ਗੁਰੂ ਰਵਿਦਾਸ ਮੇਲੇ ਨੂੰ ਪਲਾਸਟਿਕ ਫ੍ਰੀ ਬਣਾਏਗਾ ਨਿਗਮ

02/04/2020 12:57:23 PM

ਜਲੰਧਰ (ਖੁਰਾਣਾ)— ਨਗਰ ਨਿਗਮ ਨੇ ਕੁਝ ਮਹੀਨੇ ਪਹਿਲਾਂ ਲੱਗੇ ਸਿੱਧ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਫ੍ਰੀ ਕਰਕੇ ਕਾਫੀ ਪ੍ਰਸ਼ੰਸਾ ਖੱਟੀ ਸੀ ਅਤੇ ਉਸ ਮੇਲੇ ਦੌਰਾਨ ਲੰਗਰ ਲਾਉਣ ਵਾਲੀਆਂ ਜ਼ਿਆਦਾਤਰ ਸੰਸਥਾਵਾਂ ਨੇ ਪਲਾਸਟਿਕ ਦੇ ਡਿਸਪੋਜ਼ੇਬਲ ਦੀ ਵਰਤੋਂ ਨਾ ਕਰਕੇ ਦੂਜੀ ਕ੍ਰਾਕਰੀ ਦੀ ਵਰਤੋਂ ਕੀਤੀ ਸੀ।

ਹੁਣ ਨਗਰ ਨਿਗਮ ਨੇ ਉਸੇ ਤਰਜ 'ਤੇ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਮੌਕੇ ਲੱਗਣਵਾਲੇ ਮੇਲੇ ਨੂੰ ਵੀ ਪਲਾਸਟਿਕ ਫ੍ਰੀ ਬਣਾਉਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ। ਨਗਰ ਨਿਗਮ ਦੀ ਐਡੀਸ਼ਨਲ ਕਮਿਸ਼ਨਰ ਬਬੀਤਾ ਕਲੇਰ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਮੌਕੇ ਨਿਕਲਣ ਵਾਲੀ ਸ਼ੋਭਾ ਯਾਤਰਾ ਅਤੇ ਪੂਰੇ ਮੇਲਾ ਇਲਾਕੇ ਨੂੰ ਪਲਾਸਟਿਕ ਫ੍ਰੀ ਰੱਖਣ 'ਚ ਸਾਰੀਆਂ ਸੰਸਥਾਵਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸੋਢਲ ਮੇਲੇ ਦੌਰਾਨ ਲੱਗਣ ਵਾਲੇ ਲੰਗਰਾਂ 'ਚ ਸਟੀਲ ਦੇ ਭਾਂਡਿਆਂ ਅਤੇ ਬਾਇਓਡੀਗ੍ਰੇਡੇਬਲ ਡਿਸਪੋਜ਼ੇਬਲ ਦੀ ਵਰਤੋਂ ਕੀਤੀ ਗਈ, ਉਸੇ ਤਰ੍ਹਾਂ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਦੇ ਸਮਾਗਮਾਂ ਅਤੇ ਸ਼ੋਭਾ ਯਾਤਰਾ 'ਚ ਹੋਣਾ ਚਾਹੀਦਾ ਹੈ, ਜਿਸ 'ਚ ਨਿਗਮ ਪੂਰਾ ਸਹਿਯੋਗ ਕਰੇਗਾ ਅਤੇ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾਵੇਗੀ।

2 ਥਾਵਾਂ 'ਤੇ ਲੱਗਣਗੇ ਬੀਬੀਆਂ ਦੀ ਹੱਟੀ ਦੇ ਕਾਊਂਟਰ
ਐਡੀਸ਼ਨਲ ਕਮਿਸ਼ਨਰ ਬਬੀਤਾ ਕਲੇਰ ਨੇ ਦੱਸਿਆ ਕਿ ਪਲਾਸਟਿਕ ਦੇ ਕਈ ਬਦਲ ਨਗਰ ਨਿਗਮ 'ਚ ਸਥਿਤ ਬੀਬੀਆਂ ਦੀ ਹੱਟੀ 'ਚ ਮੌਜੂਦ ਹਨ। ਇਸ ਦੁਕਾਨ ਦੇ 2 ਕਾਊਂਟਰ ਨਿਗਮ ਵਲੋਂ ਬੂਟਾ ਮੰਡੀ ਦੇ ਸਰਕਾਰੀ ਸਕੂਲ ਅਤੇ 120 ਫੁੱਟੀ ਰੋਡ 'ਤੇ ਨਿਗਮ ਦੇ ਜ਼ੋਨ ਦਫ਼ਤਰ 'ਚ ਵੀ ਲਾਏ ਜਾ ਰਹੇ ਹਨ ਜਿੱਥੇ ਬਾਇਓਡੀਗ੍ਰੇਡੇਬਲ ਕ੍ਰਾਕਰੀ, ਪੱਤਲ, ਕੱਪੜੇ ਦੇ ਥੈਲੇ ਆਦਿ ਮਿਲ ਸਕਣਗੇ।

shivani attri

This news is Content Editor shivani attri