ਆਪਣੀਆਂ ਗੱਡੀਆਂ ’ਚ ਡੀਜ਼ਲ ਤੱਕ ਨਹੀਂ ਪੁਆ ਸਕਿਆ ਜਲੰਧਰ ਨਿਗਮ, ਨਹੀਂ ਚੁੱਕਿਆ ਸ਼ਹਿਰ ਦਾ ਕੂੜਾ

07/28/2022 12:39:12 PM

ਜਲੰਧਰ (ਖੁਰਾਣਾ)–ਨਗਰ ਨਿਗਮ ਦਾ ਆਪਣਾ ਬਜਟ 600 ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ ਪਰ ਫਿਰ ਵੀ ਪੈਸਿਆਂ ਦੇ ਮਾਮਲੇ ਵਿਚ ਜਲੰਧਰ ਨਗਰ ਨਿਗਮ ਦੀ ਰੈਪੁਟੇਸ਼ਨ ਜ਼ਿਆਦਾ ਚੰਗੀ ਨਹੀਂ ਹੈ। ਬੁੱਧਵਾਰ ਇਕ ਪੈਟਰੋਲ ਪੰਪ ਮਾਲਕ ਨੇ ਨਿਗਮ ਨੂੰ ਹੋਰ ਉਧਾਰ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਕਾਰਨ ਨਿਗਮ ਆਪਣੀਆਂ ਕੂੜਾ ਢੋਣ ਵਾਲੀਆਂ ਗੱਡੀਆਂ ਵਿਚ ਡੀਜ਼ਲ ਤੱਕ ਨਹੀਂ ਪੁਆ ਸਕਿਆ।
ਇਸ ਦੇ ਨਤੀਜੇ ਵਜੋਂ ਸ਼ਹਿਰ ਵਿਚੋਂ ਅੱਜ ਇਕ ਕਿਲੋ ਵੀ ਕੂੜਾ ਨਹੀਂ ਚੁੱਕਿਆ ਗਿਆ ਅਤੇ ਸਾਰੀਆਂ ਸੜਕਾਂ ਅਤੇ ਡੰਪ ਸਥਾਨਾਂ ’ਤੇ ਕੂੜੇ ਦੇ ਢੇਰ ਲੱਗੇ ਰਹੇ, ਜਿਸ ਕਾਰਨ ਲੋਕ ਕਾਫ਼ੀ ਪਰੇਸ਼ਾਨ ਹੋਏ। ਜ਼ਿਕਰਯੋਗ ਹੈ ਕਿ ਨਿਗਮ ਪਿਛਲੇ ਕੁਝਸਮੇਂ ਤੋਂ ਇਕ ਪ੍ਰਾਈਵੇਟ ਪੈਟਰੋਲ ਪੰਪ ਤੋਂ ਆਪਣੀਆਂ ਗੱਡੀਆਂ ਵਿਚ ਤੇਲ ਪੁਆਉਂਦਾ ਹੈ। ਇਸ ਵਾਰ ਪੈਟਰੋਲ ਪੰਪ ਵੱਲ ਨਿਗਮ ਦੀ ਉਧਾਰੀ 50-60 ਲੱਖ ਰੁਪਏ ਦੇ ਲਗਭਗ ਹੋ ਗਈ, ਜਿਸ ਨੂੰ ਨਿਗਮ ਸਮੇਂ ’ਤੇ ਚੁਕਾ ਨਹੀਂ ਸਕਿਆ ਅਤੇ ਅੱਜ ਪੈਟਰੋਲਪੰਪ ਮਾਲਕ ਨੇ ਨਿਗਮ ਦੀਆਂ ਗੱਡੀਆਂ ਵਿਚ ਪੈਟਰੋਲ ਪੁਆਉਣ ਤੋਂ ਇਨਕਾਰ ਕਰ ਦਿੱਤਾ।

