ਪੁਲਸ ਨੇ ਗੈਂਗਸਟਰ ਅਮਨੀ ਦੇ ਸਾਥੀ ਰਾਹੁਲ ਸੰਦਲ ਨੂੰ 315 ਬੋਰ ਸਮੇਤ ਫੜਿਆ

03/05/2020 4:46:56 PM

ਜਲੰਧਰ (ਜ. ਬ.)— ਕਮਿਸ਼ਨਰੇਟ ਪੁਲਸ ਨੇ ਆਬਾਦਪੁਰਾ ਗੋਲੀਕਾਂਡ ਮਾਮਲੇ ਵਿਚ 315 ਬੋਰ ਪਿਸਟਲ ਦੇ ਨਾਲ ਗੈਂਗਸਟਰ ਅਮਨਦੀਪ ਸਿੰਘ ਅਮਨੀ ਦੇ ਸਾਥੀ ਰਾਹੁਲ ਸੰਦਲ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਹੈ। ਡੀ. ਸੀ.ਪੀ. ਗੁਰਮੀਤ ਸਿੰਘ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਏ. ਸੀ. ਪੀ.ਧਰਮਪਾਲ ਦੀ ਸੁਪਰਵੀਜ਼ਨ ਵਿਚ ਐੱਸ. ਐੱਚ. ਓ. ਸੁਰਜੀਤ ਸਿੰਘ ਿਗੱਲ ਨੂੰ ਇਨਪੁਟ ਮਿਲੀ ਸੀ ਕਿ ਆਬਾਦਪੁਰਾ ਗੋਲੀਕਾਂਡ ਵਿਚ ਨਾਮਜ਼ਦ ਮੁਲਜ਼ਮ ਰਾਹੁਲ ਸੰਦਲ ਜੋ ਕਿ ਸ਼ਹਿਰ ਤੋਂ ਬਾਹਰ ਫਰਾਰ ਸੀ, ਦੀ ਸ਼ਹਿਰ ਵਿਚ ਦੁਬਾਰਾ ਮੂਵਮੈਂਟ ਹੋਈ ਹੈ ਜਿਸ ਨੂੰ ਲੈ ਕੇ ਪੁਲਸ ਨੇ ਟ੍ਰੈਪ ਲਗਾ ਕੇ ਉਸਨੂੰ ਰੇਡ ਕਰ ਕੇ ਗ੍ਰਿਫਤਾਰ ਕਰ ਲਿਆ। ਜਿਸ ਦੇ ਲਈ ਸਬ-ਇੰਸਪੈਕਟਰ ਲਖਵਿੰਦਰ ਸਿੰਘ ਅਤੇ ਏ. ਐੱਸ. ਆਈ. ਰਣਜੀਤ ਸਿੰਘ ਦੀ ਟੀਮ ਨੇ ਮੁਲਜ਼ਮ ਨੂੰ ਹਥਿਆਰ ਸਮੇਤ ਗ੍ਰਿਫਤਾਰ ਕੀਤਾ। 

ਉਨ੍ਹਾਂ ਦੱਸਿਆ ਕਿ ਮੁਲਜ਼ਮ ਸੰਦਲ ਨੂੰ ਫੜਨ ਲਈ ਦੇਰ ਰਾਤ ਉਸਦੇ ਘਰ ਰੇਡ ਕੀਤੀ ਗਈ ਸੀ। ਫੜੇ ਗਏ ਮੁਲਜ਼ਮ ਰਾਹੁਲ ਸੰਦਲ ਨੇ ਪੁੱਛਗਿੱਛ ਵਿਚ ਮੰਨਿਆ ਕਿ ਉਸਦਾ ਇਕ ਸਾਥੀ ਅਨਮੋਲ ਬੈਂਸ ਗਿੱਕੀ ਇਸ ਸਮੇਂ ਫਰਾਰ ਹੈ। ਜਿਸ ਦੀ ਤਲਾਸ਼ ਲਈ ਉਸਦੇ ਟਿਕਾਣਿਆਂ 'ਤੇ ਰੇਡ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਲ 2019 ਦੀ 25 ਮਈ ਦੀ ਰਾਤ ਨੂੰ ਨਿਊ ਮਾਡਲ ਟਾਊਨ ਸਥਿਤ ਭਗਵਾਨ ਵਾਲਮੀਕਿ ਮੰਦਰ ਦੇ ਸਾਹਮਣੇ ਪੀੜਤ ਸੋਹਿਤ ਕਿਸੇ ਕੰਮ ਲਈ ਜਾ ਰਿਹਾ ਸੀ ਜਿਥੇ ਕਰੀਬ ਰਾਤ 10 ਵਜੇ ਸਫੈਦ ਰੰਗ ਦੀ ਐਕਟਿਵਾ 'ਤੇ ਮੂੰਹ ਢੱਕ ਕੇ ਆਏ ਮੁਲਜ਼ਮਾਂ ਨੇ ਉਸ 'ਤੇ ਪਿਸਟਲ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀ ਉਸ ਦੇ ਢਿੱਡ ਨੂੰ ਛੂਹ ਕੇ ਗਈ ਸੀ। ਪੁਲਸ ਮੁਤਾਬਕ ਬਰਾਮਦ ਕੀਤੀ ਗਈ ਪਿਸਟਲ ਹੀ ਵਾਰਦਾਤ ਵਿਚ ਇਸਤੇਮਾਲ ਹੋਈ ਹੈ। ਇਸ ਕੇਸ 'ਚ ਮੁੱਖ ਮੁਲਜ਼ਮ ਗੈਂਗਸਟਰ ਅਮਨਦੀਪ ਸਿੰਘ ਅਮਨੀ ਇਸ ਸ ਮੇਂ ਕਪੂਰਥਲਾ ਜੇਲ ਵਿਚ ਬੰਦ ਹੈ।

shivani attri

This news is Content Editor shivani attri