ਸਿਵਲ ਹਸਪਤਾਲ ''ਚ ਫ੍ਰੀ ਹੁੰਦੀ ਹੈ ਡਿਲਿਵਰੀ, ਪਰ ਖੁਸ਼ੀ ਦੇ ਨਾਂ ''ਤੇ ਲਏ ਜਾਂਦੇ ਨੇ ਪੈਸੇ

01/13/2020 3:23:39 PM

ਜਲੰਧਰ (ਸ਼ੋਰੀ)— ਉਂਝ ਤਾਂ ਇਕ ਗੱਲ ਸਮਝ ਤੋਂ ਪਰ੍ਹੇ ਹੈ ਕਿ ਸਰਕਾਰ ਤੋਂ ਭਾਰੀ ਤਨਖਾਹ ਲੈਣ ਦੇ ਬਾਵਜੂਦ ਵੀ ਕੁਝ ਸਰਕਾਰੀ ਕਰਮਚਾਰੀ ਰਿਸ਼ਵਤ ਲੈਣ ਤੋਂ ਬਾਜ਼ ਨਹੀਂ ਆਉਂਦੇ ਹਨ। ਜਿੱਥੇ ਸਰਕਾਰ ਨੇ ਲੋਕਾਂ ਨੂੰ ਸਹੂਲਤ ਦੇਣ ਲਈ ਸੁਵਿਧਾ ਫੀਸ ਫ੍ਰੀ ਰੱਖੀ ਹੋਵੇ ਪਰ ਸਰਕਾਰੀ ਕਰਮਚਾਰੀ ਆਪਣੀ ਫੀਸ ਵਸੂਲਣ ਤੋਂ ਪਿੱਛੇ ਨਹੀਂ ਹਟਦੇ। ਗੱਲ ਕਰੀਏ ਹਮੇਸ਼ਾ ਹੀ ਚਰਚਾ 'ਚ ਰਹਿਣ ਵਾਲੇ ਸਿਵਲ ਹਸਪਤਾਲ 'ਚ ਸਥਾਪਿਤ ਜੱਚਾ-ਬੱਚਾ ਹਸਪਤਾਲ ਦੀ, ਜੋ ਕਿ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਰਿਹਾ ਹੈ। ਇਸ ਹਸਪਤਾਲ 'ਚ ਵਧਾਈ ਲੈਣ ਵਾਲੀ ਗੱਲ ਤਾਂ ਆਮ ਹੋ ਚੁੱਕੀ ਹੈ। ਸ਼ਿਕਾਇਤ ਅਧਿਕਾਰੀਆਂ ਦੇ ਕੋਲ ਪਹੁੰਚੇ ਤਾਂ ਕੁਝ ਦਿਨਾਂ ਲਈ ਖਾਨਾਪੂਰਤੀ ਲਈ ਵਾਰਡ 'ਚ ਕਾਗਜ਼ ਦੇ ਪੋਸਟਰ ਲਾ ਦਿੱਤੇ ਜਾਂਦੇ ਹਨ, ਜਿਸ 'ਤੇ ਲਿਖਿਆ ਹੁੰਦਾ ਹੈ ਕਿ ਵਧਾਈ ਦੇ ਤੌਰ 'ਤੇ ਿਕਸੇ ਨੂੰ ਪੈਸੇ ਨਾ ਦਿਓ ਅਤੇ ਇਸ ਦੀ ਸ਼ਿਕਾਇਤ ਕਰੋ ਪਰ ਮੁੜ ਤੋਂ ਹਾਲਾਤ ਪਹਿਲਾਂ ਜਿਹੇ ਹੋ ਜਾਂਦੇ ਹਨ ਅਤੇ ਲੋਕਾਂ ਨੂੰ ਲੁੱਟਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ।

