ਕੋਰੋਨਾ ਨੂੰ ਲੈ ਕੇ ਜਾਣੋ ਜਲੰਧਰ ਜ਼ਿਲ੍ਹੇ ਦੇ ਕੀ ਨੇ ਤਾਜ਼ਾ ਹਾਲਾਤ

06/23/2021 11:00:38 AM

ਜਲੰਧਰ (ਰੱਤਾ)–ਜ਼ਿਲ੍ਹੇ ਵਿਚ ਮੰਗਲਵਾਰ ਨੂੰ ਜਿੱਥੇ 36 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ ਇਲਾਜ ਅਧੀਨ ਮਰੀਜ਼ਾਂ ਵਿਚੋਂ 2 ਹੋਰ ਨੇ ਦਮ ਤੋੜ ਦਿੱਤਾ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਮੰਗਲਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁੱਲ 48 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ 12 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 36 ਮਰੀਜ਼ਾਂ ਵਿਚ ਕੁਝ ਲਾਜਪਤ ਨਗਰ, ਸੋਢਲ ਰੋਡ, ਅਵਤਾਰ ਨਗਰ, ਗੁਰੂ ਨਾਨਕ ਨਗਰ, ਰਹਿਮਾਨਪੁਰ, ਹਜ਼ਾਰਾ, ਕਰਤਾਰਪੁਰ, ਮਕਸੂਦਾਂ, ਸੰਤੋਸ਼ੀ ਨਗਰ, ਫਿਲੌਰ, ਜਮਸ਼ੇਰ ਖਾਸ ਅਤੇ ਖੁਸਰੋਪੁਰ ਸਮੇਤ ਜ਼ਿਲੇ ਦੇ ਹੋਰ ਕਈ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਨ੍ਹਾਂ ਨੇ ਤੋੜਿਆ ਦਮ
75 ਸਾਲਾ ਸੁਖਦੇਵ ਸਿੰਘ
80 ਸਾਲਾ ਸੁੰਦਰ ਰਾਣੀ

ਇਹ ਵੀ ਪੜ੍ਹੋ:  ਸੁਖਮੀਤ ਡਿਪਟੀ ਕਤਲ ਕਾਂਡ 'ਚ ਸਾਹਮਣੇ ਆਈ ਨਵੀਂ ਗੱਲ, ਕਬੱਡੀ ਖਿਡਾਰੀ ਦੀ ਕਾਰ ਦਾ ਨੰਬਰ ਲਾ ਕੇ ਆਏ ਸਨ ਮੁਲਜ਼ਮ

3969 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 86 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਮੰਗਲਵਾਰ 3969 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 86 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 6463 ਹੋਰ ਲੋਕਾਂ ਦੇ ਸੈਂਪਲ ਲਏ।

ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਤਾਜ਼ਾ ਸਥਿਤੀ 
ਹੁਣ ਤੱਕ ਕੁੱਲ ਸੈਂਪਲ-1227648
ਨੈਗੇਟਿਵ ਆਏ-1100363
ਪਾਜ਼ੇਟਿਵ ਆਏ-62515
ਡਿਸਚਾਰਜ ਹੋਏ-60547
ਮੌਤਾਂ ਹੋਈਆਂ-1463
ਐਕਟਿਵ ਕੇਸ-505

ਇਹ ਵੀ ਪੜ੍ਹੋ:  ਜਲੰਧਰ ਦੀ ਇਸ ਬੀਬੀ ਨੇ ਵਿਦੇਸ਼ ’ਚ ਗੱਡੇ ਝੰਡੇ, ਕੈਨੇਡਾ ’ਚ ਮੰਤਰੀ ਬਣ ਕੇ ਚਮਕਾਇਆ ਪੰਜਾਬ ਦਾ ਨਾਂ

ਜ਼ਿਲ੍ਹੇ ਵਿਚ 10113 ਲੋਕਾਂ ਨੇ ਲੁਆਈ ਵੈਕਸੀਨ
ਕੋਰੋਨਾ ਵੈਕਸੀਨ ਮਹਾ-ਮੁਹਿੰਮ ਤਹਿਤ ਮੰਗਲਵਾਰ ਨੂੰ ਜ਼ਿਲ੍ਹੇ ਵਿਚ 10113 ਲੋਕਾਂ ਨੇ ਵੈਕਸੀਨ ਲੁਆਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਜਲੰਧਰ-1 ਜ਼ੋਨ ਵਿਚ 5484, ਜਲੰਧਰ-2 ਵਿਚ 1248, ਫਿਲੌਰ ਵਿਚ 1925, ਨਕੋਦਰ ਵਿਚ 868 ਤੇ ਸ਼ਾਹਕੋਟ ਜ਼ੋਨ ਵਿਚ 588 ਲੋਕਾਂ ਨੇ ਟੀਕਾ ਲੁਆਇਆ।

