ਠੇਕੇਦਾਰ ਨੇ ਨਿਗਮ ਕਮਿਸ਼ਨਰ ਨੂੰ ਦਿੱਤੀ ਸੁਸਾਈਡ ਕਰਨ ਦੀ ਧਮਕੀ

06/20/2020 6:15:27 PM

ਜਲੰਧਰ (ਖੁਰਾਣਾ)— ਨਗਰ ਨਿਗਮ ਦੇ ਨਵੇਂ ਕਮਿਸ਼ਨਰ ਕਰਣੇਸ਼ ਸ਼ਰਮਾ ਲਈ ਬੀਤੇ ਦਿਨ ਉਸ ਸਮੇਂ ਅਜੀਬ ਸਥਿਤੀ ਬਣ ਗਈ ਜਦੋਂ ਉਨ੍ਹਾਂ ਦੇ ਕਮਰੇ 'ਚ ਅਚਾਨਕ ਨਿਗਮ ਦਾ ਇਕ ਠੇਕੇਦਾਰ ਨੇ ਆ ਕੇ ਸੁਸਾਈਡ ਕਰਨ ਦੀ ਧਮਕੀ ਦੇ ਦਿੱਤੀ। ਦਰਅਲ ਉਨ੍ਹਾਂ ਦੇ ਕਮਰੇ 'ਚ ਠੇਕੇਦਾਰ ਸਤਪਾਲ ਨੇ ਆ ਕੇ ਨਿਗਮ ਕਮਿਸ਼ਨਰ ਨੂੰ ਸੁਸਾਈਡ ਕਰਨ ਦੀ ਧਮਕੀ ਦਿੰਦੇ ਹੋਏ ਦੱਸਿਆ ਕਿ ਨਿਗਮ ਨੇ ਉਸ ਦੀਆਂ ਟਰਾਲੀਆਂ ਦੀ ਪੇਮੈਂਟ ਪਿਛਲੇ ਕਈ ਮਹੀਨਿਆਂ ਤੋਂ ਰੋਕ ਰੱਖੀ ਹੈ, ਜਿਸ ਕਾਰਨ ਉਹ ਆਪਣੀ ਲੇਬਰ ਨੂੰ ਤਨਖਾਹ ਤੱਕ ਨਹੀਂ ਦੇ ਪਾ ਰਿਹਾ।

ਠੇਕੇਦਾਰ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਪੰਜ ਮਹੀਨੇ ਟਰਾਲੀਆਂ ਨਾਲ ਸ਼ਹਿਰ ਦੀ ਸਫਾਈ ਕਰਨ ਦਾ ਠੇਕਾ ਕਰੀਬ 35 ਲੱਖ ਰੁਪਏ 'ਚ ਲਿਆ ਸੀ, ਜਿਸ ਦੀ ਵੀ ਪੇਮੈਂਟ ਹਾਲੇ ਤੱਕ ਨਿਗਮ ਨੇ ਨਹੀਂ ਕੀਤੀ। ਉਸ ਦੇ ਬਾਅਦ ਪਿਛਲੇ ਸਾਲ ਅਗਸਤ ਤੋਂ ਇਸ ਸਾਲ ਅਪ੍ਰੈਲ ਤੱਕ ਵੀ ਉਸ ਨੇ 9 ਟਰਾਲੀਆਂ ਚਲਾਈਆਂ, ਜਿਸ 'ਚ ਡਰਾਈਵਰ ਅਤੇ ਲੇਬਰ ਦੇ ਕਈ ਕਰਮਚਾਰੀ ਵੀ ਸ਼ਾਮਲ ਹਨ। ਇਸ ਕੰਮ 'ਤੇ ਵੀ ਉਸ ਦਾ ਲੱਖਾਂ ਰੁਪਏ ਖਰਚ ਹੋਇਆ ਪਰ ਹਾਲੇ ਤੱਕ ਨਿਗਮ ਨੇ ਉਸ ਨੂੰ 5 ਪੈਸੇ ਦੀ ਵੀ ਪੇਮੈਂਟ ਨਹੀਂ ਕੀਤੀ।

ਇਹ ਵੀ ਪੜ੍ਹੋ:ਨਹੀਂ ਰੁਕ ਰਿਹਾ ਜਲੰਧਰ 'ਚ ਕੋਰੋਨਾ ਦਾ ਕਹਿਰ, 45 ਨਵੇਂ ਮਾਮਲੇ ਆਏ ਸਾਹਮਣੇ

ਠੇਕੇਦਾਰ ਸਤਪਾਲ ਨੇ ਦੱਸਿਆ ਕਿ ਉਸ ਦੇ ਬੇਟੇ ਦੇ ਨਾਂ 'ਤੇ ਜੋ ਫਰਮ ਚੱਲ ਰਹੀ ਹੈ, ਉਸ ਫਰਮ ਤੋਂ ਸਾਬਕਾ ਕਮਿਸ਼ਨਰ ਸ਼੍ਰੀ ਲਾਕੜਾ ਨੇ ਵਾਲਮੀਕਿ ਜਯੰਤੀ ਅਤੇ ਕਈ ਹੋਰ ਤਿਉਹਾਰ ਾਂ 'ਤੇ ਕਾਫੀ ਕੰਮ ਕਰਵਾਇਆ ਅਤੇ ਕੋਰੋਨਾ ਵਾਇਰਸ ਦੇ ਦਿਨਾਂ 'ਚ ਵੀ ਉਸ ਦੀ ਫਰਮ ਨੇ ਦਿਨ-ਰਾਤ ਇਕ ਕਰਕੇ ਸਫਾਈ ਦਾ ਕੰਮ ਕੀਤਾ ਹੈ ਪਰ ਹੁਣ ਮੇਅਰ ਦੇ ਕਹਿਣ 'ਤੇ ਉਸ ਦੀ ਪੇਮੈਂਟ ਰੋਕੀ ਗਈ ਹੈ, ਜਿਸ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇ, ਨਹੀਂ ਤਾਂ ਉਹ ਕੁਝ ਖਾ ਲਵੇਗਾ।

ਜ਼ਿਕਰਯੋਗ ਹੈ ਕਿ ਇਹ ਘਟਨਾ ਉਸ ਸਮੇਂ ਹੋਈ ਜਦੋਂ ਨਿਗਮ ਯੂਨੀਅਨ ਦੇ ਨੇਤਾ ਬੰਟੂ ਸੱਭਰਵਾਲ ਆਪਣੇ ਦੂਸਰੇ ਸਾਥੀਆਂ ਸਮੇਤ ਨਵੇਂ ਨਿਗਮ ਕਮਿਸ਼ਨਰ ਦਾ ਸਵਾਗਤ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਸਿਹਤ ਅਫ਼ਸਰ ਡਾਕਟਰ ਸ਼੍ਰੀ ਕ੍ਰਿਸ਼ਨ ਸ਼ਰਮਾ ਵੀ ਕਮਿਸ਼ਨਰ ਦਫਤਰ 'ਚ ਮੌਜੂਦ ਸਨ। ਬਾਅਦ 'ਚ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਠੇਕੇਦਾਰ ਸਤਪਾਲ ਨੂੰ ਆਪਣੇ ਕਮਰੇ 'ਚ ਲਿਜਾ ਕੇ ਸਮਝਾਇਆ।
ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ


shivani attri

Content Editor

Related News