ਕੇਸ ਨੰ. 1 : ਬੇਟਾ ਹੋਇਆ ਜਾਂ ਬੇਟੀ, ਵਧਾਈ ਲੈਣ ਤੋਂ ਬਾਅਦ ਹੀ ਦੱਸਿਆ ਜਾਂਦਾ ਹੈ
ਬਸਤੀ ਬਾਵਾ ਖੇਲ ਦੇ ਰਾਜ ਨਗਰ ਨਾਲ ਲੱਗਦੇ ਕਿਲਾ ਮੁਹੱਲਾ ਨਿਵਾਸੀ ਕਿਰਨ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਜੋ ਗਰਭਵਤੀ ਸੀ, ਨੂੰ ਸਿਵਲ ਹਸਪਤਾਲ ਿਲਆਂਦਾ ਗਿਆ ਅਤੇ ਵੱਡੇ ਆਪ੍ਰੇਸ਼ਨ ਨਾਲ ਪਤਨੀ ਦੀ ਡਿਲਿਵਰੀ ਹੋਈ ਅਤੇ ਸਟਾਫ ਤੋਂ ਪੁੱਛਿਆ ਕਿ ਬੇਟਾ ਹੋਇਆ ਜਾਂ ਬੇਟੀ ਪਰ ਸਟਾਫ ਨੇ ਵਧਾਈ ਮੰਗੀ। ਫਿਰ ਪੈਸੇ ਲੈਣ ਤੋਂ ਬਾਅਦ ਹੀ ਉਸ ਦੇ ਹੱਥ 'ਚ ਉਸ ਦੀ ਬੇਟੀ ਫੜਾਈ ਗਈ। ਕਿਰਨ ਮੁਤਾਬਕ ਸਰਕਾਰ ਦੇ ਸਾਰੇ ਦਾਅਵੇ ਫੇਲ ਸਾਬਤ ਹੋ ਰਹੇ ਹਨ ਅਤੇ ਹਸਪਤਾਲਾਂ 'ਚ ਡਿਲਿਵਰੀ ਤੋਂ ਬਾਅਦ ਹਰ ਕਿਸੇ ਤੋਂ ਵਧਾਈ ਮੰਗੀ ਜਾਂਦੀ ਹੈ ਅਤੇ ਨਾ ਦੇਣ 'ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਹਸਪਤਾਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਰਿਸ਼ਵਤ ਮੰਗਣ ਵਾਲਿਆਂ ਵਿਰੁੱਧ ਸਖਤੀ ਹੋਵੇ ਅਤੇ ਵੱਡੇ ਫਲੈਕਸ ਬੋਰਡ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕ  ਿਰਸ਼ਵਤ ਨਾ ਦੇਣ। ਕਿਰਨ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਵਧਾਈ ਮੰਗਣ ਦੀ ਥਾਂ ਲੋਕਾਂ ਵਲੋਂ ਲੱਡੂਆਂ ਨਾਲ ਸਟਾਫ ਦਾ ਮੂੰਹ ਮਿੱਠਾ ਕੀਤਾ ਜਾਵੇ ਨਾ ਕਿ ਪੈਸਿਆਂ ਨਾਲ।

PunjabKesari

ਕੇਸ ਨੰ. 2 : 2 ਸਾਲ ਪਹਿਲਾਂ ਬੇਟਾ ਹੋਣ 'ਤੇ ਦਿੱਤੀ ਸੀ ਵਧਾਈ, ਹੁਣ ਦੋਬਾਰਾ ਵੀ ਲਈ ਵਧਾਈ
ਹਸਪਤਾਲ ਦੇ ਡਿਲਿਵਰੀ ਰੂਮ ਬੇਹਾਲ ਹੋ ਚੁੱਕੇ ਹਨ, ਿਜਸ ਤਰ੍ਹਾਂ ਸਰਕਾਰੀ ਰਜਿਸਟਰੀਆਂ ਦੇ ਪੈਸੇ ਸਰਕਾਰ ਨੇ ਨਿਰਧਾਰਤ ਕਰ ਰੱਖੇ ਹਨ, ਉਸੇ ਤਰ੍ਹਾਂ ਜਿੱਥੇ ਕੁਝ ਸਟਾਫ ਨੇ ਆਪਣੇ ਪੈਸੇ ਨਿਰਧਾਰਤ ਕਰ ਰੱਖੇ ਹਨ ਕਿ ਡਿਲਿਵਰੀ ਤੋਂ ਬਾਅਦ ਰਿਸ਼ਤੇਦਾਰਾਂ ਤੋਂ ਕਿੰਨੇ ਪੈਸੇ ਲੈਣੇ ਹਨ ਅਤੇ ਡਿਸਕਾਊਂਟ ਵੀ ਉਨ੍ਹਾਂ ਨੂੰ ਹੀ ਦੇਣਾ ਹੈ। ਛੋਟੇ ਲਾਲ ਨਿਵਾਸੀ ਗਦਈਪੁਰ ਨੇ ਦੱਸਿਆ ਕਿ 10 ਤਰੀਕ ਨੂੰ ਉਸ ਦੀ ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਪਰ ਸਟਾਫ ਨੇ ਪਹਿਲਾਂ ਵਧਾਈ ਦੇ ਤੌਰ 'ਤੇ ਉਸ ਤੋਂ 400 ਰੁਪਏ ਲੈਣ ਤੋਂ ਬਾਅਦ ਹੀ ਉਸ ਦੀ ਬੇਟੀ ਉਸ ਨੂੰ ਦਿੱਤੀ। 2 ਸਾਲ ਪਹਿਲਾਂ ਉਸ ਦੀ ਪਤਨੀ ਨੇ ਸਿਵਲ ਹਸਪਤਾਲ 'ਚ ਡਲਿਵਰੀ ਦੌਰਾਨ ਬੇਟੇ ਨੂੰ ਜਨਮ ਦਿੱਤਾ ਤਾਂ ਸਟਾਫ ਨੇ ਉਸ ਤੋਂ 500 ਰੁਪਏ ਲਏ ਸਨ। ਛੋਟੇ ਲਾਲ ਦਾ ਕਹਿਣਾ ਹੈ ਕਿ ਅਜਿਹੇ ਿਭ੍ਰਸ਼ਟ ਲੋਕਾਂ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ।

