ਐੱਨ.ਓ.ਸੀ. ਪਾਲਿਸੀ ਕਾਰਨ ਕੰਗਾਲ ਹੋਇਆ ਨਿਗਮ, ਮਾਲਾਮਾਲ ਹੋਏ ਕਾਲੋਨਾਈਜ਼ਰ

07/31/2020 4:26:25 PM

ਜਲੰਧਰ (ਖੁਰਾਣਾ)— ਅਕਾਲੀ-ਭਾਜਪਾ ਸਰਕਾਰ ਨੇ 2013 ਵਿਚ ਪੰਜਾਬ ਦੇ ਕਾਲੋਨਾਈਜ਼ਰਾਂ ਦੀ ਮੰਗ 'ਤੇ ਪ੍ਰਾਪਰਟੀ ਸੈਕਟਰ ਨੂੰ ਵੱਡੀ ਰਾਹਤ ਦਿੰਦਿਆਂ ਨਾਜਾਇਜ਼ ਕਾਲੋਨੀਆਂ ਨੂੰ ਨਿਯਮਿਤ ਕਰਨ ਲਈ ਐੱਨ. ਓ. ਸੀ. ਪਾਲਿਸੀ ਜਾਰੀ ਕੀਤੀ ਸੀ, ਜਿਸ 'ਚ ਤਰਕ ਦਿੱਤਾ ਗਿਆ ਸੀ ਕਿ ਇਸ ਪਾਲਿਸੀ ਨਾਲ ਨਾਜਾਇਜ਼ ਕਾਲੋਨੀਆਂ ਨੂੰ ਨਿਯਮਿਤ ਕਰਨ ਦੀ ਇਵਜ਼ 'ਚ ਨਿਗਮਾਂ ਨੂੰ ਭਾਰੀ ਫਾਇਦਾ ਹੋਵੇਗਾ ਅਤੇ ਕਾਲੋਨਾਈਜ਼ਰਾਂ ਨੂੰ ਵੀ ਰਾਹਤ ਮਿਲੇਗੀ। ਪਾਲਿਸੀ ਬਣਾਉਣ ਅਤੇ ਲਾਗੂ ਕਰਨ ਸਮੇਂ ਜੋ ਦਾਅਵੇ ਕੀਤੇ ਗਏ ਸਨ, ਹਕੀਕਤ 'ਚ ਹੋਇਆ ਬਿਲਕੁਲ ਉਸ ਦੇ ਉਲਟ ਕਿਉਂਕਿ ਐੱਨ. ਓ. ਸੀ. ਪਾਲਿਸੀ ਕਾਰਣ ਨਗਰ ਨਿਗਮ ਤਾਂ ਕੰਗਾਲ ਹੋ ਗਿਆ ਪਰ ਵਧੇਰੇ ਕਾਲੋਨਾਈਜ਼ਰ ਮਾਲਾਮਾਲ ਹੋ ਗਏ। ਪਿਛਲੇ 7 ਸਾਲਾਂ ਦੀ ਗੱਲ ਕਰੀਏ ਤਾਂ ਕੁਝ ਕਾਲੋਨੀਆਂ ਵਿਚ ਹੀ ਨਿਗਮ ਨੂੰ ਕਰੀਬ 18 ਤੋਂ 20 ਕਰੋੜ ਦੇ ਰੈਵੇਨਿਊ ਦਾ ਨੁਕਸਾਨ ਹੋਇਆ। ਇਹ ਸਕੈਂਡਲ ਵੀ ਉਦੋਂ ਸਾਹਮਣੇ ਆਇਆ, ਜਦੋਂ ਨਗਰ ਨਿਗਮ 'ਚ ਬਿਲਡਿੰਗ ਮਾਮਲਿਆਂ ਵਿਚ ਬਣੀ ਐਡਹਾਕ ਕਮੇਟੀ ਨੇ ਕਾਲੋਨੀਆਂ ਦੀਆਂ ਪੁਰਾਣੀਆਂ ਫਾਈਲਾਂ ਨੂੰ ਖੰਗਾਲਣਾ ਸ਼ੁਰੂ ਕੀਤਾ।

ਇਹ ਵੀ ਪੜ੍ਹੋ: ਹੈਰਾਨੀਜਨਕ: ਤਾਲਾਬੰਦੀ ਖੁੱਲ੍ਹਣ ਦੇ 45 ਦਿਨਾਂ ਦੌਰਾਨ ਪੰਜਾਬ 'ਚ 253 ਲੋਕਾਂ ਨੇ ਕੀਤੀ ਖ਼ੁਦਕੁਸ਼ੀ

