ਤਜਿੰਦਰ ਸਿੰਘ ਬਿੱਟੂ ’ਤੇ ਦੋਸ਼ ਲਾਉਣ ਤੋਂ ਬਾਅਦ ਮੇਜਰ ਸਿੰਘ ਦਾ ਯੂ-ਟਰਨ

12/30/2020 5:04:19 PM

ਜਲੰਧਰ (ਵਰੁਣ)— ਖਾਦੀ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ ਅਤੇ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਦੇ ਵਿਵਾਦ ਮਾਮਲੇ ਵਿਚ ਮੰਗਲਵਾਰ ਨੂੰ ਮੇਜਰ ਸਿੰਘ ਨੇ ਇਕ ਵੱਡਾ ਯੂ-ਟਰਨ ਲਿਆ। ਮੇਜਰ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਤਜਿੰਦਰ ਸਿੰਘ ਬਿੱਟੂ ’ਤੇ ਉਨ੍ਹਾਂ ਵੱਲੋਂ ਜਿਹੜੇ ਦੋਸ਼ ਲਾਏ ਗਏ ਸਨ, ਉਹ ਗਲਤ ਸਨ। ਬਿੱਟੂ ਉਨ੍ਹਾਂ ਦੇ ਕਰੀਬੀ ਦੋਸਤ ਹਨ ਅਤੇ ਭਵਿੱਖ ਵਿਚ ਉਹ ਉਨ੍ਹਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਤਜਿੰਦਰ ਸਿੰਘ ਬਿੱਟੂ ਦੀ ਉਨ੍ਹਾਂ ਨਾਲ ਫੋਨ ’ਤੇ ਵੀ ਗੱਲ ਹੋਈ ਹੈ, ਜਿਨ੍ਹਾਂ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਨਾਲ ਖੜ੍ਹੇ ਹਨ।ਸਿਮਰਨਜੀਤ ਸਿੰਘ ਖ਼ਿਲਾਫ਼ ਚੱਲ ਰਹੀ ਲੜਾਈ ’ਚ ਵੀ ਤਜਿੰਦਰ ਸਿੰਘ ਬਿੱਟੂ ਉਨ੍ਹਾਂ ਦਾ ਸਾਥ ਦੇਣਗੇ ਅਤੇ ਉਹ ਸਿਮਰਨਜੀਤ ਸਿੰਘ ਦੇ ਖ਼ਿਲਾਫ਼ ਖੜ੍ਹੇ ਹਨ।

ਇਹ ਵੀ ਪੜ੍ਹੋ : 2020 ਦੌਰਾਨ ਪੰਜਾਬ ਦੀ ਸਿਆਸਤ ’ਚ ਛਾਏ ਇਹ ਮੁੱਦੇ, ਜਮ ਕੇ ਹੋਇਆ ਘਮਾਸਾਨ

ਮੇਜਰ ਸਿੰਘ ਨੇ ਇਹ ਗੱਲ ਵੀ ਦੁਹਰਾਈ ਕਿ ਸਿਮਰਨਜੀਤ ਸਿੰਘ ਖ਼ਿਲਾਫ਼ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਦੂਜੇ ਪਾਸੇ ਮੇਜਰ ਸਿੰਘ ਵੱਲੋਂ ਲਏ ਗਏ ਯੂ-ਟਰਨ ਨੂੰ ਲੈ ਕੇ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਵਿਅੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ, ਅੱਗੇ-ਅੱਗੇ ਮੇਜਰ ਸਿੰਘ ਹੋਰ ਵੀ ਕਈ ਮਾਮਲਿਆਂ ਵਿਚ ਯੂ-ਟਰਨ ਲੈਣਗੇ। ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ।

