ਪੁਲਸ ਦੇ ਹੱਥ ਲੱਗੀਆਂ ਨਾਜਾਇਜ਼ ਸ਼ਰਾਬ ਦੀਆਂ 22 ਪੇਟੀਆਂ

02/07/2020 12:30:50 PM

ਜਲੰਧਰ (ਮਿ੍ਦੁਲ) - ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਪਾਰਟੀ ਨੂੰ ਦੇਖ ਮੁਲਜ਼ਮ ਕਾਰ ਛੱਡ ਮੌਕੇ ’ਤੋਂ ਫਰਾਰ ਹੋ ਗਿਆ, ਜਿਸ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਪਵਿੱਤਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖਬਰ ਨੇ ਸੂਚਨਾ ਦਿੱਤੀ ਸੀ ਕਿ ਪ੍ਰਭਜੋਤ ਸਿੰਘ ਉਰਫ ਜੋਤਾ ਪੁੱਤਰ ਹਰੀ ਸਿੰਘ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਲੈ ਕੇ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਕਾਰਵਾਈ ਕਰਦੇ ਹੋਏ ਇੰਡੀਕਾ ਕਾਰ ਨੰਬਰ-ਪੀ.ਬੀ.02 ਏ.ਐੱਸ 8035, ਜਿਸ ’ਚ ਸ਼ਰਾਬ ਦੀਆਂ ਪੇਟੀਆਂ ਸਨ, ਨੂੰ ਕਬਜ਼ੇ ’ਚ ਲੈ ਗਿਆ। ਪੁਲਸ ਨੇ ਦੱਸਿਆ ਕਿ ਮੁਲਜ਼ਮ ਪ੍ਰਭਜੋਤ ਉਨ੍ਹਾਂ ਨੂੰ ਦੇਖਦੇ ਸਾਰ ਗੱਡੀ ਛੱਡ ਫਰਾਰ ਹੋ ਗਿਆ ਸੀ।

rajwinder kaur

This news is Content Editor rajwinder kaur