ਇਸ ਸਿਲਸਿਲੇ ਵਿਚ ਬਿਲਡਿੰਗ ਕਮੇਟੀ ਦੀ ਇਕ ਮੀਟਿੰਗ ਅੱਜ ਚੇਅਰਮੈਨ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਕੌਂਸਲਰ ਸੁਸ਼ੀਲ ਕਾਲੀਆ, ਕੌਂਸਲਰ ਸੁਸ਼ੀਲ ਸ਼ਰਮਾ, ਕੌਂਸਲਰ ਲਖਬੀਰ ਬਾਜਵਾ, ਕੌਂਸਲਰ ਡੌਲੀ ਸੈਣੀ ਅਤੇ ਕੌਂਸਲਰ ਮਨਜੀਤ ਕੌਰ ਆਦਿ ਹਾਜ਼ਰ ਸਨ। ਨਿਗਮ ਦੀ ਅਗਵਾਈ ਐੱਮ. ਟੀ. ਪੀ. ਪਰਮਪਾਲ ਸਿੰਘ ਨੇ ਕੀਤੀ, ਜਦਕਿ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨਿਗਮ ਦਫਤਰ ਵਿਚ ਹੋਣ ਦੇ ਬਾਵਜੂਦ ਮੀਟਿੰਗ 'ਚ ਨਹੀਂ ਪਹੁੰਚੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਮੇਟੀ ਦੇ ਮੈਂਬਰ ਕੌਂਸਲਰ ਵਿੱਕੀ ਕਾਲੀਆ ਅਤੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਵਿਚਕਾਰ ਇਕ ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਨੂੰ ਲੈ ਕੇ ਚੰਗੀ ਬਹਿਸ ਹੋ ਗਈ ਸੀ।

ਇਹ ਵੀ ਪੜ੍ਹੋ: ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

40 ਕਾਲੋਨੀਆਂ ਦੀਆਂ ਫਾਈਲਾਂ ਰਿਜੈਕਟ ਹੋਈਆਂ ਪਰ ਕਾਲੋਨੀਆਂ ਬਣ ਗਈਆਂ
ਬਿਲਡਿੰਗ ਕਮੇਟੀ ਨੂੰ ਨਿਗਮ ਅਧਿਕਾਰੀਆਂ ਨੇ ਵੀਰਵਾਰ ਜਿਹੜੀ ਸੂਚੀ ਸੌਂਪੀ, ਉਸ 'ਚ 40 ਕਾਲੋਨੀਆਂ ਦੇ ਨਾਂ ਅਜਿਹੇ ਹਨ, ਜਿਨ੍ਹਾਂ ਦੀਆਂ ਫਾਈਲਾਂ ਐੱਨ. ਓ. ਸੀ. ਪਾਲਿਸੀ ਤਹਿਤ ਨਿਗਮ ਨੂੰ ਪ੍ਰਾਪਤ ਹੋਈਆਂ ਪਰ ਇਹ ਕਾਲੋਨੀਆਂ ਪਾਲਿਸੀ ਦੀ ਸ਼ਰਤ ਨੂੰ ਪੂਰਾ ਨਹੀਂ ਕਰਦੀਆਂ ਸਨ, ਜਿਸ ਕਾਰਨ ਇਨ੍ਹਾਂ ਦੀਆਂ ਫਾਈਲਾਂ ਨੂੰ ਰਿਜੈਕਟ ਕਰ ਦਿੱਤਾ ਗਿਆ। ਨਿਗਮ ਨੂੰ ਇਨ੍ਹਾਂ ਤੋਂ ਕਰੋੜਾਂ ਦੇ ਰੈਵੇਨਿਊ ਦੀ ਆਸ ਸੀ ਪਰ ਇਕ ਧੇਲਾ ਵੀ ਨਹੀਂ ਆਇਆ। ਹੈਰਾਨੀਜਨਕ ਗੱਲ ਇਹ ਰਹੀ ਹੈ ਕਿ ਇਹ ਸਾਰੀਆਂ ਕਾਲੋਨੀਆਂ ਪੂਰੀ ਤਰ੍ਹਾਂ ਵਸ ਵੀ ਗਈਆਂ ਅਤੇ ਅਜੇ ਤੱਕ ਨਾਜਾਇਜ਼ ਦੀਆਂ ਨਾਜਾਇਜ਼ ਹੀ ਹਨ।

