵਾਰ ਸ਼ਾਮੀਂ 4.30 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਮੀਡੀਆ ਕਰਮਚਾਰੀਆਂ ਦੇ ਰੂ-ਬ-ਰੂ ਹੋਣਗੇ। ਅਧਿਕਾਰੀ ਫਿਰ ਅਲਰਟ ਹੋ ਕੇ ਤਿਆਰੀਆਂ ਵਿਚ ਲੱਗ ਗਏ ਪਰ ਹੈਰਾਨੀ ਉਦੋਂ ਹੋਈ, ਜਦੋਂ ਦੇਰ ਸ਼ਾਮ ਫਿਰ ਜੀ. ਐੱਮ. ਦਾ ਦੌਰਾ ਰੱਦ ਹੋਣ ਦਾ ਮੈਸੇਜ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜੀ. ਐੱਮ. ਆਸ਼ੂਤੋਸ਼ ਗੰਗਲ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੀ ਇਕ ਅਹਿਮ ਮੀਟਿੰਗ ਵਿਚ ਹਿੱਸਾ ਲੈਣਾ ਪੈ ਰਿਹਾ ਹੈ, ਜਿਸ ਕਾਰਣ ਪ੍ਰਸਤਾਵਿਤ ਦੌਰੇ ਨੂੰ ਰੱਦ ਕਰਨਾ ਪਿਆ ਹੈ। ਸੰਭਾਵਨਾ ਹੈ ਕਿ ਹੁਣ ਜੀ. ਐੱਮ. 14 ਮਾਰਚ ਨੂੰ ਫਿਰੋਜ਼ਪੁਰ ਰੇਲ ਮੰਡਲ ਦਾ ਦੌਰਾ ਕਰਨਗੇ।

ਇਹ ਵੀ ਪੜ੍ਹੋ : ਕਲਯੁਗੀ ਪੁੱਤ ਨੇ ਲੋਹੇ ਦੀ ਰਾਡ ਨਾਲ ਮਾਂ ਨੂੰ ਦਿੱਤੀ ਸੀ ਦਰਦਨਾਕ ਮੌਤ, 14 ਸਾਲ ਬਾਅਦ ਚੜ੍ਹਿਆ ਪੁਲਸ ਹੱਥੇ

PunjabKesari

ਸੰਸਦ ਮੈਂਬਰ ਸੰਤੋਖ ਚੌਧਰੀ ਨੇ ਡੀ. ਆਰ. ਐੱਮ. ਦੇ ਨਾਲ ਸਰਕੁਲੇਟਿੰਗ ਏਰੀਏ ’ਚ ਕੀਤਾ ਉਦਘਾਟਨ
ਦੂਜੇ ਪਾਸੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਰਾਜੇਸ਼ ਅਗਰਵਾਲ ਨਾਲ ਸਰਕੁਲੇਟਿੰਗ ਏਰੀਏ ਵਿਚ ਲਾਏ ਗਏ 110 ਫੁੱਟ ਉੱਚੇ ਤਿਰੰਗੇ ਦੇ ਆਲੇ-ਦੁਆਲੇ ਬਣਾਏ ਜਾ ਰਹੇ ਗਰੀਨ ਏਰੀਆ, ਜਿਸ ਨੂੰ ‘ਧਵਜ ਵਾਟਿਕਾ’ ਦਾ ਨਾਂ ਦਿੱਤਾ ਗਿਆ ਸੀ, ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਵੀ ਮੌਜੂਦ ਸਨ। ਇਸ ਸਬੰਧੀ ਸੰਸਦ ਮੈਂਬਰ ਨੇ ਡੀ. ਆਰ. ਐੱਮ. ਦੇ ਨਾਲ ਰੇਲਵੇ ਰੈਸਟ ਹਾਊਸ ਵਿਚ ਮੀਟਿੰਗ ਵੀ ਕੀਤੀ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ


shivani attri

Content Editor

Related News