ਜਲੰਧਰ ਦੇ ਡੀ. ਸੀ. ਦਫ਼ਤਰ ’ਚ ਹੰਗਾਮਾ, ਮੈਡੀਕਲ ਟੀਮ ਨਾਲ ਉਲਝੇ ਲੋਕ

12/23/2020 3:55:01 PM

ਜਲੰਧਰ (ਚੋਪੜਾ)— ਜਲੰਧਰ ਦੇ ਡੀ. ਸੀ. ਦਫ਼ਤਰ (ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ) ਦੇ ਅੰਦਰ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਲੋਕਾਂ ਨੇ ਬਿਨਾਂ ਕੋਵਿਡ ਟੈਸਟ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਮੈਡੀਕਲ ਟੀਮ ਚਾਹ ਕੇ ਵੀ ਲੋਕਾਂ ਦੇ ਟੈਸਟ ਨਹੀਂ ਕਰ ਸਕੀ। 

ਇਹ ਵੀ ਪੜ੍ਹੋ : ਕੇਂਦਰ ਖ਼ਿਲਾਫ਼ ਡਟੀਆਂ ਕਿਸਾਨ ਜਥੇਬੰਦੀਆਂ ਦੇ ਹੱਕ ’ਚ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ

ਮਿਲੀ ਜਾਣਕਾਰੀ ਮੁਤਾਬਕ ਡੀ. ਸੀ. ਦਫ਼ਤਰ ਦੇ ਐਂਟਰੀ ਗੇਟ ਤੋਂ ਕੁਝ ਲੋਕ ਕੰੰਮ ਦੇ ਸਿਲਸਿਲੇ ’ਚ ਅੰਦਰ ਜਾ ਰਹੇ ਸਨ ਤਾਂ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਰੋਕ ਲਿਆ। ਟੈਸਟ ਲਈ ਰੋਕਣ ’ਤੇ ਇਹ ਲੋਕ ਟੀਮ ਨਾਲ ਉਲਝ ਗਏ। ਖ਼ੁਦ ਨੂੰ ਲੋਕ ਭਲਾਈ ਪਾਰਟੀ ਦੇ ਮੈਂਬਰ ਦੱਸ ਰਹੇ ਇਨ੍ਹਾਂ ਲੋਕਾਂ ਨੇ ਜੰਮ ਕੇ ਹੰਗਾਮਾ ਕੀਤਾ ਅਤੇ ਕਿਹਾ ਕਿ ਜੇਕਰ ਸਹੀ ’ਚ ਟੈਸਟ ਕਰਨੇ ਹਨ ਤਾਂ ਲੋਕ ਫੀਲਡ ’ਚ ਜਾ ਕੇ ਗਲੀ ਮੁਹੱਲਿਆਂ ’ਚ ਟੈਸਟ ਕਰਨ। ਸਰਕਾਰੀ ਦਫ਼ਤਰ ’ਚ ਟੈਸਟ ਕਰਨ ਦੇ ਨਾਂ ’ਤੇ ਸਿਰਫ਼ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ þ। ਇਸ ਦੇ ਬਾਅਦ ਬਿਨਾਂ ਟੈਸਟ ਕਰਵਾਏ ਡੀ. ਸੀ. ਦਫ਼ਤਰ ’ਚ ਦਾਖ਼ਲ ਹੋ ਗਏ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ, ਆਖ ਦਿੱਤੀ ਡੂੰਘੀ ਗੱਲ

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਪਲੈਕਸ ’ਚ ਅੰਦਰ ਆਉਣ ਵਾਲੇ ਹਰ ਇਕ ਵਿਅਕਤੀ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ þ। ਇਹ ਹਰ ਇਕ ਲਈ ਜ਼ਰੂਰੀ ਹੈ। 

ਇਹ ਵੀ ਪੜ੍ਹੋ :  ਹੁਣ ਪਠਾਨਕੋਟ ’ਚ ਸ਼ਰਮਸਾਰ ਹੋਈ ਇਨਸਾਨੀਅਤ, ਨਾਬਾਲਗ ਕੁੜੀ ਨਾਲ ਗੈਂਗਰੇਪ

shivani attri

This news is Content Editor shivani attri