PunjabKesari

ਰਿਜੈਕਟ ਹੋਈਆਂ ਫਾਈਲਾਂ ਵਾਲੀਆਂ ਨਾਜਾਇਜ਼ ਕਾਲੋਨੀਆਂ
ਪਿੰਡ ਕਿੰਗਰਾ ਵਿਚ ਮਦਰਲੈਂਡ ਕਾਲੋਨੀ, ਜਲੰਧਰ ਕੁੰਜ ਦੇ ਨਾਲ ਇਕ ਏਕੜ ਵਿਚ ਬਣੀ ਨਾਜਾਇਜ਼ ਕਾਲੋਨੀ, ਜਲੰਧਰ ਕੁੰਜ ਐਕਸਟੈਨਸ਼ਨ-1, ਪ੍ਰਾਈਮ ਐਨਕਲੇਵ ਐਕਸਟੈਨਸ਼ਨ-2 ਬਸਤੀ ਬਾਵਾ ਖੇਲ, ਪਿੰਡ ਕਿੰਗਰਾ ਦੀ ਨਿਊ ਗਾਰਡਨ ਕਾਲੋਨੀ, ਬਸਤੀ ਸ਼ੇਖ ਸਤਿਕਰਤਾਰ ਐਨਕਲੇਵ, ਮਿੱਠਾਪੁਰ ਵਿਚ ਪ੍ਰੋਗਰੈਸਿਵ ਥਿੰਕਰਸ ਕੋਆਪ੍ਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ ਕਾਲੋਨੀ, ਲੁਹਾਰ ਨਗਰ-ਵਡਾਲਾ ਪਿੰਡ ਵਿਚ ਕੰਟਰੀ ਵਿਲਾਸ, ਦਾਨਿਸ਼ਮੰਦਾਂ ਵਿਚ ਸਨਸਿਟੀ ਕਾਲੋਨੀ, ਪਿੰਡ ਨਾਹਲ ਵਿਚ ਰੋਜ਼ ਗਾਰਡਨ ਕਾਲੋਨੀ, ਬਸਤੀ ਦਾਨਿਸ਼ਮੰਦਾਂ ਵਿਚ ਬਦਰੀ ਕਾਲੋਨੀ, ਲੁਹਾਰ ਨੰਗਲ ਅਤੇ ਮਿੱਠਾਪੁਰ ਵਿਚ ਤਾਜ ਕਾਲੋਨੀ, ਪਿੰਡ ਧਾਲੀਵਾਲ ਕਾਦੀਆਂ ਗਰੀਨ ਵੈਲੀ ਐਕਸਟੈਨਸ਼ਨ, ਦਾਨਿਸ਼ਮੰਦਾਂ ਵਿਚ ਗਰੀਨ ਵੈਲੀ ਕਾਲੋਨੀ, ਵਰਿਆਣਾ ਕਾਲੋਨੀ, ਕੋਟ ਸਦੀਕ ਕਾਲਾ ਸੰਘਿਆਂ ਰੋਡ 'ਤੇ ਥਿੰਦ ਐਨਕਲੇਵ, ਖੁਰਲਾ ਕਿੰਗਰਾ ਵਿਚ ਟਾਵਰ ਐਨਕਲੇਵ ਫੇਜ਼-2 ਐਕਸਟੈਨਸ਼ਨ ਕਾਲੋਨੀ, ਕੋਟ ਸਦੀਕ ਵਿਚ ਜੇ. ਡੀ. ਐਨਕਲੇਵ, ਦਾਨਿਸ਼ਮੰਦਾਂ ਕਾਲੋਨੀ, ਮਿੱਠਾਪੁਰ ਅਤੇ ਕਿੰਗਰਾ ਵਿਚ ਨਿਊ ਰਾਜਾ ਗਾਰਡਨ, ਮਿੱਠਾਪੁਰ ਵਿਚ ਨਿਊ ਗੁਰੂ ਅਮਰਦਾਸ ਕਾਲੋਨੀ, ਮਿੱਠਾਪੁਰ ਵਿਚ ਨਿਊ ਅਰੋੜਾ ਕਾਲੋਨੀ, ਬਸਤੀ ਸ਼ੇਖ ਵਿਚ ਨਿਊ ਕਰਤਾਰ ਨਗਰ, ਨਿਊ ਉਜਾਲਾ ਨਗਰ ਅਤੇ ਨਿਊ ਦਿਓਲ ਨਗਰ ਐਕਸਟੈਨਸ਼ਨ, ਪਿੰਡ ਬੂਟਾ ਵਿਚ ਹੈਮਿਲਟਨ ਅਸਟੇਟ, ਪਿੰਡ ਨਾਹਲ ਵਿਚ ਪਾਰਸ ਐਸਟੇਟ, ਪਿੰਡ ਨਾਹਲ ਵਿਚ ਸਨਸਿਟੀ ਐਕਸਟੈਨਸ਼ਨ, ਬਸਤੀ ਪੀਰਦਾਦ ਖਾਨ ਵਿਚ ਇੰਡਸਟਰੀਅਲ ਕਾਲੋਨੀ, ਬਸਤੀ ਦਾਨਿਸ਼ਮੰਦਾਂ ਵਿਚ ਨਿਊ ਅਨੂਪ ਨਗਰ, ਪਿੰਡ ਕਿੰਗਰਾ ਵਿਚ ਪਾਰਕ ਪਲਾਜ਼ਾ ਕਾਲੋਨੀ, ਬਸਤੀ ਸ਼ੇਖ ਪਸਰੀਚਾ ਕਾਲੋਨੀ, ਮਿੱਠਾਪੁਰ ਵਿਚ ਵਿਸ਼ਾਲ ਗਾਰਡਨ, ਵਰਿਆਣਾ ਿਵਚ ਪ੍ਰੇਮ ਨਗਰ ਅਤੇ ਦਿਲਬਾਗ ਨਗਰ ਵਿਚ ਰੋਜ਼ ਗਾਰਡਨ।