PunjabKesari

ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ

ਸਿਮਰਨਜੀਤ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮੇਜਰ ਸਿੰਘ ਤਜਿੰਦਰ ਸਿੰਘ ਬਿੱਟੂ ’ਤੇ ਵੀ ਗਲਤ ਦੋਸ਼ ਲਾ ਰਹੇ ਹਨ। ਜ਼ਿਕਰਯੋਗ ਹੈ ਕਿ 16 ਦਸੰਬਰ ਨੂੰ ਜੇ. ਡੀ. ਏ. ਦਫਤਰ ਦੇ ਬਾਹਰ ਮੇਜਰ ਸਿੰਘ ਅਤੇ ਸਿਮਰਨਜੀਤ ਸਿੰਘ ਵਿਚਕਾਰ ਵਿਵਾਦ ਪੈਦਾ ਹੋ ਗਿਆ ਸੀ ਅਤੇ ਨੌਬਤ ਹੱਥੋਪਾਈ ਤੱਕ ਪਹੁੰਚ ਗਈ ਸੀ। ਮੇਜਰ ਸਿੰਘ ਨੇ ਦੋਸ਼ ਲਾਇਆ ਸੀ ਕਿ ਸਿਮਰਨਜੀਤ ਸਿੰਘ ਉਨ੍ਹਾਂ ਦੀਆਂ ਇਮਾਰਤਾਂ ਦੀਆਂ ਸ਼ਿਕਾਇਤਾਂ ਪਾ-ਪਾ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ, ਜਦੋਂ ਕਿ ਸ਼ਿਕਾਇਤਾਂ ਦੀ ਆੜ ਵਿਚ ਉਨ੍ਹਾਂ ਕੋਲੋਂ ਪੈਸੇ ਵਸੂਲਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਡੇਢ ਲੱਖ ਰੁਪਏ ਦੇਣ ਤੋਂ ਬਾਅਦ ਵੀ ਸਿਮਰਨਜੀਤ ਸਿੰਘ ਉਨ੍ਹਾਂ ਕੋਲੋਂ 5 ਲੱਖ ਰੁਪਏ ਪ੍ਰਤੀ ਮਹੀਨਾ ਦੀ ਮੰਗ ਕਰ ਰਿਹਾ ਸੀ, ਜਿਸ ਤੋਂ ਬਾਅਦ ਇਹ ਵਿਵਾਦ ਹੋਇਆ।
ਦੂਜੇ ਪਾਸੇ ਸਿਮਰਨਜੀਤ ਸਿੰਘ ਨੇ ਖੁਦ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਿਸੇ ਕੰਮ ਉਥੇ ਗਏ ਸਨ ਪਰ ਜੇ. ਡੀ. ਏ. ਦਫ਼ਤਰ ਦੇ ਬਾਹਰ ਮੇਜਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਹਾਲਾਂਕਿ ਥਾਣਾ ਨਵੀਂ ਬਾਰਾਦਰੀ ਵਿਚ ਸਿਮਰਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਹੋਇਆ ਸੀ ਪਰ ਹੁਣ ਸਿਮਰਨਜੀਤ ਿਸੰਘ ਦੀ ਗਿ੍ਰਫ਼ਤਾਰੀ ’ਤੇ ਰੋਕ ਲੱਗੀ ਹੋਈ ਹੈ। ਗਿ੍ਰਫ਼ਤਾਰੀ ’ਤੇ ਰੋਕ ਲੱਗਣ ਤੋਂ ਬਾਅਦ ਸਿਮਰਨਜੀਤ ਿਸੰਘ ਨੇ ਇਸ ਮਾਮਲੇ ਦੀ ਹਿਊਮਨ ਰਾਈਟਸ ਪੰਜਾਬ ਨੂੰ ਸ਼ਿਕਾਇਤ ਕੀਤੀ ਸੀ ਅਤੇ ਜਲੰਧਰ ਪੁਲਸ ਦੀ ਕਾਰਵਾਈ ’ਤੇ ਸਵਾਲੀਆ ਨਿਸ਼ਾਨ ਲਾਏ ਸਨ।

ਇਹ ਵੀ ਪੜ੍ਹੋ : ਦੋਆਬਾ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ, ਇਸ ਤਾਰੀਖ਼ ਤੋਂ ਰੋਜ਼ਾਨਾ ਦਿੱਲੀ ਲਈ ਉਡਾਣ ਭਰੇਗੀ ਫਲਾਈਟ

ਇਸ ਤੋਂ ਬਾਅਦ ਮੇਜਰ ਸਿੰਘ ਨੇ ਵੀ ਚੀਫ ਸੈਕਟਰੀ ਪੰਜਾਬ, ਡੀ. ਜੀ. ਪੀ. ਪੰਜਾਬ, ਲੋਕਲ ਬਾਡੀਜ਼ ਡਿਪਾਰਟਮੈਂਟ, ਚੀਫ ਐਡਮਨਿਸਟ੍ਰੇਟਰ ਪੁੱਡਾ, ਏ. ਡੀ. ਜੀ. ਪੀ. ਵਿਜੀਲੈਂਸ ਅਤੇ ਏ. ਡੀ. ਜੀ. ਪੀ. ਸਕਿਓਰਿਟੀ ਕੋਲ ਸਿਮਰਨਜੀਤ ਿਸੰਘ ਅਤੇ ਉਨ੍ਹਾਂ ਦੇ ਭਾਈਵਾਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਉਸੇ ਸ਼ਿਕਾਇਤ ਵਿਚ ਉਨ੍ਹਾਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਸੀ ਕਿ ਸਿਮਰਨਜੀਤ ਅਤੇ ਉਨ੍ਹਾਂ ਦੇ ਭਾਈਵਾਲ ਨੇ ਇਮਾਰਤਾਂ ਦੀਆਂ ਸ਼ਿਕਾਇਤਾਂ ਪਾ-ਪਾ ਕੇ ਕਰੀਬ 400 ਕਰੋੜ ਰੁਪਏ ਰੰਗਦਾਰੀ ਵਸੂਲੀ ਹੈ। ਇਸ ਸ਼ਿਕਾਇਤ ਵਿਚ ਹੀ ਉਨ੍ਹਾਂ ਤਜਿੰਦਰ ਸਿੰਘ ਬਿੱਟੂ ਦਾ ਨਾਂ ਲਿਆ ਸੀ, ਹਾਲਾਂਕਿ ਸਿਮਰਨਜੀਤ ਸਿੰਘ ਵੀ ਖੁਦ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਚੁੱਕੇ ਹਨ।

ਇਹ ਵੀ ਪੜ੍ਹੋ : ਹੌਂਸਲੇ ਨੂੰ ਸਲਾਮ: ਸਰੀਰ ਨੇ ਛੱਡ ਦਿੱਤੀ ਸੀ ਉਮੀਦ ਪਰ ਨਹੀਂ ਹਾਰੀ ਹਿੰਮਤ

ਮੈਂ ਪਹਿਲਾਂ ਹੀ ਕਿਹਾ ਸੀ ਕਿ ਮੇਜਰ ਸਿੰਘ ਮੇਰੇ ਵਧੀਆ ਦੋਸਤ : ਤਜਿੰਦਰ ਬਿੱਟੂ
ਮੇਜਰ ਸਿੰਘ ਦੇ ਬਿਆਨ ਤੋਂ ਬਾਅਦ ਜਦੋਂ ਤਜਿੰਦਰ ਸਿੰਘ ਬਿੱਟੂ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਸ ਮਾਮਲੇ ਵਿਚ ਜਦੋਂ ਤੋਂ ਉਨ੍ਹਾਂ ਦਾ ਨਾਂ ਆ ਰਿਹਾ ਹੈ, ਉਹ ਉਦੋਂ ਤੋਂ ਹੀ ਕਹਿ ਰਹੇ ਹਨ ਕਿ ਮੇਜਰ ਸਿੰਘ ਉਨ੍ਹਾਂ ਦੇ ਵਧੀਆ ਅਤੇ ਕਰੀਬੀ ਦੋਸਤ ਹਨ। ਇਸ ਗੱਲ ਦਾ ਨਹੀਂ ਪਤਾ ਕਿ ਉਹ ਉਨ੍ਹਾਂ ’ਤੇ ਦੋਸ਼ ਕਿਉਂ ਲਾ ਰਹੇ ਹਨ। ਬਿੱਟੂ ਨੇ ਕਿਹਾ ਕਿ ਸਾਡਾ ਇਹ ਭਾਈਚਾਰਾ ਭਵਿੱਖ ਵਿਚ ਵੀ ਜਾਰੀ ਰਹੇਗਾ। ਹਾਲਾਂਕਿ ਮੇਜਰ ਸਿੰਘ ਵੱਲੋਂ ਸਿਮਰਨਜੀਤ ਿਸੰਘ ਖ਼ਿਲਾਫ਼ ਉਨ੍ਹਾਂ ਨਾਲ ਖੜ੍ਹੇ ਹੋਣ ਬਾਰੇ ਿਦੱਤੇ ਬਿਆਨ ਬਾਰੇ ਤਜਿੰਦਰ ਬਿੱਟੂ ਨੇ ਇਕ ਵੀ ਸ਼ਬਦ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ।

ਇਹ ਵੀ ਪੜ੍ਹੋ :  ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News