ਕਿਤੇ ਮਰੀਜ਼ ਨੂੰ ਕੁਝ ਕਰ ਨਾ ਦੇਵੇ ਸਟਾਫ
ਉਥੇ ਹੀ ਹਸਪਤਾਲ ਦੇ ਵਾਰਡ 'ਚ ਦਾਖਲ ਜ਼ਿਆਦਾਤਰ ਸਾਰੇ ਮਰੀਜ਼ਾਂ ਦਾ ਕਹਿਣਾ ਸੀ ਕਿ ਉਨ੍ਹਾਂ ਤੋਂ ਵਧਾਈ ਦੇ ਤੌਰ 'ਤੇ ਰਿਸ਼ਵਤ ਲਈ ਗਈ ਪਰ ਕੁਝ ਲੋਕ ਇਸ ਲਈ ਸ਼ਿਕਾਇਤ ਨਹੀਂ ਕਰਦੇ ਕਿ ਕਿਤੇ ਸਟਾਫ ਮਰੀਜ਼ ਅਤੇ ਨਵ-ਜਨਮੇ ਬੱਚੇ ਨੂੰ ਕੁਝ ਕਰ ਨਾ ਦੇਵੇ। ਲੋਕਾਂ 'ਚ ਜਾਗਰੂਕਤਾ ਨਾ ਹੋਣ ਦੇ ਕਾਰਨ ਕੁਝ ਿਭ੍ਰਸ਼ਟ ਸਟਾਫ ਦੇ ਹੌਸਲੇ ਬੁਲੰਦ ਹਨ ਅਤੇ ਡਲਿਵਰੀ ਤੋਂ ਬਾਅਦ ਵਧਾਈ ਅਤੇ ਫਾਰਮ ਭਰਨ ਦੇ ਨਾਂ 'ਤੇ ਪੈਸੇ ਵਸੂਲੇ ਜਾਂਦੇ ਹਨ।

