ਹਾਲ-ਏ-ਸਿਵਲ ਹਸਪਤਾਲ, ਅਧਿਕਾਰੀ ਹੋਏ ਲਾਪ੍ਰਵਾਹ

02/05/2020 5:09:31 PM

ਜਲੰਧਰ (ਸ਼ੋਰੀ)— ਸਿਵਲ ਹਸਪਤਾਲ ਦੇ ਹਾਲਾਤ 'ਚ ਸੁਧਾਰ ਹੋਣ ਦੀ ਥਾਂ 'ਤੇ ਹਾਲਾਤ ਹੋਰ ਖਰਾਬ ਹੋ ਰਹੇ ਹਨ। ਗੌਰਤਲਬ ਹੈ ਕਿ ਹਸਪਤਾਲ 'ਚ ਗਰਭਵਤੀ ਔਰਤਾਂ ਨਾਲ ਪਹਿਲਾਂ ਬਦਤਮੀਜ਼ੀ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਡਿਲਿਵਰੀ ਤੋਂ ਬਾਅਦ ਵਧਾਈ ਵਜੋਂ ਪਰਿਵਾਰ ਵਾਲਿਆਂ ਨੂੰ ਤੰਗ ਕੀਤਾ ਜਾਂਦਾ ਹੈ। ਹੁਣ ਤੀਸਰੀ ਨਵੀਂ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ।

ਜਾਣਕਾਰੀ ਮੁਤਾਬਕ ਬੀਮਾਰ ਬੱਚਿਆਂ ਦੇ ਖੂਨ ਟੈਸਟ ਜੋ ਕਿ ਸਿਵਲ ਹਸਪਤਾਲ ਦੀ ਲੈਬੋਰਟਰੀ 'ਚ ਹੁੰਦੇ ਹਨ ਅੱਜਕਲ੍ਹ ਟੈਸਟ ਨਾ ਹੋਣ ਕਾਰਨ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਹਸਪਤਾਲ ਦੇ ਨੇੜੇ-ਤੇੜੇ ਸਥਿਤ ਪ੍ਰਾਈਵੇਟ ਲੈਬਾਰਟਰੀ 'ਚ ਜਾਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਜੇਬ ਖਾਲੀ ਹੋ ਰਹੀ ਹੈ। ਕਪੂਰਥਲਾ ਨਿਵਾਸੀ ਰਵੀ ਕੁਮਾਰ ਪੁੱਤਰ ਗੁਰਜੰਤ ਸਿੰਘ ਨੇ ਦੱਸਿਆ ਕਿ 5 ਸਾਲਾ ਬੇਟੀ ਵਵਨਜੋਤ ਨੂੰ ਉਹ ਬੀਮਾਰੀ ਦੀ ਹਾਲਤ 'ਚ ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ 'ਚ ਇਹ ਸੋਚ ਕੇ ਲਿਆਇਆ ਕਿ ਇਥੇ ਘੱਟ ਪੈਸਿਆਂ 'ਚ ਵਧੀਆ ਇਲਾਜ ਹੋ ਜਾਏਗਾ ਪਰ ਇਥੇ ਤਾਂ ਉਸ ਦੀ ਜੇਬ ਦੀ ਕੱਟੀ ਗਈ। ਬੱਚੀ ਦੇ ਡਾਕਟਰ ਨੇ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਵੀਡਰ ਟੈਸਟ ਲਿਖੇ, ਹਸਪਤਾਲ ਦੀ ਲੈਬਾਰਟਰੀ 'ਚ ਜਾ ਕੇ ਉਸ ਨੂੰ ਸਟਾਫ ਨੇ ਕਿਹਾ ਕਿ ਟੈਸਟ ਨਹੀਂ ਹੋ ਸਕਣਗੇ ਅਤੇ ਤੁਸੀਂ ਬਾਹਰੋਂ ਟੈਸਟ ਕਰਵਾ ਲਓ। ਬਾਕਾਇਦਾ ਉਸ ਨੂੰ ਇਕ ਤੈਅ ਲੈਬਾਰਟਰੀ 'ਚ ਭੇਜਿਆ ਗਿਆ ਅਤੇ ਕਿਹਾ ਗਿਆ ਕਿ ਇਥੇ ਉਸ ਨੂੰ ਟੈਸਟ 'ਚ ਲੈੱਸ ਵੀ ਮਿਲ ਜਾਏਗਾ। ਰਵੀ ਨੇ ਦੱਸਿਆ ਕਿ ਉਕਤ ਲੈਬ 'ਚ ਗਿਆ ਤਾਂ ਉਸ ਤੋਂ 900 ਰੁਪਏ ਲਏ ਗਏ, ਇੰਨਾ ਹੀ ਨਹੀਂ ਹੋਰ ਲੋਕ ਵੀ ਆਪਣੇ ਬੀਮਾਰ ਬੱਚਿਆਂ ਦੇ ਟੈਸਟ ਕਰਵਾਉਣ ਲੈਬ 'ਚ ਮੌਜੂਦ ਸਨ। ਰਵੀ ਨੇ ਦੋਸ਼ ਲਾਇਆ ਕਿ ਕਮਿਸ਼ਨਖੋਰੀ ਦੇ ਚੱਕਰ 'ਚ ਉਸ ਨੂੰ ਉਕਤ ਪ੍ਰਾਈਵੇਟ ਲੈਬ 'ਚ ਭੇਜਿਆ ਗਿਆ।

