ਬੰਦ ਤੋਂ ਪਹਿਲਾਂ ਬੱਸ ਅੱਡਾ ਹੋਇਆ ਖਾਲੀ, 4 ਘੰਟਿਆਂ ਦਾ ਪ੍ਰਦਰਸ਼ਨ ਟਲਣ ਨਾਲ ਯਾਤਰੀਆਂ ਨੂੰ ਮਿਲੀ ਵੱਡੀ ਰਾਹਤ

10/07/2021 1:51:25 PM

ਜਲੰਧਰ (ਪੁਨੀਤ)–ਪੈਂਡਿੰਗ ਮੰਗਾਂ ਨੂੰ ਲੈ ਕੇ ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਵੱਲੋਂ ਬੀਤੇ ਦਿਨ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ 4 ਘੰਟਿਆਂ ਲਈ ਬੱਸ ਅੱਡਾ ਬੰਦ ਕਰਕੇ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਗਈ ਸੀ, ਜਿਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਨੇ ਅੱਡੇ ’ਤੇ ਅੰਦਰ ਅਤੇ ਬਾਹਰ ਪੁਲਸ ਬਲ ਤਾਇਨਾਤ ਕਰ ਦਿੱਤਾ ਸੀ। ਸਰਕਾਰ ਵੱਲੋਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤੇ ਜਾਣ ਕਾਰਨ ਪ੍ਰਦਰਸ਼ਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ, ਜਿਸ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ।

ਬੀਤੇ ਦਿਨ ਸਵੇਰੇ ਲਗਭਗ 10 ਵਜੇ ਬੱਸ ਅੱਡਾ ਖਾਲੀ ਹੋ ਚੁੱਕਾ ਸੀ ਅਤੇ ਸਾਰੀਆਂ ਬੱਸਾਂ ਬਾਹਰ ਆ ਚੁੱਕੀਆਂ ਸਨ ਕਿਉਂਕਿ ਯੂਨੀਅਨ ਵੱਲੋਂ ਬੰਦ ਦੌਰਾਨ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੀ ਐਂਟਰੀ ਰੋਕਣ ਦੀ ਯੋਜਨਾ ਬਣਾਈ ਗਈ ਸੀ। 10 ਵਜੇ ਤੱਕ ਜੋ ਬੱਸਾਂ ਬਾਹਰ ਨਾ ਜਾਂਦੀਆਂ, ਉਨ੍ਹਾਂ ਨੂੰ 4 ਘੰਟਿਆਂ ਲਈ ਅੰਦਰ ਹੀ ਰੁਕਣਾ ਪੈਂਦਾ, ਇਸ ਲਈ ਬੱਸਾਂ ਬਾਹਰ ਨਿਕਲਣੀਆਂ ਸ਼ੁਰੂ ਹੋ ਗਈਆਂ। ਬੱਸਾਂ ਦੇ ਬਾਹਰ ਜਾਂਦੇ ਹੀ ਯਾਤਰੀ ਵੀ ਬੱਸ ਅੱਡੇ ਤੋਂ ਨਿਕਲ ਕੇ ਸਾਹਮਣੇ ਸਥਿਤ ਫਲਾਈਓਵਰ ਦੇ ਹੇਠਾਂ ਜਾ ਕੇ ਆਪਣੇ ਰੂਟ ਦੀਆਂ ਬੱਸਾਂ ਦੀ ਉਡੀਕ ਕਰਨ ਲੱਗੇ। ਇਸ ਦੌਰਾਨ ਪ੍ਰਦਰਸ਼ਨ ਟਲਣ ਦੀ ਸੂਚਨਾ ਜਿਵੇਂ ਹੀ ਫਲਾਈਓਵਰ ਦੇ ਹੇਠਾਂ ਖੜ੍ਹੇ ਯਾਤਰੀਆਂ ਤੱਕ ਪਹੁੰਚੀ ਤਾਂ ਯਾਤਰੀ ਵਾਪਸ ਬੱਸ ਅੱਡੇ ਵਿਚ ਆ ਗਏ। ਇਸ ਕਾਰਨ ਸਰਕਾਰੀ ਬੱਸਾਂ ਅਤੇ ਪ੍ਰਾਈਵੇਟ ਆਪ੍ਰੇਟਰਾਂ ਨੂੰ ਵੱਡੀ ਰਾਹਤ ਮਿਲੀ। ਬੱਸ ਅੱਡੇ ਦੇ ਅੰਦਰੋਂ ਬੱਸਾਂ ਚੱਲਣ ਨਾਲ ਦੁਕਾਨਦਾਰਾਂ ਦੇ ਚਿਹਰੇ ਵੀ ਖਿੜ ਉੱਠੇ। ਬੰਦ ਮੁਲਤਵੀ ਹੋਣ ਨਾਲ ਸਭ ਤੋਂ ਵੱਡੀ ਰਾਹਤ ਪੰਜਾਬ ਤੋਂ ਬਾਹਰ ਖਾਸ ਤੌਰ ’ਤੇ ਹਿਮਾਚਲ ਜਾਣ ਵਾਲੇ ਯਾਤਰੀਆਂ ਨੂੰ ਹੋਈ। ਬੱਸ ਅੱਡਾ ਇਨਕੁਆਰੀ ਕਾਊਂਟਰ ਦੇ ਮੈਂਬਰਾਂ ਨੇ ਦੱਸਿਆ ਕਿ ਸਵੇਰ ਦੇ ਬੰਦ ਨੂੰ ਲੈ ਕੇ ਫੋਨ ਕਾਲ ਆ ਰਹੀ ਸੀ। ਇਸ ਤੋਂ ਬਾਅਦ ਵੀ ਫੋਨ ਆਉਣ ਦਾ ਸਿਲਸਿਲਾ ਜਾਰੀ ਰਿਹਾ।

