ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ’ਤੇ ਭਾਰੀ ਭੀੜ, ਯੂ. ਪੀ-ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ ਪੂਰੀਆਂ ਭਰੀਆਂ

11/01/2021 1:37:01 PM

ਜਲੰਧਰ (ਗੁਲਸ਼ਨ)- ਦੀਵਾਲੀ ਅਤੇ ਛੱਠ ਪੂਜਾ ਵਰਗੇ ਪ੍ਰਮੁੱਖ ਤਿਉਹਾਰ ਨੇੜੇ ਹੋਣ ਕਾਰਨ ਸਿਟੀ ਰੇਲਵੇ ਸਟੇਸ਼ਨ ’ਤੇ ਇਨ੍ਹਾਂ ਦਿਨਾਂ ਵਿਚ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਇਸ ਵਿਚ ਪ੍ਰਵਾਸੀ ਯਾਤਰੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਤਿਉਹਾਰਾਂ ਕਾਰਨ ਯੂ. ਪੀ. ਅਤੇ ਬਿਹਾਰ ਵੱਲ ਜਾਣ ਵਾਲੀਆਂ ਸਾਰੀਆਂ ਗੱਡੀਆਂ ਫੁੱਲ ਪੈਕਡ ਜਾ ਰਹੀਆਂ ਹਨ। ਕਿਸੇ ਵੀ ਟਰੇਨ ਵਿਚ ਕਨਫ਼ਰਮ ਟਿਕਟ ਨਹੀਂ ਮਿਲ ਰਹੀ। ਰੇਲ ਗੱਡੀਆਂ ਵਿਚ ਲੰਮੀ ਵੇਟਿੰਗ ਹੋਣ ਕਾਰਨ ਯਾਤਰੀ ਤਤਕਾਲ ਬੁਕਿੰਗ ਦਾ ਸਹਾਰਾ ਲੈ ਰਹੇ ਹਨ ਪਰ ਤਿਉਹਾਰੀ ਸੀਜ਼ਨ ਹੋਣ ਕਾਰਨ ਯਾਤਰੀਆਂ ਨੂੰ ਤਤਕਾਲ ਵਿਚ ਵੀ ਕਨਫਰਮ ਟਿਕਟ ਨਹੀਂ ਮਿਲ ਪਾ ਰਹੀ।

ਇਹ ਵੀ ਪੜ੍ਹੋ: ਦਸੂਹਾ ਦਾ ਫ਼ੌਜੀ ਨੌਜਵਾਨ ਰਾਜੌਰੀ ਦੇ ਨੌਸ਼ਹਿਰਾ 'ਚ ਸ਼ਹੀਦ, ਇਕ ਮਹੀਨੇ ਬਾਅਦ ਛੁੱਟੀ 'ਤੇ ਆਉਣਾ ਸੀ ਘਰ

PunjabKesari

ਐਤਵਾਰ ਸਵੇਰੇ ਸਿਟੀ ਸਟੇਸ਼ਨ ਤੋਂ ਅੰਤੋਦਿਆ ਐਕਸਪ੍ਰੈੱਸ ਟਰੇਨ ਦੇ ਚੱਲਣ ਤੋਂ ਪਹਿਲਾਂ ਹੀ ਸਟੇਸ਼ਨ ਕੰਪਲੈਕਸ ਪੂਰੀ ਤਰ੍ਹਾਂ ਭਰ ਗਿਆ। ਅੰਦਰ ਅਤੇ ਬਾਹਰ ਯਾਤਰੀਆਂ ਦੀ ਕਾਫੀ ਭੀੜ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਜਿੰਨੀਆਂ ਵੀ ਟਰੇਨਾਂ ਯੂ. ਪੀ. ਅਤੇ ਬਿਹਾਰ ਲਈ ਰਵਾਨਾ ਹੋਈਆਂ, ਉਨ੍ਹਾਂ ਸਾਰੀਆਂ ਵਿਚ ਪੈਰ ਰੱਖਣ ਲਈ ਵੀ ਥਾਂ ਨਹੀਂ ਸੀ। ਹਾਲਾਂਕਿ ਕੋਰੋਨਾ ਕਾਲ ਤੋਂ ਬਾਅਦ ਚਲਾਈਆਂ ਗਈਆਂ ਟਰੇਨਾਂ ਵਿਚ ਜਨਰਲ ਟਿਕਟ ਦੀ ਸਹੂਲਤ ਨਹੀਂ ਹੈ। ਸਿਰਫ਼ ਰਾਖਵੀਂ ਟਿਕਟ ਵਾਲੇ ਯਾਤਰੀ ਹੀ ਸਫ਼ਰ ਕਰ ਸਕਦੇ ਹਨ। ਵੇਟਿੰਗ ਟਿਕਟ ਵਾਲੇ ਯਾਤਰੀ ਵੀ ਟਰੇਨ ਵਿਚ ਸਫ਼ਰ ਨਹੀਂ ਕਰ ਸਕਦੇ ਪਰ ਇੰਨੀ ਜ਼ਿਆਦਾ ਭੀੜ ਹੋਣ ਕਾਰਨ ਕਈ ਬੇਟਿਕਟ ਅਤੇ ਵੇਟਿੰਗ ਟਿਕਟ ਵਾਲੇ ਵੀ ਟਰੇਨ ਵਿਚ ਸਵਾਰ ਹੋ ਗਏ। 

ਭੀੜ ਜ਼ਿਆਦਾ ਹੋਣ ਕਾਰਨ ਕਈ ਯਾਤਰੀ ਟਰੇਨ ਵਿਚ ਚੜ੍ਹਨ ਤੋਂ ਵੀ ਵਾਂਝੇ ਰਹਿ ਗਏ। ਇਸ ਦੌਰਾਨ ਕੋਰੋਨਾ ਨਿਯਮਾਂ ਦੀਆਂ ਵੀ ਖੂਬ ਧੱਜੀਆਂ ਉੱਡੀਆਂ। ਦੂਜੇ ਪਾਸੇ ਰੇਲਵੇ ਮਹਿਕਮੇ ਨੇ ਅੰਮ੍ਰਿਤਸਰ ਤੋਂ ਕੋਈ ਵੀ ਸਪੈਸ਼ਲ ਟਰੇਨ ਚਲਾਉਣ ਦਾ ਐਲਾਨ ਨਹੀਂ ਕੀਤਾ, ਜਿਸ ਕਾਰਨ ਯਾਤਰੀਆਂ ਵਿਚ ਰੋਸ ਪਾਇਆ ਗਿਆ। ਯਾਤਰੀ ਮੰਗਤ ਰਾਮ, ਸੀਤਾ ਰਾਮ, ਰਾਜੂ, ਰਾਮ ਲਖਨ, ਓਮੇਸ਼ ਮੇਹਤੋ ਆਦਿ ਨੇ ਕਿਹਾ ਕਿ ਤਿਉਹਾਰਾਂ ਨੂੰ ਵੇਖਦੇ ਹੋਏ ਰੇਲਵੇ ਨੂੰ ਸਪੈਸ਼ਲ ਟਰੇਨਾਂ ਚਲਾਉਣੀਆਂ ਚਾਹੀਦੀਆਂ ਹਨ ਤਾਂ ਜੋ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ: ਜਲੰਧਰ: ਕੌਂਸਲਰਾਂ ਨੇ CM ਚੰਨੀ ਕੋਲੋਂ ਮੰਗੀ 50 ਹਜ਼ਾਰ ਰੁਪਏ ਮਹੀਨਾ ਤਨਖ਼ਾਹ, ਨਾਲ ਰੱਖੀ ਇਕ ਇਹ ਮੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News