ਇਹ ਵੀ ਪੜ੍ਹੋ: ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ
ਇਹ ਵੀ ਪੜ੍ਹੋ: ਕਰੋੜਾਂ ਦੀ ਠੱਗੀ ਕਰਨ ਵਾਲੇ ਵ੍ਹਿਜ਼ ਕੰਪਨੀ ਦੇ ਮਾਲਕਾਂ ਬਾਰੇ ਸਾਹਮਣੇ ਆਈਆਂ ਇਹ ਖਾਸ ਗੱਲਾਂ

84 ਕਾਲੋਨੀਆਂ ਕੋਲੋਂ ਲਈ ਸਿਰਫ 10 ਫੀਸਦੀ ਰਾਸ਼ੀ
ਐੱਨ. ਓ. ਸੀ. ਪਾਲਿਸੀ ਤਹਿਤ ਕਾਲੋਨਾਈਜ਼ਰਾਂ ਨੇ ਨਿਗਮ ਨੂੰ ਜੋ ਅਰਜ਼ੀਆਂ ਦਿੱਤੀਆਂ, ਉਨ੍ਹਾਂ ਵਿਚੋਂ 84 ਅਜਿਹੀਆਂ ਸਨ, ਜਿਨ੍ਹਾਂ ਨੂੰ ਨਿਗਮ ਨੇ ਸਵੀਕਾਰ ਕਰ ਲਿਆ ਪਰ ਉਨ੍ਹਾਂ ਕੋਲੋਂ ਸਿਰਫ ਅਜੇ ਤੱਕ 10 ਫੀਸਦੀ ਰਾਸ਼ੀ ਲਈ ਸੀ, ਬਾਕੀ 90 ਫੀਸਦੀ ਰਾਸ਼ੀ ਦੇਣ ਲਈ ਨਾ ਤਾਂ ਕਾਲੋਨਾਈਜ਼ਰ ਅੱਗੇ ਆਏ ਅਤੇ ਨਾ ਹੀ ਨਿਗਮ ਨੇ ਕੋਈ ਕੋਸ਼ਿਸ਼ ਕੀਤੀ। ਇਨ੍ਹਾਂ ਕਾਲੋਨੀਆਂ ਵੱਲ ਨਿਗਮ ਦਾ 5.50 ਕਰੋੜ ਰੁਪਿਆ ਅਜੇ ਵੀ ਬਕਾਇਆ ਹੈ ਪਰ ਇਨ੍ਹਾਂ ਕਾਲੋਨੀਆਂ ਨੂੰ ਮਨਜ਼ੂਰੀ ਦੇਣ ਵਾਲੀ ਕਮੇਟੀ ਦੀ ਮੀਟਿੰਗ ਹੀ ਨਹੀਂ ਹੋ ਪਾ ਰਹੀ। ਹੁਣ ਐਡਹਾਕ ਕਮੇਟੀ ਨੇ ਉਕਤ ਪੈਸੇ ਵਸੂਲਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਚੇਅਰਮੈਨ ਨਿੰਮਾ ਨੇ ਦੱਿਸਆ ਕਿ ਜਿਹੜੀਆਂ ਕਾਲੋਨੀਆਂ ਦੀਆਂ ਫਾਈਲਾਂ ਰਿਜੈਕਟ ਹੋਈਆਂ ਜਾਂ ਿਜਨ੍ਹਾਂ ਕੋਲੋਂ 90 ਫੀਸਦੀ ਪੈਸੇ ਨਹੀਂ ਵਸੂਲੇ ਗਏ, ਜੇਕਰ ਉਸ ਦੀ ਕੈਲਕੁਲੇਸ਼ਨ ਕੀਤੀ ਜਾਵੇ ਤਾਂ ਨਿਗਮ ਨੂੰ ਸਿੱਧੇ ਰੂਪ ਵਿਚ 18 ਤੋਂ 20 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ।