ਇਹ ਵੀ ਖ਼ਬਰ ਪੜ੍ਹੋ: ਨਵਰਾਤਰਿਆਂ ਮੌਕੇ ‘ਮਾਤਾ ਚਿੰਤਪੂਰਨੀ’ ਦੇ ਦਰਬਾਰ ਦਰਸ਼ਨ ਕਰਨ ਪੁੱਜੇ ਸੁਖਬੀਰ ਸਿੰਘ ਬਾਦਲ

PunjabKesari

ਆਮ ਤੌਰ ’ਤੇ ਬੱਸ ਅੱਡਾ ਬੰਦ ਹੋਣ ਕਾਰਨ ਕਈ ਰੂਟਾਂ ’ਤੇ ਪ੍ਰਾਈਵੇਟ ਟਰਾਂਸਪੋਰਟਰਜ਼ ਵੱਲੋਂ ਬੱਸਾਂ ਦੀ ਆਵਾਜਾਈ ਰੋਕ ਦਿੱਤੀ ਜਾਂਦੀ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਾਊਂਟਰ ’ਤੇ ਤਾਂ ਬੱਸ ਲੱਗ ਨਹੀਂ ਸਕਦੀ। ਚਾਲਕ ਦਲਾਂ ਦਾ ਕਹਿਣਾ ਹੈ ਕਿ ਅਜਿਹੇ ਕਈ ਰੂਟ ਹਨ, ਜਿਨ੍ਹਾਂ ਲਈ ਕਾਊਂਟਰ ਤੋਂ ਯਾਤਰੀ ਮਿਲਦੇ ਹਨ।

ਇਹ ਵੀ ਖ਼ਬਰ ਪੜ੍ਹੋ: ਨਵਰਾਤਰਿਆਂ ਦੇ ਮੌਕੇ ’ਤੇ ਨਵਜੋਤ ਸਿੱਧੂ ਨੇ ‘ਮਾਂ ਦੁਰਗਾ’ ਦੀ ਕੀਤੀ ਪੂਜਾ, ਤਸਵੀਰਾਂ ਕੀਤੀਆਂ ਸਾਂਝੀਆਂ

ਤਨਖ਼ਾਹ ਆਉਣ ’ਤੇ ਨਿਰਭਰ ਕਰੇਗਾ ਹੜਤਾਲ ਕਰਨ ਦਾ ਪ੍ਰੋਗਰਾਮ : ਜਨਰਲ ਸਕੱਤਰ ਗਿੱਲ
ਯੂਨੀਅਨ ਪ੍ਰਦੇਸ਼ ਕਾਰਜਕਾਰਨੀ ਸਰਪ੍ਰਸਤ ਕਮਲ ਕੁਮਾਰ, ਚੇਅਰਮੈਨ ਬਲਵਿੰਦਰ ਸਿੰਘ ਰਾਠ, ਪ੍ਰਦੇਸ਼ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਵੱਲੋਂ ਉਨ੍ਹਾਂ ਨੂੰ ਬੀਤੇ ਦਿਨ ਸਵੇਰੇ 9 ਵਜੇ ਆਪਣੇ ਦਫ਼ਤਰ ਬੁਲਾਇਆ ਗਿਆ ਅਤੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ, ਜਿਸ ਕਾਰਨ ਬੰਦ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ। ਗਿੱਲ ਨੇ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਰਹਿਣ ਮੌਕੇ 30 ਫੀਸਦੀ ਤਨਖਾਹ ਵਾਧੇ ਦੀ ਮੰਗ ਮੰਨੀ ਗਈ ਸੀ ਪਰ ਇਸ ’ਤੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ 30 ਫੀਸਦੀ ਤਨਖਾਹ ਤੁਰੰਤ ਪ੍ਰਭਾਵ ਨਾਲ ਵਧਾਉਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ 10 ਅਕਤੂਬਰ ਤੱਕ ਆਉਣ ਵਾਲੀ ਤਨਖਾਹ ਵਿਚ 30 ਫ਼ੀਸਦੀ ਵਾਧਾ ਹੋ ਜਾਂਦਾ ਹੈ ਤਾਂ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਮੁਲਤਵੀ ਰਹੇਗੀ। ਇਸ ਕਾਰਨ ਆਗਾਮੀ ਹੜਤਾਲ ਦਾ ਪ੍ਰੋਗਰਾਮ ਤਨਖਾਹ ਆਉਣ ’ਤੇ ਨਿਰਭਰ ਕਰੇਗਾ।

ਇਹ ਵੀ ਪੜ੍ਹੋ : ਟਾਂਡਾ: ਪਿਓ-ਪੁੱਤ ਦਾ ਇਕੱਠਿਆਂ ਹੋਇਆ ਸਸਕਾਰ, ਭੈਣਾਂ ਨੇ ਭਰਾ ਦੇ ਸਿਰ 'ਤੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News