ਕੌਂਸਲਰ ਨੀਰਜਾ ਜੈਨ ਦਾ ਦੋਸ਼, ਨਿਗਮ ਅਧਿਕਾਰੀ ਇਸ਼ਤਿਹਾਰ ਮਾਫ਼ੀਆ ਨੂੰ ਦੇ ਰਹੇ ਨੇ ਖੁੱਲ੍ਹੇਆਮ ਸ਼ਹਿ

12/31/2020 12:19:35 PM

ਜਲੰਧਰ (ਖੁਰਾਣਾ, ਸੋਮਨਾਥ)— ਨਗਰ ਨਿਗਮ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੌਂਸਲਰਾਂ ’ਤੇ ਆਧਾਰਿਤ ਕਮੇਟੀਆਂ ਬਣਾਈਆਂ ਗਈਆਂ ਸਨ ਪਰ ਜ਼ਿਆਦਾਤਰ ਕਮੇਟੀਆਂ ਵਿਵਾਦਾਂ ਵਿਚ ਚੱਲ ਰਹੀਆਂ ਹਨ। ਇਸ਼ਤਿਹਾਰ ਮਾਮਲਿਆਂ ਸਬੰਧੀ ਬਣੀ ਕਮੇਟੀ ਦੀ ਚੇਅਰਪਰਸਨ ਨੀਰਜਾ ਜੈਨ ਨੇ ਤਾਂ ਪਿਛਲੇ ਲੰਮੇ ਸਮੇਂ ਤੋਂ ਨਿਗਮ ਅਧਿਕਾਰੀਆਂ ਵਿਰੁੱਧ ਮੋਰਚਾ ਖੋਲਿ੍ਹਆ ਹੋਇਆ ਹੈ। ਅੱਜ ਫਿਰ ਇਕ ਬਿਆਨ ਜਾਰੀ ਕਰਕੇ ਚੇਅਰਪਰਸਨ ਨੀਰਜਾ ਜੈਨ ਨੇ ਆਪਣਾ ਦੋਸ਼ ਦੋਹਰਾਇਆ ਕਿ ਨਗਰ ਨਿਗਮ ਦੇ ਅਧਿਕਾਰੀ ਸ਼ਹਿਰ ’ਚ ਇਸ਼ਤਿਹਾਰ ਮਾਫ਼ੀਆ ਨੂੰ ਖੁੱਲ੍ਹੇਆਮ ਸ਼ਹਿ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਨਗਰ ਨਿਗਮ ਦੀਆਂ ਕਮੇਟੀਆਂ ਦੀ ਕੋਈ ਵੈਲਿਊ ਹੀ ਨਹੀਂ ਤਾਂ ਇਨ੍ਹਾਂ ਨੂੰ ਭੰਗ ਕਰ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਇਸ ਪਰਿਵਾਰ ’ਤੇ ਕਾਲ ਬਣ ਕੇ ਆਇਆ ਸਾਲ ਦਾ ਆਖ਼ਰੀ ਦਿਨ, 10 ਸਾਲਾ ਬੱਚੇ ਸਾਹਮਣੇ ਮਾਂ ਦੀ ਦਰਦਨਾਕ ਮੌਤ

ਨਾ ਰੈਵੇਨਿਊ ਦੀ ਅਤੇ ਨਾ ਨਿਯਮਾਂ ਦੀ ਪ੍ਰਵਾਹ
ਨੀਰਜਾ ਜੈਨ ਨੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀ ਅਦਾਲਤੀ ਫੈਸਲਿਆਂ ਨੂੰ ਵੀ ਨਹੀਂ ਮੰਨ ਰਹੇ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਇਸ਼ਤਿਹਾਰਾਂ ਦੇ ਮਾਮਲੇ ’ਚ ਸ਼ਹਿਰ ਵਿਚ ਕਿਸੇ ਦਾ ਏਕਾਧਿਕਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਦੇ ਇਸ਼ਤਿਹਾਰਾਂ ਦਾ ਇਕੋ ਟੈਂਡਰ ਲਾਉਣ ਦੀ ਬਜਾਏ ਉਸ ਨੂੰ 4 ਹਿੱਸਿਆਂ ’ਚ ਵੰਡਿਆ ਜਾਣਾ ਚਾਹੀਦਾ ਹੈ ਤਾਂ ਜੋ ਨਿਗਮ ਨੂੰ ਵੱਧ ਆਮਦਨ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਲਗਭਗ 15 ਵਾਰ ਇਸ਼ਤਿਹਾਰਾਂ ਦੇ ਟੈਂਡਰ ਫੇਲ ਹੋ ਚੁੱਕੇ ਹਨ, ਜਿਸ ਕਾਰਣ ਨਿਗਮ ਨੂੰ ਕਰੋੜਾਂ ਦੀ ਆਮਦਨ ਦਾ ਨੁਕਸਾਨ ਹੋਇਆ ਹੈ।

