ਸਿਟੀ ਰੇਲਵੇ ਸਟੇਸ਼ਨ ਦੇ ਸਰਕੂਲੇਟਿੰਗ ਖੇਤਰ ਨੂੰ ਸਮਾਰਟ ਬਣਾਉਣ ਲਈ ਖ਼ਰਚੇ 6.26 ਕਰੋੜ ਰੁਪਏ ਬਰਬਾਦ

10/18/2021 11:36:06 AM

ਜਲੰਧਰ (ਗੁਲਸ਼ਨ)- ਸਿਟੀ ਰੇਲਵੇ ਸਟੇਸ਼ਨ ਦੇ ਸਰਕੂਲੇਟਿੰਗ ਏਰੀਏ ਨੂੰ ਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ 6.26 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਰੂਪ ਦਿੱਤਾ ਗਿਆ ਪਰ ਕਰੋੜਾਂ ਰੁਪਏ ਖ਼ਰਚ ਦੇ ਬਾਵਜੂਦ ਵੀ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲੀ। ਹਰ ਸਮੇਂ ਸਰਕੂਲੇਟਿੰਗ ਏਰੀਆ ਵਿਚ ਅਵਿਵਸਥਾ ਦਾ ਆਲਮ ਵੇਖਣ ਨੂੰ ਮਿਲਦਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਸੀ ਕਿ ਸਟੇਸ਼ਨ ’ਤੇ ਏਅਰਪੋਰਟ ਦੀ ਤਰਜ਼ ’ਤੇ ਪਿੱਕ ਐਂਡ ਡਰਾਪ ਦੀ ਸਹੂਲਤ ਦਿੱਤੀ ਜਾਵੇ। ਨਵੇਂ ਪ੍ਰਾਜੈਕਟ ਵਿਚ ਇਸ ਲਈ ਪੂਰਾ ਖਾਕਾ ਵੀ ਤਿਆਰ ਕਰ ਲਿਆ ਗਿਆ ਹੈ ਪਰ ਸਰਕੂਲੇਟਿੰਗ ਏਰੀਆ ਤਿਆਰ ਹੋਣ ਕੁਝ ਦਿਨਾਂ ਬਾਅਦ ਹੀ ਪਿੱਕ ਐਂਡ ਡਰਾਪ ਦੀ ਸਹੂਲਤ ਲਈ ਬਣਾਈ ਗਈ ਸੜਕ ’ਤੇ ਬੈਰੀਕੇਡ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ। ਇਸ ਦਾ ਮੁੱਖ ਕਾਰਨ ਹੈ ਕਿ ਸਟੇਸ਼ਨ ਦੇ ਅੰਦਰ ਤੋਂ ਨਿਕਲਣ ਵਾਲੇ ਯਾਤਰੀਆਂ ਲਈ ਕੋਈ ਵੱਖ ਤੋਂ ਰਸਤਾ ਨਹੀਂ ਦਿੱਤਾ ਗਿਆ। ਸੜਕ ਤੋਂ ਵਾਹਨਾਂ ਦੇ ਨਿਕਲਣ ਕਾਰਨ ਅਕਸਰ ਹਾਦਸੇ ਦਾ ਡਰ ਬਣਿਆ ਰਹਿੰਦਾ ਸੀ, ਇਸ ਲਈ ਸੜਕ ਦੇ ਦੋਵੇਂ ਪਾਸੇ ਬੈਰੀਕੇਡ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ। 

ਲੋਕਾਂ ਦਾ ਕਹਿਣਾ ਹੈ ਕਿ ਸਰਕੂਲੇਟਿੰਗ ਏਰੀਆ ’ਤੇ ਖਰਚ ਕੀਤੇ ਗਏ ਕਰੋੜਾਂ ਰੁਪਏ ਬਰਬਾਦ ਹੀ ਕੀਤੇ ਗਏ ਹਨ। ਪਹਿਲਾਂ ਦੇ ਮੁਕਾਬਲੇ ਸੜਕਾਂ ਵੀ ਘੱਟ ਚੌੜੀਆਂ ਰਹਿ ਗਈਆਂ ਹਨ। ਰੇਲਵੇ ਕਾਲੋਨੀ ਤੋਂ ਦੋਮੋਰੀਆ ਪੁਲ ਵਲ ਜਾਣ ਵਾਲੇ ਲੋਕਾਂ ਨੂੰ ਵੀ ਸਿੱਧਾ ਰਸਤਾ ਨਹੀਂ ਮਿਲਿਆ। ਮੰਡੀ ਰੋਡ ਵੱਲੋਂ ਆਉਣ ਵਾਲੇ ਅਤੇ ਰੇਲਵੇ ਕਾਲੋਨੀ ਤੋਂ ਆਣ ਵਾਲੇ ਵਾਹਨਾ ਵਿਚ ਅਕਸਰ ਟੱਕਰ ਹੋਣ ਦਾ ਡਰ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਕਾਂਡ ਦੇ ਵਿਰੋਧ 'ਚ ਟਾਂਡਾ 'ਚ ਕਿਸਾਨਾਂ ਨੇ ਰੇਲਵੇ ਟਰੈਕ 'ਤੇ ਲਾਇਆ ਡੇਰਾ

