ਸਿਵਲ ਹਸਪਤਾਲ ਦੇ ਹਾਲਾਤ ਮਾੜੇ, ਗਰਭਵਤੀ ਔਰਤਾਂ ਲਈ ਇੰਗਲਿਸ਼ ਟਾਇਲਟ ਦਾ ਪ੍ਰਬੰਧ ਤੱਕ ਨਹੀਂ

12/09/2019 5:52:32 PM

ਜਲੰਧਰ : ਪੰਜਾਬ ਦੇ ਸਭ ਤੋਂ ਵੱਡੇ ਹਸਪਤਾਲ 'ਚ ਮਰੀਜਾਂ ਨੂੰ ਠੰਡ ਤੋਂ ਬਚਣ ਲਈ ਆਪਣੇ ਘਰੋਂ ਕੰਬਲ ਲਿਆਉਣੇ ਪੈ ਰਹੇ ਹਨ। ਮੈਡੀਕਲ ਸੁਪਰੀਟੈਂਡੈਂਟ ਡਾ. ਮਨਦੀਪ ਕੌਰ ਮਾਂਗਟ ਅਤੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦਾ ਦਾਅਵਾ ਹੈ ਕਿ ਮਰੀਜਾਂ ਨੂੰ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਲ ਪਰ ਹਕੀਕਤ ਕੁੱਝ ਹੋਰ ਹੀ ਹੈ। ਗਾਇਨੀ ਵਾਰਡ 'ਚ ਗਰਭਵਤੀ ਔਰਤਾਂ ਲਈ ਇੰਗਲਿਸ਼ ਟਾਇਲਟ ਤੱਕ ਦਾ ਪ੍ਰਬੰਧ ਨਹੀਂ ਹੈ। ਲੇਡੀਜ਼ ਟਾਇਲਟ 'ਚ ਪਲਾਸਟਿਕ ਦੀ ਕੁਰਸੀ ਕੱਟ ਕੇ ਕੰਮ ਚਲਾਇਆ ਜਾ ਰਿਹਾ ਹੈ। ਇਕ ਹਫਤਾ ਪਹਿਲਾਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਿਵਲ ਸਰਜਨ ਅਤੇ ਹਪਸਤਾਲ ਦੇ ਸੀਨੀਅਰ ਗਾਇਨੀ ਦੇ ਡਾਕਟਰਾਂ ਨੂੰ ਹਿਦਾਇਤਾਂ ਦਿੱਤੀਆਂ ਸਨ ਕਿ ਹਪਸਤਾਲ 'ਚ ਹਾਈ ਪ੍ਰੈਗਨੈਂਸੀ ਰਿਸਕ ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਦਾ ਇਲਾਜ ਹਪਤਸਲਾਂ 'ਚ ਕੀਤਾ ਜਾਵੇ।

ਮਰੀਜਾਂ ਦਾ ਕਹਿਣਾ ਹੈ ਕਿ ਡਾਕਟਰਾਂ ਵੱਲੋਂ ਸਿਰਫ ਬੱਚਾ ਪੈਦਾ ਹੋਣ ਤੱਕ ਹੀ ਦੇਖਭਾਲ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਕਿਸੇ ਨੂੰ ਕੋਈ ਲੈਣਾ-ਦੇਣਾ ਨਹੀਂ। ਗਾਇਨੀ ਵਾਰਡ ਵਿਚ ਬਣੇ 90 ਫੀਸਦੀ ਟਾਇਲਟ ਹਸਪਤਾਲ ਦੇ ਦਰਜਾ-4 ਕਰਮਚਾਰੀਆਂ ਵੱਲੋਂ ਬੰਦ ਕਰ ਦਿੱਤੇ ਗਏ ਹਨ। ਕਾਰਨ ਸੀਵਰੇਜ ਸਿਸਟਮ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ। ਜੱਚਾ-ਬੱਚਾ ਵਾਰਡ 'ਚ ਗਰਭਵਤੀ ਔਰਤਾਂ ਦੇ ਨਹਾਉਣ ਲਈ ਗੀਜ਼ਰ ਲਗਾਏ ਗਏ ਹਨ ਪਰ ਟੂਟੀਆਂ ਨਾ ਹੋਣ ਕਾਰਨ ਹਵਾਲਾ ਦੇ ਕੇ ਕਹਂ ਸਾਲ ਤੋਂ ਬੰਦ ਕੀਤਾ ਗਿਆ ਹੈ। ਸਰਦੀ 'ਚ ਠੰਡੇ ਪਾਣੀ ਨਾਲ ਨਹਾਉਣਾ ਪੈ ਰਿਹਾ ਹੈ।


shivani attri

Content Editor

Related News