ਗਰੀਨ ਫੰਗਸ ਕੋਈ ਨਵੀਂ ਬੀਮਾਰੀ ਨਹੀਂ
ਸੈਕਰਡ ਹਾਰਟ ਹਸਪਤਾਲ ਵਿਚ ਇਨਵੇਸਿਵ ਏਸਪਰਜਿਲੋਸਿਸ (ਗਰੀਨ ਫੰਗਸ) ਦਾ ਪੰਜਾਬ ਵਿਚ ਦੂਜਾ ਮਰੀਜ਼ ਮਿਲਣ ਸਬੰਧੀ ਮੰਗਲਵਾਰ ਨੂੰ ਕੀਤੇ ਗਏ ਦਾਅਵੇ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਈ ਡਾਕਟਰਾਂ ਨੇ ਇਹ ਕਿਹਾ ਹੈ ਕਿ ਗਰੀਨ ਫੰਗਸ ਕੋਈ ਨਵੀਂ ਬੀਮਾਰੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਬੀਮਾਰੀ ਤੋਂ ਪੀੜਤ ਕਈ ਮਰੀਜ਼ ਮਿਲ ਚੁੱਕੇ ਹਨ ਅਤੇ ਇਹ ਨੋਟੀਫਾਈਬਲ ਡਿਜ਼ੀਜ਼ ਨਾ ਹੋਣ ਕਾਰਨ ਇਸ ਦੀ ਸੂਚਨਾ ਸਿਹਤ ਮਹਿਕਮੇ ਨੂੰ ਕੋਈ ਨਹੀਂ ਦਿੰਦਾ।

ਇਹ ਵੀ ਪੜ੍ਹੋ: ਜਨਮਦਿਨ ਦਾ ਕੇਕ ਕੱਟਣ ਜਾ ਰਿਹਾ ਸੀ ਸੁਖਮੀਤ, ਇਹ ਨਹੀਂ ਸੀ ਪਤਾ ਕਿ ਮੌਤ ਪਾ ਲਵੇਗੀ ਘੇਰਾ, ਰੇਕੀ ਤੋਂ ਬਾਅਦ ਹੋਇਆ ਕਤਲ

ਵੇਦਾਂਤਾ ਹਸਪਤਾਲ ਦੇ ਡਾ. ਅਰੁਣ ਵਾਲੀਆ ਨੇ ਦੱਸਿਆ ਕਿ ਆਪਣੀ ਪ੍ਰੈਕਟਿਸ ਦੌਰਾਨ ਉਹ ਕਈ ਅਜਿਹੇ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਮਰੀਜ਼ ਨੂੰ ਇਲਾਜ ਦੌਰਾਨ ਲੰਮੇ ਸਮੇਂ ਤੱਕ ਜਦੋਂ ਐਂਟੀਬਾਇਓਟਿਕ ਜਾਂ ਸਟੀਰਾਈਡ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਅਜਿਹੇ ਮਰੀਜ਼ਾਂ ਵਿਚ ਕਿਸੇ ਵੀ ਤਰ੍ਹਾਂ ਦੇ ਫੰਗਸ ਦੀ ਬੀਮਾਰੀ ਹੋ ਸਕਦੀ ਹੈ। ਐੱਨ. ਐੱਚ. ਐੱਸ. ਹਸਪਤਾਲ ਦੇ ਡਾ. ਸੰਦੀਪ ਗੋਇਲ ਅਤੇ ਸ਼੍ਰੀਮਨ ਹਸਪਤਾਲ ਦੇ ਡਾ. ਰਾਜੀਵ ਭਾਟੀਆ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਹਸਪਤਾਲ ਵਿਚ ਵੀ ਗਰੀਨ ਫੰਗਸ ਦੇ ਮਰੀਜ਼ ਮਿਲੇ ਸਨ।

ਇਹ ਵੀ ਪੜ੍ਹੋ:  ਤਰਸ ਦੇ ਆਧਾਰ 'ਤੇ ਨੌਕਰੀਆਂ ਦਾ ਮੁੱਦਾ ਭਖਣ ਮਗਰੋਂ ਪ੍ਰਤਾਪ ਬਾਜਵਾ ਦੀ ਵਿਧਾਇਕਾਂ ਨੂੰ ਸਲਾਹ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri