ਜਲੰਧਰ ’ਚ ਪੁਲਸ ਨੇ ਬੰਦ ਕਰਵਾਏ ਖੁੱਲ੍ਹੇ ਵੀਜ਼ਾ ਦਫ਼ਤਰ

04/30/2021 1:28:58 PM

ਜਲੰਧਰ (ਮਹੇਸ਼)— ਜਲੰਧਰ ਜ਼ਿਲ੍ਹੇ ’ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਤੇਜ਼ ਹੋਣ ਦੇ ਚਲਦਿਆਂ ਸ਼ਹਿਰ ਦੇ ਵੀਜ਼ਾ ਦਫ਼ਤਰ ਬੰਦ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਬੱਸ ਅੱਡੇ ਦੇ ਕੋਲ ਕੁਝ ਵੀਜ਼ਾ ਦਫ਼ਤਰ ਖੁੱਲ੍ਹੇ ਹੋਣ ਸਬੰਧੀ ਸ਼ਿਕਾਇਤ ਆਈ ਸੀ ਕਿ ਜਦ ਹੋਰ ਦਫ਼ਤਰ ਬੰਦ ਹਨ ਤਾਂ ਵੀਜ਼ਾ ਦਫ਼ਤਰ ਕਿਉਂ ਖੁੱਲ੍ਹੇ ਹਨ।

ਇਹ ਵੀ ਪੜ੍ਹੋ : ਵੰਡਰਲੈਂਡ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਮਾਲਕ ਖ਼ਿਲਾਫ਼ ਮਾਮਲਾ ਦਰਜ

ਇਸੇ ਨੂੰ ਲੈ ਕੇ ਬੱਸ ਅੱਡਾ ਪੁਲਸ ਚੌਕੀ ਦੇ ਇੰਚਾਰਜ ਮੇਜਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਜਾ ਕੇ ਖੁੱਲ੍ਹੇ ਹੋਏ ਵੀਜ਼ਾ ਦਫ਼ਤਰ ਬੰਦ ਕਰਵਾ ਦਿੱਤੇ। ਹਾਲਾਂਕਿ ਵੀਜ਼ਾ ਦਫ਼ਤਰ ਵਾਲਿਆਂ ਦੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਕੋਲ ਡਿਪਟੀ ਕਮਿਸ਼ਨਰ ਦੇ ਕੋਈ ਵੀ ਦਿਸ਼ਾ-ਨਿਰਦੇਸ਼ ਨਹੀਂ ਆਏ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਦਫ਼ਤਰ ਬੰਦ ਕਰਨ ਲਈ ਕਿਹਾ ਗਿਆ ਹੋਵੇ। 

ਇਹ ਵੀ ਪੜ੍ਹੋ : ਕੈਪਟਨ ਨੇ ਕੋਵਿਡ ਰੋਗੀਆਂ ਲਈ ਤਿਆਰ ਕਰਵਾਏ 1 ਲੱਖ ਬੈਗ, ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਇਹ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News