ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਜਲੰਧਰ ਨਗਰ ਨਿਗਮ ਦਾ ਐਕਸ਼ਨ, ਦੁਕਾਨਾਂ 'ਤੇ ਚਲਾਈ ਡਿੱਚ ਮਸ਼ੀਨ

02/10/2023 3:00:28 PM

ਜਲੰਧਰ (ਸੋਨੂੰ)- ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਅੱਜ ਮੰਡੀ ਰੋਡ ’ਤੇ ਡਿੱਚ ਮਸ਼ੀਨ ਚਲਾ ਕੇ 5 ਦੁਕਾਨਾਂ ਨੂੰ ਢਾਹ ਦਿੱਤਾ। ਏ .ਟੀ. ਪੀ. ਸੁਖਦੇਵ ਸਿੰਘ ਦੀ ਦੇਖ-ਰੇਖ 'ਚ ਨਿਗਮ ਟੀਮ ਨੇ ਪੁਰਾਣੀ ਇਮਾਰਤ ਦੀ ਆੜ 'ਚ ਬਣ ਰਹੀਆਂ ਦੁਕਾਨਾਂ ਨੂੰ ਢਾਹ ਦਿੱਤਾ। ਏ. ਟੀ. ਪੀ. ਸੁਖਦੇਵ ਸਿੰਘ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਅਭਿਜੀਤ ਕਪਲੇਸ਼ ਦੇ ਹੁਕਮਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ।

ਮੰਡੀ ਰੋਡ ’ਤੇ ਜਿਹੜੀਆਂ ਦੁਕਾਨਾਂ ’ਤੇ ਨਿਗਮ ਦੀਆਂ ਮਸ਼ੀਨਾਂ ਚੱਲੀਆਂ ਹਨ, ਉਨ੍ਹਾਂ ਦਾ ਕੋਈ ਨਕਸ਼ਾ ਨਹੀਂ ਸੀ। ਪੁਰਾਣੀ ਇਮਾਰਤ ਦੀਆਂ ਕੰਧਾਂ ਦੀ ਮੁਰੰਮਤ ਦੇ ਨਾਂ 'ਤੇ ਪਿੱਲਰ ਖੜ੍ਹੇ ਕੀਤੇ ਗਏ ਸਨ। ਇਥੋਂ ਤੱਕ ਕਿ ਛੱਤ ਵੀ ਉੱਪਰ ਪਾ ਦਿੱਤੀ ਗਈ ਸੀ। ਮੁਰੰਮਤ ਦੀ ਆੜ ਵਿੱਚ ਨਵੀਆਂ ਦੁਕਾਨਾਂ ਬਣਾਈਆਂ ਜਾ ਰਹੀਆਂ ਸਨ। ਜਦੋਂ ਇਸ ਦੀ ਸ਼ਿਕਾਇਤ ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਬਿਲਡਿੰਗ ਬ੍ਰਾਂਚ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਜਿੱਥੇ ਨਿਗਮ ਦੀ ਮਸ਼ੀਨ ਚੱਲੀ, ਉਥੇ ਪਹਿਲਾਂ ਡੇਅਰੀ ਸੀ। ਡੇਅਰੀ ਦੀ ਥਾਂ 'ਤੇ ਨਾਜਾਇਜ਼ ਤੌਰ 'ਤੇ ਵਪਾਰਕ ਕੰਪਲੈਕਸ ਬਣਾਇਆ ਜਾ ਰਿਹਾ ਸੀ। ਬਿਲਡਿੰਗ ਬਰਾਂਚ ਦੇ ਏ. ਟੀ. ਪੀ. ਸੁਖਦੇਵ ਸ਼ਰਮਾ ਨੇ ਦੱਸਿਆ ਕਿ ਪੁਰਾਣੀਆਂ ਕੰਧਾਂ ਦੀ ਮੁਰੰਮਤ ਦੇ ਨਾਂ ’ਤੇ ਜਦੋਂ ਨਿਗਮ ਤੋਂ ਮਨਜ਼ੂਰੀ ਲੈ ਕੇ ਪਿੱਲਰ ਲਾਏ ਗਏ ਸਨ ਤਾਂ ਨਿਗਮ ਨੇ ਨੋਟਿਸ ਜਾਰੀ ਕੀਤਾ ਸੀ। ਨਿਗਮ ਨੇ ਨਵੀਂ ਇਮਾਰਤ ਦਾ ਪਾਸ ਨਕਸ਼ਾ ਅਤੇ ਹੋਰ ਦਸਤਾਵੇਜ਼ ਮੰਗੇ ਸਨ ਪਰ ਇਮਾਰਤ ਦੇ ਮਾਲਕ ਨੇ ਨਾ ਤਾਂ ਕੋਈ ਦਸਤਾਵੇਜ਼ ਵਿਖਾਏ ਅਤੇ ਨਾ ਹੀ ਨਾਜਾਇਜ਼ ਉਸਾਰੀ ਨੂੰ ਰੋਕਿਆ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦਾ ਵੱਡਾ ਬਿਆਨ, 'ਬਾਹਰੀ ਵਿਅਕਤੀ ਪੰਜਾਬ 'ਚ ਜ਼ਮੀਨ ਦਾ ਮਾਲਕ ਨਾ ਬਣੇ, ਪੇਸ਼ ਕਰਾਂਗਾ ਬਿੱਲ'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri