‘ਆਪ’ ਸਰਕਾਰ ਆਉਣ ਮਗਰੋਂ ਵੀ ਨਹੀਂ ਬਦਲੇ ਜਲੰਧਰ ਸਿਵਲ ਹਸਪਤਾਲ ਦੇ ਹਾਲਾਤ

05/09/2022 4:32:34 PM

ਜਲੰਧਰ (ਸ਼ੋਰੀ)- ਜਲੰਧਰ ਦੇ ਸਿਵਲ ਹਸਪਤਾਲ ਵਿਚ ਰੋਜ਼ਾਨਾ ਕਾਫ਼ੀ ਗਿਣਤੀ ’ਚ ਲੋਕ ਇਲਾਜ ਕਰਵਾਉਣ ਇਸ ਆਸ ਨਾਲ ਆਉਂਦੇ ਹਨ ਕਿ ਹਸਪਤਾਲ ’ਚ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲ ਸਕਣ ਪਰ ਸ਼ਰਮ ਦੀ ਗੱਲ ਹੈ ਕਿ ਲੋਕਾਂ ਨੂੰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਇਸ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਸੀ ਕਿ ਸਰਕਾਰੀ ਹਸਪਤਾਲਾਂ ’ਚ ਸੁਧਾਰ ਹੋਵੇਗਾ, ਪਰ ਹੁਣ ਲੋਕ ਖ਼ੁਦ ਨੂੰ ਠੱਗਿਆ ਮਹਿਸੂਸ ਕਰਨ ਲੱਗੇ ਹਨ।

PunjabKesari

ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ’ਚ ਲੋਕਾਂ ਨੂੰ ਸਸਤੀਆਂ ਦਵਾਈਆਂ ਉਪਲੱਬਧ ਕਰਵਾਉਣ ਲਈ ਸਰਕਾਰ ਨੇ ਹਸਪਤਾਲ ਦੇ ਐਂਟਰੀ ਗੇਟ ’ਤੇ ਜਨ-ਔਸ਼ਧੀ ਕੇਂਦਰ ਨਾਂ ਦੀ ਦਵਾਈਆਂ ਦੀ ਦੁਕਾਨ ਖੋਲ੍ਹੀ ਸੀ। ਇਥੇ ਮਰੀਜ਼ਾਂ ਨੂੰ ਦਵਾਈਆਂ ਕਾਫ਼ੀ ਸਸਤੀਆਂ ਮਿਲਦੀਆਂ ਸਨ। ਸ਼ੁਰੂ-ਸ਼ੁਰੂ ’ਚ ਲੋਕਾਂ ਨੇ ਸਰਕਾਰ ਦੀ ਇਸ ਚੰਗੀ ਪਹਿਲ ਦਾ ਕਾਫ਼ੀ ਲਾਭ ਲਿਆ ਅਤੇ ਸਸਤੀ ਦਵਾਈਆਂ ਖ਼ਰੀਦੀਆਂ ਪਰ ਹੌਲੀ-ਹੌਲੀ ਕਾਂਗਰਸ ਸਰਕਾਰ ’ਚ ਉਕਤ ਕੇਂਦਰ ਬੰਦ ਹੋ ਗਿਆ ਅਤੇ ਅੱਜ ਲਗਭਗ ਡੇਢ ਸਾਲ ਤੋਂ ਵੱਧ ਸਮਾਂ ਹੋ ਚੱਲਿਆ ਹੈ। ਕੇਂਦਰ ਨੂੰ ਖੋਲ੍ਹਣ ਲਈ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਮਿਹਨਤ ਤੱਕ ਨਹੀਂ ਕੀਤੀ, ਨਤੀਜਾ ਅੱਜ ਤੱਕ ਕੇਂਦਰ ਬੰਦ ਹੈ ਅਤੇ ਸ਼ਟਰ ਨੂੰ ਤਾਲਾ ਲਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਵਿਚੋਂ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਕਾਫ਼ੀ ਦਵਾਈਆਂ ਖ਼ਰੀਦੀਆਂ ਅਤੇ ਉਨ੍ਹਾਂ ਨੂੰ ਬਿੱਲ ਦੀ ਪੇਮੈਂਟ ਨਹੀਂ ਦਿੱਤੀ ਗਈ, ਜਿਸ ਕਾਰਨ ਜਨ-ਔਸ਼ਧੀ ਕੇਂਦਰ ਘਾਟੇ ’ਚ ਚਲਾ ਗਿਆ ਅਤੇ ਜਿੱਥੇ ਤਾਇਨਾਤ ਸਟਾਫ਼ ਦੀ ਛੁੱਟੀ ਕਰਕੇ ਕੇਂਦਰ ਨੂੰ ਬੰਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਖਾਣਾ ਖਾਣ ਮਗਰੋਂ PG ਜਾ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ ਨੇ ਘਰ ’ਚ ਵਿਛਾਏ ਸੱਥਰ, MSC ਦੇ ਵਿਦਿਆਰਥੀ ਦੀ ਮੌਤ