ਕੁਝ ਸਾਲ ਪਹਿਲਾਂ ਵੀ ਵਧਾਈ ਲੈਣ ਤੋਂ ਬਾਅਦ ਹੋਇਆ ਸੀ ਹੰਗਾਮਾ
ਜੱਚਾ-ਬੱਚਾ ਵਾਰਡ ਿਵਚ ਕੁਝ ਸਾਲ ਪਹਿਲਾਂ ਵੀ ਅਜਿਹਾ ਮਾਮਲਾ ਹੋਇਆ ਸੀ, ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਸੀ। ਦਰਅਸਲ ਡਿਲਿਵਰੀ ਰੂਮ 'ਚ 2 ਔਰਤਾਂ ਦੀ ਕਿ ਸਮੇਂ ਡਲਿਵਰੀ ਹੋਈ ਅਤੇ ਇਕ ਦੀ ਕੁੱਖ ਤੋਂ ਬੇਟਾ ਅਤੇ ਦੂਜੀ ਦੀ ਕੁੱਖ ਤੋਂ ਬੇਟੀ ਪੈਦਾ ਹੋਈ। ਵਧਾਈ ਲੈਣ ਦੇ ਚੱਕਰ 'ਚ ਸਟਾਫ ਨੇ ਜਿਸ ਔਰਤ ਦੇ ਘਰ ਬੇਟਾ ਪੈਦਾ ਹੋਇਆ ਉਸ ਦੇ ਰਿਸ਼ਤੇਦਾਰਾਂ ਨੂੰ ਬੇਟੀ ਦੇ ਦਿੱਤੀ ਅਤੇ ਦੂਜੀ ਔਰਤ ਨੂੰ ਬੇਟਾ ਦੇ ਕੇ ਦੋਵਾਂ ਤੋਂ ਵਧਾਈ ਲੈ ਲਈ। ਬਾਅਦ 'ਚ ਔਰਤ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੇ ਪਤੀ ਨੂੰ ਦੱਸਿਆ ਕਿ ਜਦ ਉਸ ਦੀ ਡਲਿਵਰੀ ਹੋਈ ਤਾਂ ਕੁਝ ਹੋਸ਼ 'ਚ ਸੀ ਅਤੇ ਸਟਾਫ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਘਰ ਬੇਟਾ ਪੈਦਾ ਹੋਇਆ ਹੈ। ਇਸ ਗੱਲ ਨੂੰ ਲੈ ਕੇ ਉਕਤ ਔਰਤ ਦੇ ਪਰਿਵਕਾਰ ਮੈਂਬਰਾਂ ਨੇ ਜਮ ਕੇ ਹੰਗਾਮਾ ਕੀਤਾ ਸੀ ਅਤੇ ਥਾਣਾ 4 ਦੀ ਪੁਲਸ ਮੌਕੇ 'ਤੇ ਪਹੁੰਚੀ ਸੀ।

ਮੈਂ ਪਹਿਲਾਂ ਵੀ ਵਧਾਈ 'ਤੇ ਰੋਕ ਲਾਈ ਸੀ, ਮੁੜ ਸਖਤੀ ਹੋਵੇਗੀ : ਡਾ. ਕੁਲਵਿੰਦਰ ਕੌਰ
ਉਥੇ ਹੀ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਇਕ ਮਹੀਨੇ ਦੀ ਛੁੱਟੀ 'ਤੇ ਗਈ ਹੋਈ ਸੀ, ਹੁਣ ਡਿਊਟੀ ਜੁਆਇਨ ਕਰ ਲਈ ਹੈ ਅਤੇ ਵਧਾਈ ਲੈਣ ਵਾਲਿਆਂ 'ਤੇ ਪੂਰੀ ਸਖਤਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਟਾਫ ਦੀਆਂ ਸ਼ਿਕਾਇਤਾਂ ਆਈਆਂ ਸਨ ਅਤੇ ਉਨ੍ਹਾਂ ਨੇ ਕਾਰਵਾਈ ਕਰਕੇ ਉਕਤ ਕਰਮਚਾਰੀਆਂ ਨੂੰ ਦੂਜੀ ਵਾਰਡ 'ਚ ਸ਼ਿਫਟ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕੁਝ ਆਸ਼ਾ ਵਰਕਰ ਵਧਾਈ ਲੈਂਦੇ ਹਨ, ਮਰੀਜ਼ਾਂ ਨੂੰ ਪਤਾ ਨਹੀਂ ਚੱਲਦਾ ਕਿ ਇਸ ਮਾਮਲੇ ਦੀ ਜਾਂਚ ਪਹਿਲਾਂ ਵੀ ਹੋ ਚੁੱਕੀ ਹੈ ਅਤੇ ਕਿ ਆਸ਼ਾ ਵਰਕਰ ਵੱਲੋਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਤੋਂ ਵਧਾਈ ਦੇ ਤੌਰ 'ਤੇ 500 ਰੁਪਏ ਉਨ੍ਹਾਂ ਨੂੰ ਵਾਪਸ ਕਰਵਾਏ ਸਨ। ਡਾ. ਕੁਲਵਿੰਦਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਨੂੰ ਵਧਾਈ ਵਜੋਂ ਪੈਸੇ ਨਾ ਦੇਣ ਅਤੇ ਜ਼ਬਰਦਸਤੀ ਵਧਾਈ ਮੰਗ


shivani attri

Content Editor

Related News