ਜਲੰਧਰ: ਪੁਲਸ ਨੇ 4 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

12/06/2019 4:21:19 PM

ਜਲੰਧਰ (ਸੋਨੂੰ, ਸ਼ੋਰੀ): ਪੰਜਾਬ 'ਚ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ 'ਚ ਧੱਕਣ 'ਚ ਪਾਕਿਸਤਾਨ ਅਜੇ ਵੀ ਕੰਮ ਕਰ ਰਿਹਾ ਹੈ। ਅਜਿਹੇ ਹੀ ਮਾਮਲੇ 'ਚ ਫਿਰੋਜ਼ਪੁਰ ਬਾਰਡਰ ਕੋਲ ਹੈਰੋਇਨ ਲਿਆ ਕੇ ਦਿਹਾਤ ਇਲਾਕੇ 'ਚ ਵੇਚਣ ਦੀ ਫਿਰਾਕ 'ਚ ਹੈਰੋਇਨ ਅਤੇ ਪਿਸਤੌਲ ਲੈ ਕੇ ਘੁੰਮਣ ਵਾਲੇ 2 ਨੌਜਵਾਨਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਸ਼ਾਹਕੋਟ ਦੇ ਐੱਸ. ਐੱਚ. ਓ. ਸੁਰਿੰਦਰ ਕੁਮਾਰ ਪੁਲਸ ਪਾਰਟੀ ਨਾਲ ਸੈਦਪੁਰ ਝਿੜੀ ਕੋਲ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿ ਇਕ ਮੋਟਰਸਾਈਕਲ ਨੰ. ਪੀ. ਬੀ. 05 ਐਕਸ 0682 'ਤੇ ਸਵਾਰ 2 ਸ਼ੱਕੀ ਨੌਜਵਾਨਾਂ ਨੂੰ ਰੋਕਿਆ। ਮੌਕੇ 'ਤੇ ਡੀ. ਐੱਸ. ਪੀ ਸ਼ਾਹਕੋਟ ਪਿਆਰਾ ਸਿੰਘ ਦੀ ਹਾਜ਼ਰੀ 'ਚ ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੇ ਮੁਲਜ਼ਮ ਗੁਰਵਿੰਦਰ ਸਿੰਘ (23) ਪੁੱਤਰ ਸੁਖਦੇਵ ਸਿੰਘ ਵਾਸੀ ਚੰਗਾਲੀ ਕਦੀਮ ਜ਼ਿਲਾ ਫਿਰੋਜ਼ਪੁਰ ਦੇ ਬੈਗ ਦੀ ਤਲਾਸ਼ੀ ਲਈ ਤਾਂ 900 ਗ੍ਰਾਮ ਹੈਰੋਇਨ ਅਤੇ ਸਰੀਰ ਦੀ ਤਲਾਸ਼ੀ ਲੈਣ 'ਤੇ ਬੈਲਟ ਨਾਲ ਲੱਗਾ ਇਕ ਦੇਸੀ ਪਿਸਤੌਲ 315 ਬੋਰ, 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ।

ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਪੁਲਸ ਨੇ ਦੂਜੇ ਮੁਲਜ਼ਮ ਜਗਦੀਸ਼ ਸਿੰਘ (22) ਪੁੱਤਰ ਨਿੰਦਰ ਸਿੰਘ ਵਾਸੀ ਪਿੰਡ ਗੱਟੀ ਰਾਜੋਕੇ ਦੀ ਤਲਾਸ਼ੀ ਦੌਰਾਨ ਜੇਬ 'ਚੋਂ 200 ਗਰਾਮ ਹੈਰੋਇਨ ਬਰਮਾਦ ਕੀਤੀ ਹੈ। ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਗੁਰਵਿੰਦਰ ਸਿੰਘ ਖਿਲਾਫ ਪਹਿਲਾਂ ਵੀ 2 ਕੇਸ ਦਰਜ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ. ਪੀ. ਹੈੱਡਕੁਆਰਟਰ ਰਵਿੰੰਦਰਪਾਲ ਸਿੰਘ ਸੰਧੂ, ਐੱਸ. ਪੀ. (ਡੀ.) ਸਰਬਜੀਤ ਸਿੰਘ, ਡੀ. ਐੱਸ. ਪੀ. (ਡੀ) ਰਣਜੀਤ ਸਿੰਘ, ਡੀ. ਐੱਸ. ਪੀ. ਸ਼ਾਹਕੋਟ ਪਿਆਰਾ ਸਿੰਘ, ਡੀ. ਐੱਸ. ਪੀ. ਹੈੱਡਕੁਆਰਟਰ ਸੁਰਿੰਦਰਪਾਲ ਸਿੰਘ, ਐੱਸ. ਐੱਚ. ਓ. ਸ਼ਾਹਕੋਟ ਸੁਰਿੰਦਰ ਕੁਮਾਰ, ਸੀ. ਆਈ. ਏ. ਓ. ਇੰਚਾਰਜ ਸ਼ਿਵ ਕੁਮਾਰ ਆਦਿ ਮੌਜੂਦ ਸਨ।

ਇਕੱਠੇ ਪੜ੍ਹਾਈ ਦੌਰਾਨ ਇਕੱਠੇ ਬਣੇ ਸਮੱਗਲਰ
ਉਥੇ ਇਹ ਵੀ ਪਤਾ ਲੱਗਾ ਹੈ ਕਿ ਗੁਰਵਿੰਦਰ ਸਿੰਘ ਅਤੇ ਜਗਦੀਸ਼ ਦੋਵੇਂ ਇਕੱਠੇ ਪੜ੍ਹਾਈ ਕਰਦੇ ਸਨ। ਸ਼ੁਰੂ ਤੋਂ ਹੀ ਗੁਰਵਿੰਦਰ ਪੈਸੇ ਕਮਾਉਣ ਦੇ ਚੱਕਰ 'ਚ ਗਲਤ ਰਾਹ 'ਤੇ ਚਲਣ ਲੱਗਾ ਅਤੇ ਉਸ ਨੇ ਜਗਦੀਸ਼ ਨੂੰ ਲਾਲਚ ਦੇ ਕੇ ਇਸ ਧੰਦੇ 'ਚ ਫਸਾ ਦਿੱਤਾ ਕਿ ਉਹ ਜਲਦੀ ਅਮੀਰ ਹੋ ਜਾਵੇਗਾ। ਜਗਦੀਸ਼ ਆਰਮੀ 'ਚ ਭਰਤੀ ਹੋਣ ਦੀ ਤਿਆਰੀ 'ਚ ਸੀ । ਗੁਰਵਿੰਦਰ ਸਿੰਘ ਜੇਲ 'ਚ ਰਹਿ ਕੇ ਨਸ਼ਾ ਸਮੱਗਲਰਾਂ ਨਾਲ ਚੰਗੇ ਸਬੰਧ ਬਣਾਉਣ ਲੱਗਾ ਸੀ।

Shyna

This news is Content Editor Shyna