ਮੁਫਤ ਰਾਸ਼ਨ ਵੰਡਣ ਦੇ ਬਹਾਨੇ ਡੋਰ-ਟੂ-ਡੋਰ ਪਹੁੰਚਾਈ ਜਾ ਰਹੀ ਸ਼ਰਾਬ

04/25/2020 9:46:37 AM

ਜਲੰਧਰ (ਵਰੁਣ)- ਕਿਲਾ ਮੁਹੱਲਾ ਸਮੇਤ ਕਈ ਇਲਾਕਿਆਂ 'ਚ ਸ਼ਰਾਬ ਸਮਗਲਰ ਮੁਫਤ ਰਾਸ਼ਨ ਵੰਡਣ ਦੇ ਬਹਾਨੇ ਡੋਰ-ਟੂ-ਡੋਰ ਸ਼ਰਾਬ ਸਪਲਾਈ ਕਰ ਰਹੇ ਹਨ। ਇਲਾਕੇ ਦੇ ਲੋਕਾਂ ਦੀ ਮੰਨੀਏ ਤਾਂ ਇਥੇ ਕੋਰੋਨਾ ਦਾ ਮਰੀਜ਼ ਮਿਲਣ ਤੋਂ ਬਾਅਦ ਉਨ੍ਹਾਂ ਨੇ ਕਈ ਰਸਤੇ ਬੰਦ ਕੀਤੇ ਸਨ ਪਰ ਸਮਗਲਰ ਬੈਰੀਕੇਟਸ ਨੂੰ ਹਟਾ ਕੇ ਇਲਾਕੇ 'ਚ ਸ਼ਰਾਬ ਦੀ ਸਮਗਲਿੰਗ ਕਰ ਰਹੇ ਹਨ ।

ਇਹ ਵੀ ਪੜ੍ਹੋ: ਹਸਪਤਾਲ 'ਚ ਭੰਗੜਾ ਪਾਉਂਦੇ ਦਿਸੇ OSD ਕੋਰੋਨਾ ਪੀੜਤ ਵਾਲੀਆ, 'ਟਿਕ-ਟਾਕ' 'ਤੇ ਵੀਡੀਓ ਹੋਈ ਵਾਇਰਲ

ਸਥਾਨਕ ਲੋਕਾਂ ਨੇ ਦੱਸਿਆ ਕਿ ਇਲਾਕੇ ਦੇ ਪੇਸ਼ੇਵਰ ਸ਼ਰਾਬ ਸਮਗਲਰ ਦਾ ਅੱਡਾ ਹੁਸ਼ਿਆਰ ਪੁਰ ਚੌਕ ਨੇੜੇ ਗੋਦਾਮ ਹੈ। ਇਥੋਂ ਸ਼ਰਾਬ ਦੀਆਂ ਪੇਟੀਆਂ ਗੱਡੀ 'ਚ ਰੱਖ ਕੇ ਪਹਿਲਾਂ ਤਾਂ ਸੁੰਨਸਾਨ ਜਗ੍ਹਾ 'ਤੇ ਖੜ੍ਹੀ ਕਰ ਦਿੰਦੇ ਹਨ, ਜਿਸ ਤੋਂ ਬਾਅਦ ਬੋਤਲਾਂ ਨੂੰ ਐਕਟਿਵਾ ਵਿਚ ਲੁੱਕਾ ਕੇ ਕੁਝ ਰਾਸ਼ਨ ਦਾ ਸਾਮਾਨ ਵੀ ਰੱਖ ਲੈਂਦੇ ਹਨ। ਇਸ ਦੀ ਆੜ 'ਚ ਘਰ-ਘਰ ਸ਼ਰਾਬ ਸਪਲਾਈ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਨੇ ਸਮਗਲਰਾਂ ਵੱਲੋਂ ਹਟਾਏ ਬੈਰਿਕੇਟਸ ਦੋਬਾਰਾ ਲਗਾਏ ਪਰ ਹਰ ਵਾਰ ਸਮਗਲਰ ਬੈਰੀਕੇਟਸ ਹਟਾ ਦਿੰਦੇ ਹਨ, ਜਿਸ ਨਾਲ ਇਲਾਕੇ ਵਿਚ ਕੋਰੋਨਾ ਵਾਇਰਸ ਫੈਲਣ ਦਾ ਵੀ ਡਰ ਹੈ । ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੂੰ ਆਇਸੋਲੇਟ ਵੀ ਕੀਤਾ ਗਿਆ ਸੀ ਪਰ ਉਸਦੇ ਬਾਵਜੂਦ ਉਹ ਸ਼ਰਾਬ ਵੇਚ ਰਿਹਾ ਹੈ ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਕਰਫਿਊ ਦੌਰਾਨ ਕੁਟੀਆ ਦੇ ਸੰਚਾਲਕ 'ਤੇ ਲੁਟੇਰਿਆਂ ਵੱਲੋਂ ਜਾਨਲੇਵਾ ਹਮਲਾ

ਰਾਜੂ ਦੀ ਗਿਰਫਤਾਰੀ ਲਈ ਛਾਪੇਮਾਰੀ

ਫਰਾਰ ਚਲ ਰਹੇ ਸ਼ਰਾਬ ਸਮਗਲਰ ਰਾਜੂ ਚੌਹਾਨ ਦੀ ਭਾਲ 'ਚ ਸੀ.ਆਈ. ਏ. ਸਟਾਫ ਨੇ ਛਾਪੇਮਾਰੀ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਲਗਾ। ਪੁਲਸ ਨੇ ਰਾਜ ਨਗਰ 'ਚ ਉਸ ਦੇ ਘਰ ਵਿਚ ਜਾ ਕੇ ਵੀ ਵੇਖਿਆ ਤਾਂ ਉਥੇ ਤਾਲੇ ਹੀ ਲੱਗੇ ਸਨ ਅਤੇ ਕੋਈ ਵੀ ਮੈਂਬਰ ਨਹੀਂ ਮਿਲਿਆ ।ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।


shivani attri

Content Editor

Related News