ਉਥੇ ਸੂਤਰਾਂ ਤੋਂ ਪਤਾ ਲੱਗਾ ਕਿ ਟੈਸਟ ਕਰਨ ਵਾਲੀ ਕਿੱਟ ਕਾਫੀ ਦਿਨਾਂ ਤੋਂ ਖਤਮ ਹੋ ਚੁੱਕੀ ਹੈ ਅਤੇ ਇਸ ਬਾਰੇ ਮੈਡੀਕਲ ਅਫਸਰ ਨੂੰ ਲਿਖ ਕੇ ਵੀ ਦਿੱਤਾ ਜਾ ਚੁੱਕਾ ਹੈ ਪਰ ਪਤਾ ਨਹੀਂ ਕਿਉਂ ਹਸਪਤਾਲ ਪ੍ਰਸ਼ਾਸਨ ਵਾਲੇ ਕਿੱਟ ਪਰਚੇਜ਼ ਕਿਉਂ ਨਹੀਂ ਕਰ ਰਹੇ। ਸ਼ਾਇਦ ਅਧਿਕਾਰੀ ਇਹੀ ਚਾਹੁੰਦੇ ਹਨ ਕਿ ਲੋਕ ਬਾਹਰੋਂ ਟੈਸਟ ਕਰਵਾਉਣ।

ਇਧਰ ਐਕਸ-ਰੇ ਹੋਣੇ ਹੋਏ ਬੰਦ
ਹਸਪਤਾਲ 'ਚ ਇੰਨੀ ਲਾਪ੍ਰਵਾਹੀ ਹੈ ਕਿ ਵਿਭਾਗ ਵੱਲੋਂ ਕਈ ਵਾਰ ਲਿਖ ਕੇ ਦਿੱਤੇ ਜਾਣ ਦੇ ਬਾਵਜੂਦ ਮਸ਼ੀਨਾਂ ਦੀ ਦੇਖ-ਰੇਖ ਵੱਲ ਅਧਿਕਾਰੀਆਂ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਾਇਦ ਅਧਿਕਾਰੀ ਇਹੀ ਆਸ ਲਾ ਕੇ ਬੈਠੇ ਹਨ ਕਿ ਕੋਈ ਸਮਾਜਸੇਵੀ ਸੰਸਥਾ ਉਨ੍ਹਾਂ ਦੀ ਮਦਦ ਕਰ ਸਕੇ। ਹਸਪਤਾਲ ਦੇ ਐਕਸ-ਰੇ ਵਿਭਾਗ ਵੀ ਮਰੀਜ਼ਾਂ ਨੂੰ ਪ੍ਰੇਸ਼ਾਨ ਕਰਨ ਤੋਂ ਪਿੱਛੇ ਨਹੀਂ ਹੈ। ਬੀਤੇ ਦਿਨ ਵੀ ਵਿਭਾਗ ਨੇ ਲੋਕਾਂ ਨੂੰ ਖਰਾਬ ਕੀਤਾ, ਲੋਕ ਪ੍ਰੇਸ਼ਾਨ ਹੋ ਕੇ ਵਾਪਸ ਪ੍ਰਾਈਵੇਟ ਹਸਪਤਾਲਾਂ 'ਚ ਚਲੇ ਗਏ। ਅਸਲ 'ਚ ਐਕਸ-ਰੇ ਵਿਭਾਗ 'ਚ ਐਕਸ-ਰੇ ਦੀ ਫਿਲਮ ਕੱਢਣ ਲਈ ਲੱਗੀਆਂ ਦੋਵੇਂ ਮਸ਼ੀਨਾਂ ਬੰਦ ਹੋ ਗਈਆਂ।

ਇਕ ਮਸ਼ੀਨ 'ਚ ਐਕਸ-ਰੇ ਕੈਸੇਟ ਫਸ ਗਈ, ਜਦਕਿ ਦੂਜੀ ਇਸ ਲਈ ਬੰਦ ਕਰ ਦਿੱਤੀ ਗਈ ਕਿਉਂਕਿ ਫਿਲਮ ਖਤਮ ਹੋ ਚੁੱਕੀ ਸੀ ਅਤੇ ਉਸ ਨੂੰ ਅਧਿਕਾਰੀਆਂ ਨੇ ਬਾਹਰੋਂ ਪਰਚੇਜ਼ ਨਹੀਂ ਕੀਤਾ। ਦੁਪਹਿਰ ਲਗਭਗ 1 ਵਜੇ ਤੋਂ ਖਰਾਬ ਹੋਈ ਮਸ਼ੀਨ ਦੇਰ ਰਾਤ ਤੱਕ ਬੰਦ ਰਹੀ ਅਤੇ ਸੜਕ ਹਾਦਸਿਆਂ 'ਚ ਗੰਭੀਰ ਜਾਂ ਫਿਰ ਮਾਮੂਲੀ ਜ਼ਖਮੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਲੋਕ ਇਸ ਗੱਲ ਨੂੰ ਲੈ ਕੇ ਸਟਾਫ ਨਾਲ ਵਿਵਾਦ ਵੀ ਕਰਦੇ ਦੇਖੇ ਗਏ। ਡਾ. ਮਹਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕੈਸੇਟ ਕਾਫੀ ਪੁਰਾਣੀ ਹੋ ਚੁੱਕੀ ਹੈ, ਇਸ ਲਈ ਉਹ ਮਸ਼ੀਨ 'ਚ ਫਸ ਜਾਂਦੀ ਹੈ ਅਤੇ ਦੂਸਰੀ ਮਸ਼ੀਨ ਉਦੋਂ ਚੱਲੇਗੀ ਜਦੋਂ ਫਿਲਮ ਮੈਡੀਕਲ ਅਫਸਰ ਦਫਤਰ ਵਾਲੇ ਖਰੀਦ ਕੇ ਉਨ੍ਹਾਂ ਨੂੰ ਦੇਣਗੇ।

shivani attri

This news is Content Editor shivani attri