ਇਸ ਨੂੰ ਲੈ ਕੇ ਨਗਰ ਨਿਗਮ ਦੀ ਵਰਕਸ਼ਾਪ ਯੂਨੀਅਨ ਵਿਚ ਕਾਫੀ ਰੋਸ ਪੈਦਾ ਹੋ ਗਿਆ ਕਿਉਂਕਿ ਡਰਾਈਵਰ ਵਰਕਸ਼ਾਪ ਤੋਂ ਆਪਣੀਆਂ ਗੱਡੀਆਂ ਪੈਟਰੋਲ ਪੰਪ ਤੱਕ ਲੈ ਕੇ ਗਏ ਅਤੇ ਇਥੋਂ ਖਾਲੀ ਟੈਂਕੀਆਂ ਲੈ ਕੇ ਵਾਪਸ ਵਰਕਸ਼ਾਪ ਆ ਗਏ। ਖ਼ਾਸ ਗੱਲ ਇਹ ਰਹੀ ਕਿ ਨਿਗਮ ਦੇ ਕਿਸੇ ਅਧਿਕਾਰੀ ਨੇ ਇਸ ਘਟਨਾ ਨੂੰ ਸੰਜੀਦਗੀ ਨਾਲ ਨਹੀਂ ਲਿਆ, ਜਿਸ ਕਾਰਨ ਅੱਜ ਨਿਗਮ ਦੀ ਵਰਕਸ਼ਾਪ ਵਿਚੋਂ ਕੋਈ ਗੱਡੀ ਨਹੀਂ ਨਿਕਲੀ ਅਤੇ ਨਿਗਮ ਦੇ ਡਰਾਈਵਰਾਂ ਨੇ ਰੋਸ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: ਫਗਵਾੜਾ 'ਚ ਇਨਸਾਨੀਅਤ ਸ਼ਰਮਸਾਰ: ਲਾਵਾਰਸ ਥਾਂ ’ਤੇ ਸੁੱਟੀ ਨਵ-ਜਨਮੀ ਬੱਚੀ ਦੀ ਲਾਸ਼, ਕੁੱਤਿਆਂ ਨੇ ਨੋਚ-ਨੋਚ ਖਾਧੀ

PunjabKesari

ਬਰਸਾਤ ਵਿਚ ਭਾਰੀ ਪੈ ਸਕਦੀ ਹੈ ਅਜਿਹੀ ਲਾਪਰਵਾਹੀ

ਨਿਗਮ ਦੀਆਂ ਗੱਡੀਆਂ ਨੂੰ ਪੈਟਰੋਲ ਅਤੇ ਡੀਜ਼ਲ ਨਾ ਮਿਲਣ ਕਾਰਨ ਪਹਿਲਾਂ ਵੀ ਕਈ ਅਜਿਹਾ ਹੋ ਚੁੱਕਾ ਹੈ ਕਿ ਸ਼ਹਿਰ ਦਾ ਕੂੜਾ ਨਹੀਂ ਚੁੱਕਿਆ ਗਿਆ ਪਰ ਇਨ੍ਹੀਂ ਦਿਨੀਂ ਬਰਸਾਤੀ ਸੀਜ਼ਨ ਚੱਲ ਰਿਹਾ ਹੈ ਅਤੇ ਸ਼ਹਿਰ ਪਹਿਲਾਂ ਹੀ ਕੂੜੇ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਅਜਿਹੇ ਵਿਚ ਕੂੜੇ ਦੀ ਲਿਫਟਿੰਗ ਪ੍ਰਤੀ ਲਾਪਰਵਾਹੀ ਅਤੇ ਨਾਲਾਇਕੀ ਕਾਫੀ ਭਾਰੀ ਪੈ ਸਕਦੀ ਹੈ। ਭਾਵੇਂ ਨਿਗਮ ਅਧਿਕਾਰੀ ਇਨ੍ਹੀਂ ਦਿਨੀਂ ਪ੍ਰਾਈਵੇਟ ਗੱਡੀਆਂ ਰਾਹੀਂ ਸ਼ਹਿਰ ਦਾ ਕੂੜਾ ਚੁਕਵਾ ਰਹੇ ਹਨ ਪਰ ਜੇਕਰ ਇਸੇ ਤਰ੍ਹਾਂ ਨਿਗਮ ਦੀਆਂ ਗੱਡੀਆਂ ਦੀ ਹੜਤਾਲ ਰਹੀ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ 3 ਭਗੌੜੇ ਮੁਲਾਜ਼ਮ ਊਨਾ ਤੋਂ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਮਾਡਲ ਟਾਊਨ ਡੰਪ ਨੂੰ ਲੈ ਕੇ ਬਣੀ ਜੁਆਇੰਟ ਐਕਸ਼ਨ ਕਮੇਟੀ