ਗਲਤ ਢੰਗ ਨਾਲ ਲੱਗੇ ਇਸ਼ਤਿਹਾਰਾਂ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ
ਨੀਰਜਾ ਜੈਨ ਨੇ ਦੱਸਿਆ ਕਿ ਉਨ੍ਹਾਂ ਕੌਂਸਲਰ ਹਾਊਸ ’ਚ ਮਾਮਲਾ ਚੁੱਕਣ ਤੋਂ ਬਾਅਦ ਕਮਿਸ਼ਨਰ ਨੂੰ ਲਿਖਤੀ ਤੌਰ ’ਤੇ ਵੀ ਚਿੱਠੀ ਸੌਂਪੀ ਕਿ ਸ਼ਹਿਰ ’ਚ ਇਕ ਏਜੰਸੀ ਵੱਲੋਂ ਲਾਏ ਗਏ 59 ਯੂਨੀਪੋਲ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਲਈ ਇਨ੍ਹਾਂ ’ਤੇ ਜੁਰਮਾਨਾ ਲਾਇਆ ਜਾਵੇ ਅਤੇ ਇਨ੍ਹਾਂ ਨੂੰ ਹਟਾਇਆ ਜਾਵੇ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਨਿਗਮ ਅਧਿਕਾਰੀਆਂ ਨੇ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ

250 ਯੂਨੀਪੋਲਸ ਮਾਮਲੇ ’ਚ ਵੀ ਕੋਈ ਜਾਣਕਾਰੀ ਨਹੀਂ ਦਿੱਤੀ
ਨੀਰਜਾ ਜੈਨ ਨੇ ਦੱਿਸਆ ਕਿ ਇਸ਼ਤਿਹਾਰਾਂ ਦੇ ਟੈਂਡਰ ਸਬੰਧੀ ਜਿਨ੍ਹਾਂ 250 ਯੂਨੀਪੋਲਸ ਸਾਈਟਸ ਦਾ ਸਰਵੇਖਣ ਕੀਤਾ ਜਾਣਾ ਸੀ, ਉਨ੍ਹਾਂ ਵਿਚ ਕਮੇਟੀ ਦੇ ਚੇਅਰਪਰਸਨ ਨੂੰ ਸ਼ਾਮਲ ਕਰਨ ਦੇ ਹੁਕਮ ਜਾਰੀ ਹੋਏ ਸਨ ਪਰ ਉਸ ਮਾਮਲੇ ਵਿਚ ਵੀ ਨਿਗਮ ਅਧਿਕਾਰੀਆਂ ਨੇ ਕਮੇਟੀ ਨੂੰ ਭਰੋਸੇ ਵਿਚ ਨਹੀਂ ਲਿਆ ਅਤੇ ਆਪਣੇ ਪੱਧਰ ’ਤੇ ਹੀ ਰਿਪੋਰਟ ਤਿਆਰ ਕਰ ਕੇ ਸੌਂਪ ਦਿੱਤੀ, ਜਿਸ ਦਾ ਪਤਾ ਉਨ੍ਹਾਂ ਨੂੰ ਅਖ਼ਬਾਰਾਂ ਤੋਂ ਲੱਗਾ। ਉਨ੍ਹਾਂ ਕਿਹਾ ਕਿ ਇਹ ਨਿਗਮ ਦੇ ਅਧਿਕਾਰੀ ਕਮੇਟੀ ਦੀ ਬੈਠਕ ਬੁਲਾਉਣ ਵਿਚ ਵੀ ਅਨਾਕਾਨੀ ਕਰ ਰਹੇ ਹਨ, ਇਸ ਲਈ ਨਿਗਮ ਵਿਚ ਸਾਰੀਆਂ ਕਮੇਟੀ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ। ਇਸ ਲਈ ਇਨ੍ਹਾਂ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਇਤਰਾਜ਼ਯੋਗ ਤਸਵੀਰਾਂ ਖਿੱਚ ਮੁੰਡੇ ਨੇ ਟੱਪੀਆਂ ਹੱਦਾਂ, ਕੁੜੀ ਨੇ ਹੱਥ ’ਤੇ ਸੁਸਾਇਡ ਨੋਟ ਲਿਖ ਕਰ ਲਈ ਖ਼ੁਦਕੁਸ਼ੀ

shivani attri

This news is Content Editor shivani attri