ਸ਼ੱਕੀ ਵਿਅਕਤੀ ਦੇ ਦਾਖਲ ਹੋਣ ਕਾਰਨ ਮੁਹੱਲਾ ਕੋਟ ਪਕਸ਼ੀਆਂ ''ਚ ਹੰਗਾਮਾ

04/09/2020 10:24:05 AM

ਜਲੰਧਰ (ਵਰੁਣ)— ਮੰਗਲਵਾਰ ਦੀ ਰਾਤ ਮਿਲਾਪ ਚੌਕ ਦੇ ਨਾਲ ਮੁਹੱਲਾ ਕੋਟ ਪਕਸ਼ੀਆਂ 'ਚ ਸ਼ੱਕੀ ਵਿਅਕਤੀ ਦੇ ਦਾਖਲ ਹੋਣ ਦੀ ਸੂਚਨਾ ਮਿਲਦੇ ਹੀ ਹੰਗਾਮਾ ਹੋ ਗਿਆ। ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਡੰਡੇ ਲੈ ਕੇ ਬਾਹਰ ਆ ਗਏ। ਕਰੀਬ 2 ਘੰਟਿਆਂ ਤੱਕ ਲੋਕ ਮੁਹੱਲੇ ਦੇ ਘਰਾਂ ਦੀਆਂ ਛੱਤਾਂ 'ਤੇ ਜਾ ਕੇ ਸ਼ੱਕੀ ਨੂੰ ਲੱਭਦੇ ਰਹੇ ਪਰ ਕੋਈ ਨਹੀਂ ਮਿਲਿਆ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਸ਼ਿਵ ਮੰਦਰ ਕੋਲ ਸਥਿਤ ਇਕ ਘਰ 'ਚੋਂ ਸ਼ੱਕੀ ਆਵਾਜ਼ਾਂ ਆਈਆਂ ਸੀ, ਜਿਸ ਤੋਂ ਬਾਅਦ ਦੋਬਾਰਾ ਝੰਡੇ ਵਾਲੀ ਗਲੀ 'ਚ ਸ਼ੱਕੀ ਨੂੰ ਇਕ ਘਰ ਦੀ ਛੱਤ 'ਤੇ ਦੇਖਿਆ ਗਿਆ। ਲੋਕਾਂ ਨੇ ਪੁਲਸ ਨੂੰ ਵੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ-4 ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਸੀ।

shivani attri

This news is Content Editor shivani attri