PunjabKesari

ਪੰਜਾਬ ਪੁਲਸ ਵੀ ਸਿਵਲ ਹਸਪਤਾਲ ਦੇ ਅਧਿਕਾਰੀਆਂ ਤੋਂ ਪਰੇਸ਼ਾਨ
ਸਿਵਲ ਹਸਪਤਾਲ ਦੀ ਕਾਰਗੁਜ਼ਾਰੀ ਤੋਂ ਨਾ ਸਿਰਫ਼ ਆਮ ਲੋਕ ਪਰੇਸ਼ਾਨ ਹਨ, ਹੁਣ ਤਾਂ ਹਸਪਤਾਲ ’ਚ ਤਾਇਨਾਤ ਪੰਜਾਬ ਪੁਲਸ ਵੀ ਪ੍ਰੇਸ਼ਾਨ ਹੋਈ ਪਈ ਹੈ। ਹਸਪਤਾਲ ’ਚ ਕੋਰੋਨਾ ਕਾਲ ਦੌਰਾਨ ਪੰਜਾਬ ਹੋਮਗਾਰਡ ਦੇ ਜਵਾਨਾਂ ਦੀ ਡਿਊਟੀ ਇਥੇ ਲਾਈ ਗਈ ਸੀ ਤਾਂ ਜੋ ਉਹ ਟਰੌਮਾ ਵਾਰਡ ’ਚ ਇਲਾਜ ਅਧੀਨ ਮਰੀਜ਼ਾਂ ਨਾਲ ਕੋਰੋਨਾ ਦੇ ਟੀਕੇ ਲੁਆਉਣ ਆਉਣ ਵਾਲੇ ਲੋਕਾਂ ’ਤੇ ਵੀ ਨਜ਼ਰ ਰੱਖ ਸਕਣ। ਪਰ ਉਕਤ ਪੁਲਸ ਮੁਲਾਜ਼ਮਾਂ ਨੂੰ ਬੈਠਣ ਲਈ ਸਿਰਫ ਕੁਰਸੀਆਂ ਦਿੱਤੀਆਂ ਗਈਆਂ, ਤਾਂ ਜੋ ਉਥੇ ਟਰੌਮਾ ਵਾਰਡ ਦੇ ਬਾਹਰ ਬੈਠ ਕੇ ਨਿਗਰਾਨੀ ਕਰ ਸਕਣ। ਪੁਲਸ ਮੁਲਾਜ਼ਮਾਂ ਨੇ ਕਈ ਵਾਰ ਹਸਪਤਾਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਕ ਕਮਰਾ ਤਿਆਰ ਕਰ ਕੇ ਦਿੱਤਾ ਜਾਵੇ, ਤਾਂ ਕਿ ਉਹ ਗਰਮੀ-ਸਰਦੀ ਤੋਂ ਬਚ ਸਕਣ। ਇਸ ਤੋਂ ਬਾਅਦ ਉਨ੍ਹਾਂ ਦੀ ਸੁਣੀ ਗਈ ਅਤੇ ਟਰੌਮਾ ਵਾਰਡ ਦੇ ਬਾਹਰ ਉਨ੍ਹਾਂ ਦਾ ਕਮਰਾ ਤਿਆਰ ਹੋਣ ਲੱਗਾ। ਕਮਰਾ ਤਿਆਰ ਹੋਣਾ ਸ਼ੁਰੂ ਹੋਇਆ ਤਾਂ ਡਿਜ਼ਾਈਨ ਠੀਕ ਨਾ ਹੋਣ ਕਾਰਨ ਕਮਰਾ ਤੋੜਿਆ ਗਿਆ। ਫੈਸਲਾ ਬਦਲਿਆ ਕਿ ਟਰੌਮਾ ਵਾਰਡ ਦੇ ਬਾਹਰ ਰੁੱਖ ਦੇ ਹੇਠਾਂ ਕਮਰਾ ਬਣੇਗਾ। ਇਸ ਤੋਂ ਬਾਅਦ ਉਥੇ ਕਮਰਾ ਤਿਆਰ ਹੋਣਾ ਸ਼ੁਰੂ ਹੋਇਆ। ਅੱਜ ਲਗਭਗ 1 ਮਹੀਨਾ ਬੀਤ ਜਾਣ ਤੋਂ ਬਾਅਦ ਵੀ ਛੋਟਾ ਕਮਰਾ ਤਿਆਰ ਨਹੀਂ ਹੋ ਸਕਿਆ। ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਪੁਲਸ ਮੁਲਾਜ਼ਮ ਨੇ ਕਿਹਾ ਕਿ ਉਨ੍ਹਾਂ ਲਈ ਕਮਰਾ ਬਣਨ ਵਿਚ ਬਹੁਤ ਸਮਾਂ ਲੱਗ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਫਗਵਾੜਾ-ਜਲੰਧਰ ਹਾਈਵੇਅ 'ਤੇ ਮੁੰਡੇ-ਕੁੜੀ ਨੂੰ ਵਾਹਨ ਨੇ ਕੁਚਲਿਆ, ਮੁੰਡੇ ਦੀ ਮੌਕੇ 'ਤੇ ਮੌਤ