ਪਾਰਕਿੰਗ ਦੀ ਬਜਾਏ ਸੜਕਾਂ ’ਤੇ ਹੀ ਖੜ੍ਹੇ ਰਹਿੰਦੇ ਹਨ ਆਟੋ ਅਤੇ ਈ-ਰਿਕਸ਼ਾ
ਨਵੇਂ ਸਰਕੂਲੇਟਿੰਗ ਏਰੀਏ ਵਿਚ ਆਟੋ ਅਤੇ ਈ-ਰਿਕਸ਼ਾ ਲਈ ਵੱਖ ਤੋਂ ਪਾਰਕਿੰਗ ਬਣਾਈ ਗਈ ਹੈ ਪਰ ਇਸ ਦੇ ਬਾਵਜੂਦ ਆਟੋ ਅਤੇ ਈ-ਰਿਕਸ਼ਾ ਚਾਲਕ ਆਪਣੇ ਵਾਹਨ ਸੜਕਾਂ ’ਤੇ ਹੀ ਖੜ੍ਹੇ ਕਰਦੇ ਹਨ। ਇਕ ਤਾਂ ਪਹਿਲਾਂ ਹੀ ਸੜਕ ਦੀ ਚੌੜਾਈ ਘੱਟ ਹੈ ਅਤੇ ਦੂਜਾ ਆਟੋ ਉਥੇ ਖੜ੍ਹੇ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਅਜਿਹੇ ਵਿਚ ਪਾਰਕਿੰਗ ਬਣਾਉਣ ਦਾ ਕੋਈ ਲਾਭ ਨਹੀਂ ਹੈ। ਪਹਿਲਾ ਸਵਾਰੀ ਚੁੱਕਣ ਦੇ ਚੱਕਰ ਵਿਚ ਵੀ ਰੋਜ਼ਾਨਾ ਆਟੋ ਅਤੇ ਈ ਰਿਕਸ਼ਾ ਚਾਲਕ ਆਪਸ ਵਿਚ ਲੜਦੇ ਰਹੇ। ਕਈ ਵਾਰ ਮਾਮਲਾ ਗਾਲੀ-ਗਲੋਚ ਤੱਕ ਪਹੁੰਚ ਚੁੱਕਾ ਹੈ। ਹਰ ਵਾਰ ਜੀ. ਆਰ. ਪੀ. ਨੂੰ ਦਖ਼ਲ ਅੰਦਾਜ਼ੀ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ: ਸੁੰਦਰ ਸ਼ਾਮ ਅਰੋੜਾ ਦੀ ਨਾਰਾਜ਼ਗੀ ਦੂਰ ਕਰਨ ਪੁੱਜੇ CM ਚੰਨੀ, ਤਾਰੀਫ਼ਾਂ ਕਰਕੇ ਕਿਹਾ-ਪਾਰਟੀ ਦੇਵੇਗੀ ਅਹਿਮ ਜ਼ਿੰਮੇਵਾਰੀ

ਨਿਰਧਾਰਿਤ ਸਮੇਂ ਤੋਂ 6 ਮਹੀਨੇ ਬਾਅਦ ਵੀ ਨਹੀਂ ਬਣਿਆ ਫੁਟਓਵਰ ਬ੍ਰਿਜ
ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਸਿਟੀ ਸਟੇਸ਼ਨ ਦੇ ਸਰਕੂਲੇਟਿੰਗ ਏਰੀਆ ਦੇ ਨਵੀਨੀਕਰਨ ਦੌਰਾਨ ਇਕ ਨਵਾਂ ਫੁੱਟਓਵਰ ਬ੍ਰਿਜ ਵੀ ਬਣਾਇਆ ਜਾਣਾ ਸੀ । ਇਸ ਸਾਰੇ ਕੰਮ ਲਈ ਮਈ ਮਹੀਨੇ ਦੀ ਡੈਡਲਾਈਨ ਦਿੱਤੀ ਗਈ ਸੀ ਪਰ ਹੁਣ 6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਫੁੱਟਓਵਰ ਬ੍ਰਿਜ ਨਹੀਂ ਬਣਿਆ। ਇੰਨੇ ਸਮੇਂ ਵਿਚ ਹੁਣ ਤੱਕ ਸਿਰਫ਼ ਫਾਊਂਡੇਸ਼ਨ ਹੀ ਤਿਆਰ ਕੀਤੀ ਗਈ ਹੈ। 6 ਮਹੀਨੇ ਤੋਂ ਪਲੇਟਫਾਰਮ ਨੰਬਰ ਇਕ ’ਤੇ ਮਿੱਟੀ ਦੇ ਢੇਰ ਲੱਗੇ ਹੋਏ ਹਨ। ਇਸ ਨਾਲ ਠੇਕੇਦਾਰ ਅਤੇ ਰੇਲਵੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲਗ ਰਿਹਾ ਹੈ।

ਇਹ ਵੀ ਪੜ੍ਹੋ: ਫਗਵਾੜਾ: ਦੋ ਜਿਗਰੀ ਦੋਸਤਾਂ ਵੱਲੋਂ ਦੋਸਤ ਦਾ ਬੇਰਹਿਮੀ ਨਾਲ ਕਤਲ, ਸਾਹਮਣੇ ਆਈ ਵਜ੍ਹਾ ਨੇ ਉਡਾਏ ਪੁਲਸ ਦੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri