ਹਾਈ ਕੋਰਟ ਤੋਂ ਰਾਹਤ ਲਈ 1.44 ਕਰੋੜ ਨਾਲ ਸੀ. ਈ. ਟੀ. ਪੀ. ਅਪਗ੍ਰੇਡ ਕਰ ਰਹੀ ਲੈਦਰ ਇੰਡਸਟਰੀ

02/20/2020 5:45:53 PM

ਜਲੰਧਰ— ਹਾਈ ਕੋਰਟ ਆਦੇਸ਼ 'ਤੇ ਸੀਲਿੰਗ ਝੱਲ ਰਹੀ ਜਲੰਧਰ ਦੀ ਮਾਸਿਕ 100 ਕਰੋੜ ਦੇ ਟਰਨਓਵਰ ਵਾਲੀ ਇੰਡਸਟਰੀ ਨੇ ਰਾਹਤ ਦੀ ਆਸ ਲੈ ਕੇ ਨਵਾਂ ਕਦਮ ਚੁੱਕਿਆ ਹੈ। ਇੰਡਸਟਰੀ ਦੀ ਪੰਜਾਬ ਐਫਲੂਐਂਟ ਟ੍ਰੀਟਮੈਂਟ ਸੋਸਾਇਟੀ 1.44 ਕਰੋੜ ਰੁਪਏ ਖਰਚ ਕਰਕੇ ਕਾਮਨ ਐਫਲੁਐਂਟ ਟ੍ਰੀਟਮੈਂਟ ਪਲਾਂਟ (ਸੀ. ਈ. ਟੀ. ਪੀ) ਨੂੰ ਅਪਗ੍ਰੇਡ ਕਰੇਗੀ। ਇਸ ਦਾ ਟੈਂਡਰਿੰਗ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਹੈ। ਕੰਪਨੀਆਂ ਤੋਂ ਇਹ ਕੰਮ ਪੂਰਾ ਕਰਵਾਉਣ ਲਈ 26 ਫਰਵਰੀ ਤੱਕ ਬਿਡ ਮੰਗੀ ਹੈ। ਜੋ ਕੰਪਨੀ ਟੈਂਡਰ ਲਵੇਗੀ, ਉਸ ਨੂੰ 42 ਦਿਨ ਦੇ ਅੰਦਰ ਨਿਰਮਾਣ ਸ਼ੁਰੂ ਕਰਨਾ ਹੋਵੇਗਾ। ਲੈਦਰ ਕੰਪਲੈਕਸ 'ਚ ਮੌਜੂਦ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਸਾਰੇ ਟੈਨਰੀਜ਼ ਵਾਲੇ ਖੁਦ ਚਾਲੂ ਕਰਦੇ ਹਨ। ਪੰਜਾਬ ਦੇ ਪਾਲਿਊਸ਼ਨ ਕੰਟਰੋਲ ਬੋਰਡ ਨੇ ਇਸ ਦੇ ਸੰਚਾਲਨ 'ਤੇ ਅਸੰਤੁਸ਼ਟੀ ਜ਼ਾਹਰ ਕੀਤੀ ਸੀ। ਹਾਈ ਕੋਰਟ ਨੇ ਵਿਚਾਰ ਅਧੀਨ ਇਕ ਜਨਹਿਤ ਪਟੀਸ਼ਨ ਦੀ ਸੁਣਵਾਈ 'ਚ ਪਾਲਿਊਸ਼ਨ ਕੰਟਰੋਲ ਬੋਰਡ ਦੀ ਅਸੰਤੁਸ਼ਟੀ ਦੇ ਚਲਦਿਆਂ ਪਲਾਂਟ 'ਤੇ ਸਵਾਲ ਖੜ੍ਹੇ ਹੋਏ। ਇਸ 'ਤੇ ਹਾਈ ਕੋਰਟ ਦੇ ਆਦੇਸ਼ 'ਤੇ ਬਣੀ ਮਾਨੀਟਰਿੰਗ ਕਮੇਟੀ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਦੇਖਰੇਖ 'ਚ ਪਲਾਂਟ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਦੇ ਬਾਅਦ ਪਾਲਿਊਸ਼ਨ ਕੰਟਰੋਲ ਬੋਰਡ ਤੋਂ ਨੌ ਔਬਜੈਕਸ਼ਨ ਲੈਟਰ ਜਾਰੀ ਹੋਣ ਤੋਂ ਬਾਅਦ ਹਾਈ ਕੋਰਟ ਤੋਂ ਸੀਲਿੰਗ ਖੋਲ੍ਹਣ ਦੀ ਅਪੀਲ ਕੀਤੀ ਜਾਵੇਗੀ। 

ਅਜੇ ਜੋ ਪਲਾਂਟ ਪਾਮੀ ਸਾਫ ਕਰਦਾ ਹੈ, ਉਸ ਨੂੰ ਕਾਲਾ ਸੰਘਿਆ ਡ੍ਰੇਨ 'ਚ ਸੁੱਟ ਦਿੱਤਾ ਜਾਂਦਾ ਹੈ। ਹੁਣ ਇਹ ਪਾਣੀ ਸੁੱਟਣ ਤੋਂ ਪਹਿਲਾਂ ਸਪੈਸ਼ਲ ਚੈਂਬਰ 'ਚ ਜਮ੍ਹਾ ਹੋਵੇਗਾ। ਯੋਜਨਾ ਤਹਿਤ ਪੈਨਲ ਰੂਮ, ਮਿਕਸਿੰਗ ਟੈਂਕ, ਸੀ. ਆਈ. ਟੀ. ਪੀ. ਤੋਂ ਐੱਸ. ਟੀ. ਪੀ. ਤੱਕ ਡੀ. ਆਈ. ਪਾਈਪ, ਗ੍ਰੇਵਿਟੀ ਲਾਈਨ ਦੀ ਸਥਾਪਨੀ ਹੋਵੇਗੀ, ਜੋ ਮਿਕਸਿੰਗ ਟੈਂਕ ਤੋਂ ਕਾਲਾ ਸੰਘਿਆ ਡ੍ਰੇਨ ਤੱਕ ਜਾਵੇਗੀ।

shivani attri

This news is Content Editor shivani attri