ਦੋਬਾਰਾ ਜਲਦ ਸ਼ੁਰੂ ਹੋਵੇਗਾ ਜਨ-ਔਸ਼ਧੀ ਕੇਂਦਰ: ਵਿਧਾਇਕ ਰਮਨ ਅਰੋੜਾ
ਉਥੇ ਹੀ, ‘ਆਪ’ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦਾ ਕਹਿਣਾ ਹੈ ਕਿ ਲੋਕਾਂ ਨੇ ਉਨ੍ਹਾਂ ਦੀ ਪਾਰਟੀ ਵਿਚ ਭਰੋਸਾ ਕਰ ਕੇ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਈ ਹੈ, ਕਿਉਂਕਿ ਪਾਰਟੀ ਵੱਲੋਂ ਕੀਤੇ ਵਾਅਦੇ ਹੀ ਉਨ੍ਹਾਂ ਦੀ ਪਛਾਣ ਸੀ। ਉਨ੍ਹਾਂ ਦੀ ਸਰਕਾਰ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਰਹੀ ਗੱਲ ਸਿਵਲ ਹਸਪਤਾਲ ਦੇ ਜਨ-ਔਸ਼ਧੀ ਕੇਂਦਰ ਬੰਦ ਹੋਣ ਦੀ ਤਾਂ ਇਹ ਮਾਮਲਾ ਉਨ੍ਹਾਂ ਦੇ ਨੋਟਿਸ ’ਚ ਆ ਗਿਆ ਹੈ, ਉਹ ਜਲਦ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਦੋਬਾਰਾ ਤੋਂ ਕੇਂਦਰ ਨੂੰ ਸ਼ੁਰੂ ਕਰਵਾਉਣਗੇ, ਤਾਂ ਜੋ ਲੋਕ ਸਸਤੀਆਂ ਕੀਮਤਾਂ ’ਤੇ ਦਵਾਈਆਂ ਇਥੋਂ ਲੈ ਸਕਣ। 

PunjabKesari

PunjabKesari

ਇਹ ਵੀ ਪੜ੍ਹੋ: ਚਿੱਕ-ਚਿੱਕ ਹਾਊਸ ਨੇੜੇ ਹੋਏ ਹਾਦਸੇ ਮਗਰੋਂ ਜਲੰਧਰ ਪੁਲਸ ਦੀ ਸਖ਼ਤੀ, ਭਾਰੀ ਵਾਹਨਾਂ ਦੀ ਐਂਟਰੀ ’ਤੇ ਰੋਕ ਲਈ ਮੁਹਿੰਮ ਸ਼ੁਰੂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News