ਇਸ ਦੌਰਾਨ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਡੰਪ ਦਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਇਸ ਮਾਮਲੇ ਵਿਚ ਹੁਣ ਜਸਵਿੰਦਰ ਸਿੰਘ ਰਾਜਾ, ਵਰਿੰਦਰ ਮਲਿਕ ਅਤੇ ਮਨਮੀਤ ਸਿੰਘ ਸੋਢੀ ਆਦਿ ਨੇ ਇਕ ਜੁਆਇੰਟ ਐਕਸ਼ਨ ਕਮੇਟੀ ਬਣਾਈ ਹੈ, ਜਿਸ ਵਿਚ ਆਸ-ਪਾਸ ਦੀਆਂ ਕਾਲੋਨੀਆਂ ਦੀਆਂ ਵੈੱਲਫੇਅਰ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਕਮੇਟੀ ਨੇ ਅੱਜ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਡੰਪ ਨੂੰ ਇਕ ਹਫ਼ਤੇ ਦੇ ਅੰਦਰ ਸ਼ਿਫਟ ਨਾ ਕੀਤਾ ਗਿਆ ਤਾਂ ਸੰਘਰਸ਼ ਦੇ ਅਗਲੇ ਕਦਮ ਦਾ ਐਲਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਪ੍ਰਤੀਨਿਧੀਆਂ ਨੇ ਕਿਹਾ ਕਿ ਮਾਡਲ ਟਾਊਨ ਡੰਪ ਦੀ ਹਾਲਤ ਕਾਫੀ ਵਿਗੜ ਚੁੱਕੀ ਹੈ। ਕਈ ਸਾਲ ਤੋਂ ਇਸ ਨੂੰ ਸ਼ਿਫਟ ਕਰਨ ਲਈ ਮੁੱਖ ਮੰਤਰੀ ਅਤੇ ਹੋਰ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਕਮੇਟੀ ਵਿਚ ਸੁਨੀਲ ਚੋਪੜਾ, ਆਰ. ਕੇ. ਗੰਭੀਰ, ਐੱਸ. ਐੱਸ. ਸਮਲੋਕ, ਵਿਜੇ ਛਾਬੜਾ, ਓਮ ਪ੍ਰਕਾਸ਼ ਗੰਭੀਰ, ਰਤਨ ਭਾਰਤੀ, ਪ੍ਰੋ. ਮਨੋਚਾ, ਸ਼ੰਕਰ ਸਿੰਘ ਜੌਹਲ, ਜਗਦੀਪ ਸਿੰਘ, ਕਰਨਲ ਅਮਰੀਕ ਸਿੰਘ, ਐੱਸ. ਪੀ. ਤੁਲੀ, ਏ. ਐੱਲ. ਚਾਵਲਾ, ਸ਼ਿਵ ਚੌਹਾਨ ਆਦਿ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਪਾਵਰਕਾਮ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ, ਜਾਣੋ ਹੋਰ ਸ਼ਰਤਾਂ ਬਾਰੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News