ਚਲਾਨਾਂ ਦਾ ਰਿਕਾਰਡ ਵੀ ਕਮੇਟੀ ਕੋਲ ਪਹੁੰਚਿਆ
ਨਿਗਮ ਅਧਿਕਾਰੀਆਂ ਨੇ ਕਮੇਟੀ ਮੈਂਬਰਾਂ ਨੂੰ ਪਿਛਲੇ 3 ਸਾਲਾਂ ਦੌਰਾਨ ਨਾਜਾਇਜ਼ ਕਾਲੋਨੀਆਂ ਦੇ ਕੀਤੇ ਚਲਾਨਾਂ ਦਾ ਰਿਕਾਰਡ ਵੀ ਸੌਂਪ ਦਿੱਤਾ ਹੈ, ਜਿਸ ਦੀ ਜਾਂਚ ਵਿਚ ਕਮੇਟੀ ਮੈਂਬਰ ਲੱਗ ਗਏ ਹਨ। ਚੇਅਰਮੈਨ ਨੇ ਦੱਸਿਆ ਕਿ ਨੋਟਿਸ ਜਾਰੀ ਹੋਣ ਤੋਂ ਬਾਅਦ ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨਹੀਂ ਹੁੰਦੀ, ਜਿਸ ਦਾ ਮਾਮਲਾ ਆਉਣ ਵਾਲੀਆਂ ਮੀਟਿੰਗਾਂ ਵਿਚ ਉਠਾਇਆ ਜਾਵੇਗਾ ਅਤੇ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 25 ਕਰੋੜ ਦੀ ਠੱਗੀ ਕਰਨ ਵਾਲੇ OLS ਵ੍ਹਿਜ਼ ਪਾਵਰ ਦੇ ਮਾਲਕਾਂ ਬਾਰੇ ਹੋਇਆ ਵੱਡਾ ਖੁਲਾਸਾ

ਸੰਜੇ ਗਾਂਧੀ ਨਗਰ 'ਚ ਨਹੀਂ ਰੁਕ ਰਿਹਾ ਕੁਆਰਟਰਾਂ ਦਾ ਨਿਰਮਾਣ, ਨਿਗਮ ਨੇ ਹੁਣ ਪੁਲਸ ਨੂੰ ਲਿਖੀ ਚਿੱਠੀ
ਸੰਜੇ ਗਾਂਧੀ ਨਗਰ ਵਿਚ ਇਕ ਕੌਂਸਲਰ ਪਤੀ ਵਲੋਂ ਬਣਵਾਏ ਜਾ ਰਹੇ ਲੇਬਰ ਕੁਆਰਟਰਾਂ ਦਾ ਮੁੱਦਾ ਵੀ ਇਨ੍ਹੀਂ ਦਿਨੀਂ ਨਿਗਮ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਿਗਮ ਅਧਿਕਾਰੀ ਵਾਰ-ਵਾਰ ਉਕਤ ਨਾਜਾਇਜ਼ ਨਿਰਮਾਣ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਬਿਲਡਿੰਗ ਬਣਵਾਉਣ ਵਾਲੇ ਕਾਂਗਰਸੀ ਆਗੂ ਵਲੋਂ ਕੰਮ ਨਹੀਂ ਰੋਕਿਆ ਜਾ ਰਿਹਾ, ਜਿਸ ਤੋਂ ਤੰਗ ਆ ਕੇ ਿਨਗਮ ਅਧਿਕਾਰੀਆਂ ਨੇ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ। ਪਤਾ ਲੱਗਾ ਹੈ ਕਿ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਨਾਜਾਇਜ਼ ਰੂਪ ਨਾਲ ਬਣਾਈ ਜਾ ਰਹੀ ਇਸ ਬਿਲਡਿੰਗ ਦੇ ਮਾਮਲੇ ਵਿਚ ਇਕ ਭਾਜਪਾ ਆਗੂ ਨੇ ਡਿਪਟੀ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ:  ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ, 56 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ


shivani attri

Content Editor

Related News