ਜਲੰਧਰ ਦੇ ਸਿਵਲ ਹਸਪਤਾਲ ’ਚ ਮਰੀਜ਼ ਕਰਦੇ ਨੇ ਇੰਜੁਆਏ, ਕੈਦੀ ਵਾਰਡ ’ਚ ਲਗਾਉਂਦੇ ਹਨ ਪੈੱਗ

10/14/2021 11:37:03 AM

ਜਲੰਧਰ (ਸ਼ੋਰੀ)– ਉਂਝ ਤਾਂ ਸਿਵਲ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਦੂਜੇ ਪਾਸੇ ਸਿਵਲ ਹਸਪਤਾਲ ਵਿਚ ਕੁਝ ਮਰੀਜ਼ ਇਲਾਜ ਲਈ ਦਾਖ਼ਲ ਨਹੀਂ ਹੁੰਦੇ, ਸਗੋਂ ਮੌਜ-ਮਸਤੀ ਕਰਨ ਦੇ ਨਾਲ-ਨਾਲ ਵਾਰਡ ਵਿਚ ਹੀ ਪੈੱਗ ਲਗਾ ਕੇ ਆਰਾਮ ਨਾਲ ਸੌਂ ਜਾਂਦੇ ਹਨ। ਗੱਲ ਕਰ ਰਹੇ ਹਾਂ ਸਿਵਲ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਬਣੇ ਮੇਲ ਸਰਜੀਕਲ ਵਾਰਡ ਦੀ, ਜਿੱਥੇ ਕੈਦੀ ਵਾਰਡ ਵੀ ਬਣਿਆ ਹੈ। ਇਸ ਵਾਰਡ ਵਿਚ ਜੇਲ੍ਹ ਤੋਂ ਬੀਮਾਰ ਹੋਣ ਵਾਲੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਇਲਾਜ ਲਈ ਰੱਖਿਆ ਜਾਂਦਾ ਹੈ ਅਤੇ ਨਾਲ ਹੀ ਕੁੱਟਮਾਰ ਵਿਚ ਜ਼ਖ਼ਮੀ ਹੋਣ ਵਾਲੇ ਲੋਕਾਂ ਨੂੰ ਵੀ ਇਸ ਵਾਰਡ ਵਿਚ ਰੱਖਿਆ ਜਾਂਦਾ ਹੈ ਪਰ ਕੁੱਟਮਾਰ ਵਿਚ ਜ਼ਖ਼ਮੀ ਹੋਣ ਵਾਲੇ ਕੁਝ ਲੋਕ ਹਸਪਤਾਲ ਦੇ ਵਾਰਡ ਵਿਚ ਹੀ ਸ਼ਰਾਬ ਦਾ ਸੇਵਨ ਕਰਨ ਦੇ ਨਾਲ ਬੀੜੀ-ਸਿਗਰੇਟ ਆਦਿ ਪੀਂਦੇ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਮੁੜ ਬਣੀ ਚਰਚਾ ਦਾ ਵਿਸ਼ਾ, ਜਿੱਤਿਆ ਲੋਕਾਂ ਦਾ ਦਿਲ

ਨਾਂ ਨਾ ਛਾਪਣ ਦੀ ਸ਼ਰਤ ’ਤੇ ਕੈਦੀ ਵਾਰਡ ਵਿਚ ਤਾਇਨਾਤ ਇਕ ਪੁਲਸ ਜਵਾਨ ਨੇ ਦੱਸਿਆ ਕਿ ਕਈ ਵਾਰ ਜ਼ਖ਼ਮੀਆਂ ਨੂੰ ਸ਼ਰਾਬ ਅਤੇ ਬੀੜੀ ਪੀਣ ਤੋਂ ਉਹ ਰੋਕਦੇ ਹਨ ਤਾਂ ਲੋਕ ਉਨ੍ਹਾਂ ਨਾਲ ਵਿਵਾਦ ਕਰਦੇ ਹਨ। ਇੰਨਾ ਹੀ ਨਹੀਂ, ਲੋਕ ਖ਼ਾਲੀ ਬੋਤਲਾਂ ਵਾਰਡ ਵਿਚ ਸੁੱਟ ਦਿੰਦੇ ਹਨ। ਕਈ ਵਾਰ ਤਾਂ ਉਨ੍ਹਾਂ ਦੇ ਕਮਰੇ ਦੇ ਬਾਹਰ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਸੁੱਟ ਦਿੱਤੀਆਂ ਜਾਂਦੀਆਂ ਹਨ। ਚੈਕਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਦੀ ਨਜ਼ਰ ਬੋਤਲਾਂ ’ਤੇ ਪਈ ਤਾਂ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਹ ਸ਼ਰਾਬ ਪੀਂਦੇ ਹਨ।

ਇਹ ਵੀ ਪੜ੍ਹੋ: ਚੂੜੇ ਵਾਲੇ ਹੱਥਾਂ ਨਾਲ ਪਤਨੀ ਨੇ ਸ਼ਹੀਦ ਗੱਜਣ ਸਿੰਘ ਨੂੰ ਦਿੱਤੀ ਆਖ਼ਰੀ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਸਟਾਫ਼ ਤੱਕ ਬੈਠਣ ਤੋਂ ਡਰਦਾ ਹੈ ਇਸ ਵਾਰਡ ’ਚ
ਉਥੇ ਹੀ ਕੈਦੀ ਵਾਰਡ ਦਾ ਦੌਰਾ ਕਰਨ ’ਤੇ ‘ਜਗ ਬਾਣੀ’ ਦੀ ਟੀਮ ਨੇ ਵੇਖਿਆ ਕਿ ਇਸ ਵਾਰਡ ਵਿਚ ਸਟਾਫ਼ ਵੀ ਬੈਠਣ ਤੋਂ ਡਰਦਾ ਹੈ ਅਤੇ ਸਟਾਫ਼ ਫੀਮੇਲ ਸਰਜੀਕਲ ਵਾਰਡ ਵਿਚ ਬੈਠਦਾ ਹੈ। ਦਰਅਸਲ ਕਾਫ਼ੀ ਸਮਾਂ ਪਹਿਲਾਂ ਇਸ ਵਾਰਡ ਵਿਚ ਕੁੱਟਮਾਰ ਵਿਚ ਜ਼ਖ਼ਮੀ ਲੋਕ ਸਟਾਫ਼ ਨਾਲ ਵਿਵਾਦ ਤੱਕ ਕਰ ਚੁੱਕੇ ਹਨ, ਇਸ ਲਈ ਡਰਦੇ ਮਾਰੇ ਉਥੇ ਸਟਾਫ਼ ਨਹੀਂ ਬੈਠਦਾ।

ਇਹ ਵੀ ਪੜ੍ਹੋ: ਭੁਲੱਥ: ਸ਼ਹੀਦ ਜਸਵਿੰਦਰ ਸਿੰਘ ਨੂੰ ਆਖ਼ਰੀ ਸਲਾਮ, ਅੰਤਿਮ ਦਰਸ਼ਨਾਂ ਲਈ ਉਮੜਿਆ ਜਨ ਸੈਲਾਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri