ਗਿੱਕੀ ਕਤਲਕਾਂਡ : ਕਾਤਲ ਪ੍ਰਿੰਸ ਨਰੂਲਾ ਨੇ ਕੀਤਾ ਸਰੰਡਰ

11/24/2019 4:32:51 PM

ਜਲੰਧਰ : ਗਿੱਕੀ ਹੱਤਿਆਕਾਂਡ ਵਿਚ ਹਾਈਕੋਰਟ ਵੱਲੋਂ ਸਜ਼ਾ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਫਰਾਰ ਚੱਲ ਰਹੇ ਆਦਰਸ਼ ਨਗਰ ਦੇ ਰਹਿਣ ਵਾਲੇ ਬਿਜਨੈਸਮੈਨ ਅਮਰਪ੍ਰੀਤ ਸਿੰਘ ਉਫਰ ਪ੍ਰਿੰਸ ਨਰੂਲਾ ਨੇ ਗੁਰਦਾਸਪੁਰ ਦੀ ਅਦਾਤਲ ਵਿਚ ਸਰੰਡਰ ਕਰ ਦਿੱਤਾ ਹੈ। ਪ੍ਰਿੰਸ ਨੂੰ ਹੁਸ਼ਿਆਰਪੁਰ ਜੇਲ ਵਿਚ ਸ਼ਿਫਟ ਕੀਤਾ ਗਿਆ ਹੈ। ਫਰਾਰ ਚੱਲ ਰਹੇ ਐਡਵੋਕੇਟ ਅਮਰਦੀਪ ਸਿੰਘ ਉਰਫ ਸੰਨੀ ਸਚਦੇਵਾ ਦੇ ਪਰਿਵਾਰ ਦਾ ਦਾਅਵਾ ਹੈ ਕਿ ਸਜ਼ਾ ਖਿਲਾਫ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕੀਤੀ ਗਈ ਸੀ ਅਤੇ ਉਥੋਂ ਰਾਹਤ ਮਿਲ ਗਈ ਹੈ। ਤੀਜੇ ਕਾਤਲ ਹੋਟਲਿਅਰ ਜਸਦੀਪ ਸਿੰਘ ਜੱਸੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਬੇਟਾ ਦਿੱਲੀ ਵਿਚ ਹੈ। ਥਾਣਾ ਡਿਵੀਜ਼ਨ ਨੰਬਰ-6 ਦੇ ਐਸ.ਐਸ.ਚ. ਸਰਜੀਤ ਸਿੰਘ ਗਿੱਲ ਨੇ ਕਿਹਾ ਕਿ ਦੋਸ਼ੀ ਵੱਲੋਂ ਸਰੰਡਰ ਕਰਨ ਨੂੰ ਲੈ ਕੇ ਉਨ੍ਹਾਂ ਕੋਲ ਕੋਈ ਲੈਟਰ ਨਹੀਂ ਆਇਆ ਹੈ। ਪੁਲਸ ਸੋਮਵਾਰ ਨੂੰ ਹੁਸ਼ਿਆਰਪੁਰ ਜੇਲ ਪ੍ਰਸ਼ਾਸਨ ਨੂੰ ਲੈਟਰ ਲਿੱਖ ਕੇ ਪਤਾ ਕਰੇਗੀ ਕਿ ਦੋਸ਼ੀ ਅਮਨਪ੍ਰੀਤ ਉਨ੍ਹਾਂ ਦੀ ਜੇਲ ਵਿਚ ਬੰਦ ਹੈ ਜਾਂ ਨਹੀਂ।

ਉਥੇ ਹੀ ਸਾਢੇ 8 ਸਾਲ ਤੋਂ ਜੇਲ ਵਿਚ ਬੰਦ ਗੋਬਿੰਦ ਨਗਰ ਦਾ ਰਾਮ ਸਿਮਰਨ ਸਿੰਘ ਮੱਕੜ ਉਰਫ ਪ੍ਰਿੰਸ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਿਹਾ ਹੈ। ਪ੍ਰਿੰਸ ਮੱਕੜ ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਦਾ ਭਤੀਜਾ ਹੈ। ਦੱਸ ਦੇਈਏ ਕਿ 20 ਅਪ੍ਰੈਸਲ 2011 ਨੁੰ ਮਾਡਲ ਟਾਊਨ ਵਿਚ ਹੋਟਲ ਸੇਖੋਂ ਗਰੈਂਡ ਦੇ ਮਾਲਕ ਗੁਰਕੀਰਤ ਸਿੰਘ ਗਿੱਕੀ ਦੀ ਪਿੱਠ ਵਿਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ।
 


cherry

Content Editor

Related News